ਹੜ੍ਹਾ ਦੀ ਮਾਰ ਝੱਲ ਰਹੇ ਬੇਜ਼ੁਬਾਨਾਂ ਲਈ ਲਗਾਇਆ ਗਿਆ ਦੂਸਰਾ ਫ੍ਰੀ ਮੈਡੀਕਲ ਕੈਂਪ ਬਹੁਤ ਲਾਹੇ-ਮੰਦ ਹੋਵੇਗਾ : ਭੁਪਿੰਦਰ ਸਿੰਘ ਪਿੰਕੀ 

ਹੜ੍ਹਾ ਦੀ ਮਾਰ ਝੱਲ ਰਹੇ ਬੇਜ਼ੁਬਾਨਾਂ ਲਈ ਲਗਾਇਆ ਗਿਆ ਦੂਸਰਾ ਫ੍ਰੀ ਮੈਡੀਕਲ ਕੈਂਪ ਬਹੁਤ ਲਾਹੇ-ਮੰਦ ਹੋਵੇਗਾ : ਭੁਪਿੰਦਰ ਸਿੰਘ ਪਿੰਕੀ 

ਹੁਸ਼ਿਆਰਪੁਰ 11 ਸਤੰਬਰ ( ਤਰਸੇਮ ਦੀਵਾਨਾ ) ਪੰਜਾਬ ਵਿੱਚ ਹੜ੍ਹ ਆਉਣ ਦੇ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ ਤੇ ਹੜ੍ਹ ਪੀੜਤ ਕਈ ਪਿੰਡਾ ਦੇ ਲੋਕਾਂ ਤੇ ਪਸ਼ੂਆ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ I ਉਥੇ ਹੀ ਸਮਾਜ ਸੇਵਕ ਅਤੇ ਕਈ ਸੰਗਠਨਾ ਵਲੋਂ ਹੜ੍ਹ ਪੀੜਤ ਪਿੰਡਾਂ ‘ਚ ਪਹੁੰਚਕੇ ਹਰ ਸਹੂਲਤ ਮੁਹਈਆ ਕਰਵਾਈ ਗਈ ਭਾਵੇਂ ਉਹ ਲੰਗਰ ਹੋਵੇ ਜਾਂ ਰਾਸ਼ਨ ਜਾਂ ਫਿਰ ਹਰ ਵਰਤੋਂ ਵਾਲੀ ਵਸਤੂ ਹੋਵੇ ਤੇ ਇਸ ਹੜ੍ਹ ਦੇ ਦੋਰਾਨ ਸਮਾਜ ਸੇਵਕਾ ਵਲੋਂ ਫ੍ਰੀ ਮੈਡੀਕਲ ਸੁਵਿਧਾ ਵੀ ਦਿੱਤੀ ਗਈ ਅਤੇ ਦਿੱਤੀ ਜਾ ਰਹੀ ਹੈ | ਜਿਥੇ ਵੱਖ ਵੱਖ ਸਮਾਜ ਸੇਵਕ ਅਤੇ ਸੰਗਠਨਾਂ ਵਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਅਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਉਥੇ ਉੱਘੇ ਸਮਾਜ ਸੇਵਕ ਅਤੇ ਬੁੱਧੀਜਿਵੀ ਸ਼ਖਸ਼ੀਅਤ ਭੁਪਿੰਦਰ ਸਿੰਘ ਪਿੰਕੀ ਐਸ. ਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਵਲੋਂ ਆਪਣੇ ਸਹਿਯੋਗੀ ਸੱਜਣਾ ਨਾਲ ਅੱਜ ਵੱਖ- ਵੱਖ ਪਿੰਡ ਘੋਨੇਵਾਲ , ਮਾਛੀਆਂ ਵਾਲਾਂ, ਪੰਨਵਾਂ,ਝੰਗੀ,ਰਮਦਾਸ,ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਫ੍ਰੀ ਮੈਡੀਕਲ ਦੂਸਰਾ ਕੈਂਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਹੜ੍ਹ ਤੋਂ ਬਾਅਦ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜਿਸ ਨਾਲ ਇਨਸਾਨ ਅਤੇ ਪਸ਼ੂਆਂ ਨੂੰ ਵੀ ਭਿਆਨਕ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਉਹਨਾਂ ਕਿਹਾ ਕਿ ਪਿਛਲੀ ਵਾਰ ਵੀ ਪਸ਼ੂਆਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਸੀ । ਜਿਸਦਾ ਬਹੁਤ ਸਾਰੇ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਸੀ । ਪਿੰਕੀ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਹੋਏ ਬਹੁਤ ਸਾਰੇ ਪਸ਼ੂ ਬਿਮਾਰ ਪਾਏ ਗਏ ਜਿਸਨੂੰ ਦੇਖਦੇ ਹੋਏ ਅੱਜ ਫਿਰ ਦੂਸਰਾ ਫ੍ਰੀ ਦਵਾਈਆਂ ਦਾ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਵੱਖ – ਵੱਖ ਪਿੰਡਾਂ ਦੇ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਤੇ ਇਲਾਕਾ ਨਿਵਾਸੀਆ ਵਲੋ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਤੇ ਐਮ.ਸੀ ਅਤੇ ਉਪ ਪ੍ਰਧਾਨ ਮੱਖਣ ਸਿੰਘ ਮੁਕੇਰੀਆਂ, ਗੁਰਜੀਵਨ ਸਿੰਘ ਕੌਲਪੁਰ, ਹਰਸਿਮਰਨ ਸਿੰਘ ਕੌਲਪੁਰ, ਜਸਦੀਪ ਸਿੰਘ ਖੁੰਦਪੁਰ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਠਾਕੁਰ ਕੁਲਵੰਤ ਸਿੰਘ, ਦਰਸ਼ਨ ਲਾਲ ਕੌਲਪੁਰ , ਸਰਪੰਚ ਘੋਨੇਵਾਲ ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਪੰਨਵਾਂ ਝੰਗੀ ਇਸ ਦੁਰਾਨ ਮੌਜੂਦ ਸਨ ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *