ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਜਮੀਨ ਖਰੀਦਣ ਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ : ਬੇਗਮਪੁਰਾ ਟਾਈਗਰ ਫੋਰਸ
ਪ੍ਰਵਾਸੀਆ ਦੇ ਪੰਜਾਬ ਵਿੱਚ ਆਧਾਰ ਕਾਰਡ,ਵੋਟਰ ਕਾਰਡ ਵਗੈਰਾ ਹਰਜਿੰਗ ਨਹੀਂ ਬਣਨੇ ਚਾਹੀਦੇ : ਬੀਰਪਾਲ,ਹੈਪੀ, ਸਤੀਸ਼, ਬੰਟੀ

ਹੁਸ਼ਿਆਰਪੁਰ 13 ਸਤੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਸਬ ਦਫਤਰ ਵਿਸ਼ਵਕਰਮਾ ਵੈਲਡਿੰਗ ਵਰਕਸ ਅੱਡਾ ਪੁਰਾਣੀ ਬਸੀ ਹੁਸ਼ਿਆਰਪੁਰ ਵਿਖ਼ੇ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਅਤੇ ਬਲਾਕ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਗੈਰ-ਹਿਮਾਚਲੀ ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ, ਉਸੇ ਤਰ੍ਹਾਂ ਬਾਹਰੀ ਲੋਕਾਂ ਨੂੰ ਵੀ ਪੰਜਾਬ ਵਿੱਚ ਜ਼ਮੀਨ ਖਰੀਦਣ ਤੇ ਵੀ ਤੁਰੰਤ ਪਬੰਦੀ ਲੱਗਣੀ ਚਾਹੀਦੀ ਹੈ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਹਿਮਾਚਲ,ਜੰਮੂ ਕਸ਼ਮੀਰ ਦੀ ਤਰਜ ਤੇ ਕਾਨੂੰਨ ਬਣਾ ਕੇ ਪੰਜਾਬ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਪ੍ਰਵਾਸੀ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ ! ਉਹਨਾਂ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਪ੍ਰਵਾਸੀਆ ਜੇ ਪੰਜਾਬ ਵਿੱਚ ਆਧਾਰ ਕਾਰਡ,ਵੋਟਰ ਕਾਰਡ ਵਗੈਰਾ ਹਰਜਿੰਗ ਨਹੀਂ ਬਣਨੇ ਚਾਹੀਦੇ ਅਤੇ ਜਿਹਨਾਂ ਦੇ ਬਣੇ ਹੋਏ ਹਨ ਉਹਨਾਂ ਦੇ ਵੀ ਤੁਰੰਤ ਕੈਂਸਲ ਕਰਨੇ ਚਾਹੀਦੇ ਹਨ ! ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਪ੍ਰਵਾਸੀ ਸੋਨੇ ਦੀ ਚਿੜੀ ਦੇ ਪਰ ਕੁਤਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਹੁਸ਼ਿਆਰਪੁਰ ਦਾ ਸਰਵੇਖਣ ਕੀਤਾ ਜਾਵੇ ਤਾਂ ਹਜ਼ਾਰਾਂ ਲੋਕ ਅਜਿਹੇ ਹੋਣਗੇ ਜਿਨ੍ਹਾਂ ਦਾ ਹੁਸ਼ਿਆਰਪੁਰ ਜਾਂ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਕਿਸੇ ਵੱਡੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਬਾਹਰੀ ਲੋਕਾਂ ਦੀ ਆਬਾਦੀ ਵਸਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਬਹੁਤ ਪ੍ਰਵਾਸੀ ਤਾਂ ਯੂਪੀ ਬਿਹਾਰ ਵਿੱਚ ਵੱਡੇ ਵੱਡੇ ਕ੍ਰਾਈਮ ਕਰਕੇ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ ਅਗਰ ਪ੍ਰਵਾਸੀਆਂ ਦੇ ਪਿਛੋਕੜ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਕਰਵਾਈ ਜਾਵੇ ਤਾਂ ਬਹੁਤ ਪ੍ਰਵਾਸੀਆ ਦਾ ਪਰਦਾਫਾਸ਼ ਹੋ ਸਕਦਾ ਉਹਨਾਂ ਕਿਹਾ ਕਿ ਇਸ ਵਿੱਚ ਸਾਡੇ ਕਈ ਪੰਜਾਬੀ ਵੀ ਕਸੂਰਵਾਰ ਹਨ ਜੋ ਕਿ ਆਪਣੇ ਮੁਨਾਫ਼ੇ ਲਈ ਉਹ ਇਹ ਵੀ ਨਹੀਂ ਦੇਖਦੇ ਕਿ ਜਿਸ ਵਿਅਕਤੀ ਨੂੰ ਉਹ ਘਰ ਜਾਂ ਦੁਕਾਨ ਦੇ ਰਹੇ ਹਨ, ਉਹ ਕੌਣ ਹੈ ਅਤੇ ਕਿੱਥੋਂ ਦਾ ਹੈ। ਜਿਸ ਕਾਰਨ ਅੱਜ ਇਕੱਲਾ ਹੁਸ਼ਿਆਰਪੁਰ ਹੀ ਨਹੀਂ ਹੌਲੀ-ਹੌਲੀ ਪੂਰਾ ਪੰਜਾਬ ਬਾਰੂਦ ਦੇ ਢੇਰ ‘ਤੇ ਬੈਠਾ ਦਿਖਾਈ ਦੇਵੇਗਾ । ਉਹਨਾਂ ਕਿਹਾ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੁਸ਼ਿਆਰਪੁਰ ਵਿੱਚੋ ਪ੍ਰਵਾਸੀਆ ਨੂੰ ਕੱਢਣ ਲਈ ਹੰਭਲਾ ਮਾਰਨਾ ਚਾਹੀਦਾ ਹੈ ਤਾ ਕਿ ਬੇਕਸੂਰ ਮਾਸੂਮ 5 ਸਾਲਾ ਹਰਵੀਰ ਸਿੰਘ ਵਰਗਾ ਮਾਮਲਾ ਦੁਬਾਰਾ ਨਾ ਵਾਪਰੇ ਅਤੇ ਨਾ ਹੀ ਪੰਜਾਬੀਆਂ ਦੀ ਸਮਾਜਿਕ ਸੁਰੱਖਿਆ ਨੂੰ ਕੋਈ ਖ਼ਤਰਾ ਹੋਵੇ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ, ਹੁਸ਼ਿਆਰਪੁਰ ਦੇ ਕਾਰੋਬਾਰੀਆਂ ਅਤੇ ਹੋਰ ਸੰਗਠਨਾਂ ਦੇ ਇੱਕ ਸਮੂਹ ਨੇ ਬਾਜ਼ਾਰਾਂ ਵਿੱਚ ਮਹਿੰਗੇ ਭਾਅ ‘ਤੇ ਦੁਕਾਨਾਂ ਖਰੀਦਣ ਅਤੇ ਕਿਰਾਏ ‘ਤੇ ਦੇਣ ਵਾਲੇ ਪਰਵਾਸੀਆਂ ਦੀ ਜਾਂਚ ਦੀ ਮੰਗ ਕੀਤੀ ਸੀ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ ਅਤੇ ਕਿੱਥੋਂ ਆ ਰਿਹਾ ਹੈ। ਉਹਨਾਂ ਹੁਸ਼ਿਆਰਪੁਰ ਦੇ ਸਮੂਹ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰਵੀਰ ਦੇ ਕਾਤਲ ਦਰਿੰਦਿਆਂ ਦਾ ਕੇਸ ਲੜਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਅਜਿਹਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਦੁਬਾਰਾ ਵਾਪਰੇ ਇਸ ਲਈ ਸਾਰੇ ਪੰਜਾਬੀਆਂ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਢਿੱਲੋਂ ਬੱਧਣ,ਜੱਸਾ ਸਿੰਘ,ਅਮਨਦੀਪ,ਸੁਖਵਿੰਦਰ, ਨੋਨੀ,ਸੰਦੀਪ, ਰੋਹਿਤ ਬੱਧਣ,ਆਦਿ ਹਾਜਿਰ ਸਨ !
ਫੋਟੋ ਅਜਮੇਰ ਦੀਵਾਨਾ
