ਪਿੰਡ ਖੈਰੜ ਵਿਖ਼ੇ ਬਾਬਾ ਬਿਸ਼ਨਦਾਸ ਜੀ ਦੇ ਦਰਬਾਰ ਤੇ ਸ਼ਰਾਧਾ ਦਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ !

ਪਿੰਡ ਖੈਰੜ ਵਿਖ਼ੇ ਬਾਬਾ ਬਿਸ਼ਨਦਾਸ ਜੀ ਦੇ ਦਰਬਾਰ ਤੇ ਸ਼ਰਾਧਾ ਦਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ !

ਹੁਸ਼ਿਆਰਪੁਰ 13 ਸਤੰਬਰ (ਤਰਸੇਮ ਦੀਵਾਨਾ ) ਨਜਦੀਕੀ ਪਿੰਡ ਖੈਰੜ ਅੱਛਰਵਾਲ ਵਿਖੇ ਸਥਿਤ ਡੇਰਾ ਬਿਸ਼ਨਦਾਸ ਜੀ ਦੇ ਦਰਬਾਰ ਤੇ ਸਮੂਹ ਨਗਰ ਨਿਵਾਸੀ, ਐਨ.ਆਰ.ਆਈ ਵੀਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨ‍ਾਲ ਪਿਛਲੇ ਸਾਲਾਂ ਦੀ ਪ੍ਰੰਮਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਰ੍ਹੇ ਵੀ ਸਰਾਧਾਂ ਦਾ ਜੋੜ ਮੇਲਾ 12 ਸਤੰਬਰ ਨੂੰ ਮੁੱਖ ਦਰਬਾਰ ਦੇ ਮੁੱਖ ਸੇਵਾਦਾਰ ਮਹੰਤ ਸੰਦੀਪ ਦਾਸ ਦੀ ਅਗਵਾਈ ਵਿਚ ਸ਼ਰਧਾਪੂਰਵਕ ਕਰਵਾਇਆ ਗਿਆ ।ਮੁੱਖ ਸੇਵਾਦਾਰ ਸੰਦੀਪ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਸਰਾਧਾ ਦੀ ਥਾਲੀ ਮਣਸੀ ਗਈ ! ਉਪਰੰਤ ਬਾਬਾ ਜੀ ਦਾ ਲੰਗਰ ਬੇਪਰਵਾਹ ਚਲਾਇਆ ਗਿਆ ਸਲਾਨਾ ਜੋੜ ਮੇਲੇ ਵਿੱਚ ਲੱਗੇ ਹੋਏ ਤਰ੍ਹਾਂ ਤਰ੍ਹਾਂ ਦੇ ਝੂਲਿਆਂ ਦਾ ਬੱਚੇ ਲੁਤਫ਼ ਲੈ ਰਹੇ ਸਨ ਅਤੇ ਮੇਲੇ ਵਿੱਚ ਸੰਗਤਾਂ ਦਾ ਹੜ ਆਇਆ ਹੋਇਆ ਸੀ ਉਹਨਾਂ ਦੱਸਿਆ ਕਿ ਪੰਜਾਬ ਤੋਂ ਸਿਵਾਏ ਹਿਮਾਚਲ ਜੰਮੂ ਕਸ਼ਮੀਰ ਹਰਿਆਣਾ ਸਟੇਟ ਤੱਕ ਦੀਆਂ ਸੰਗਤਾਂ ਦਰਬਾਰ ਤੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਹਨ ! 12 ਸਤੰਬਰ ਰਾਤ ਨੂੰ ਸਲਾਨਾ ਜੋੜ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਪਰਵੇਜ਼ ਆਲਮ, ਪ੍ਰੇਮ ਸੋਨੂੰ ਕਵਾਲ ਅਤੇ ਗੁਲਸ਼ਨ ਅਲੀ ਕਵਾਲਾ ਸਾਰੀ ਰਾਤ ਆਪਣੇ ਸੂਫੀਆਂ ਨਾ ਕਲਾਮਾਂ ਨਾਲ ਸੰਗਤ ਨੂੰ ਗੁਰੂ ਚਰਨਾਂ ਦੇ ਨਾਲ ਜੋੜੀ ਰੱਖਿਆ ! ਮੇਲੇ ਵਿੱਚ ਆਈਆਂ ਹੋਈਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਬੁੱਧੀਜੀਵੀ ਸ਼ਖਸ਼ੀਅਤਾਂ ਨੂੰ ਦਰਬਾਰ ਦੇ ਗੱਦੀ ਨਸ਼ੀਨ ਮਹਾਨ ਤਸ ਸੰਦੀਪ ਦਾਸ ਜੀ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਸੁਰਿੰਦਰ ਦਾਸ ਜੀ ਅਟਾਰੀ ਵਾਲੇ, ਸੰਤ ਜਸਵਿੰਦਰ ਸਿੰਘ ਜੀ ਖੈਰੜ ਵਾਲੇ, ਦੇਵੀ ਚੰਦ, ਡਾਕਟਰ ਸਤਨਾਮ,ਗੁਰਪਾਲ, ਕੁਲਵੀਰ,ਅਮਰਜੀਤ ਟੇਲਰ,ਬੂਟਾ ਰਾਮ, ਚਮਨ ਲਾਲ ਭਗਤ ਨਗਰ,ਆਦਿ ਹਾਜ਼ਰ ਸਨ !

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *