ਠਾਕੁਰ ਦਲੀਪ ਸਿੰਘ ਜੀ ਦੇ ਨਿਰਦੇਸ਼ਾਂ ਨਾਲ ਨਾਮਧਾਰੀ ਸੰਗਤ ਸਾਲਾਨਾ ਧਾਰਮਿਕ ਸਮਾਗਮ ਨੂੰ ਰੋਕ ਕੇ ਹੜ੍ਹ ਪੀੜਿਤਾਂ ਦੀ ਸੇਵਾ ਵਿੱਚ ਜੁਟੀ

ਜਲੰਧਰ 9 ਸਤੰਬਰ (ਸੁਨੀਲ ਕੁਮਾਰ) ਨਾਮਧਾਰੀ ਮੁੱਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਮਾਨਵਤਾ ਦੀ ਸੇਵਾ ਲਈ ਨਿਰੰਤਰ ਜਤਨਸ਼ੀਲ ਰਹਿੰਦੀ ਹੈ।
ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਪੰਜਾਬ ਵਿੱਚ ਕਰਵਾਏ ਜਾਣ ਵਾਲੇ ਸਾਲਾਨਾ ਨਾਮਧਾਰੀ ਸਮਾਗਮ ਨੂੰ ਰੋਕ ਕੇ
ਨਾਮਧਾਰੀ ਸਿੰਘਾਂ ਦੇ ਜਥੇ ਵਲੋਂ ਹੜ ਪ੍ਰਭਾਵਿਤ ਪਿੰਡਾਂ ਵਿੱਚ ਜਾ ਜਾ ਕੇ ਰਾਸ਼ਨ – ਪਾਣੀ ਪਹੁੰਚਾਉਣ ਦੀ ਸੇਵਾ, ਘਰਾਂ ਦੇ ਉੱਤੇ ਤਿਰਪਾਲ ਪਾਉਣ ਦੀ ਸੇਵਾ, ਉਹਨਾਂ ਨੂੰ ਰਹਿਣ ਦਾ ਆਸਰਾ ਦੇਣ ਦੀ ਸੇਵਾ, ਇਲਾਕਿਆਂ ਨੂੰ ਰੋਗਮੁਕਤ ਰੱਖਣ ਲਈ ਸਪਰੇਅ ਆਦਿ ਕਰਨ ਦੀ ਸੇਵਾ ਜਾਂ ਮਾਇਕੀ ਸੇਵਾ ਵੀ ਬੜੀ ਸ਼ਿੱਦਤ ਨਾਲ ਨਿਭਾ ਰਹੇ ਹਨ। ਇਹ ਸੇਵਾ ਮਹੱਦੀਪੁਰ, ਡੇਰਾ ਬਾਬਾ ਨਾਨਕ, ਮੁਹਾਵਾ, ਪਿੰਡ ਠੇਠਰਕੇ, ਕਲਾਨੌਰ, ਕਾਦੀਆਂ, ਆਦੀਆਂ, ਝਿੱਕੀਆਂ, ਸਮਰਾਵਾਂ, ਸਮਰਾਲਾ, ਬਰੀਲਾ, ਰਮਦਾਸ, ਗੁਰਦਾਸਪੁਰ ਜਿਲੇ ਦੇ ਵੱਖ ਵੱਖ ਪਿੰਡਾਂ ਅਤੇ ਅੰਮ੍ਰਿਤਸਰ ਜਿਲੇ ਵਿੱਚ ਚੱਲ ਰਹੀ ਹੈ ਜਿੱਥੇ ਬਾਬਾ ਭਗਤ ਸਿੰਘ ਨਾਮਧਾਰੀ ਅਤੇ ਉਹਨਾਂ ਦਾ ਜਥਾ ਮਹੱਦੀਪੁਰ ਤੋਂ, ਬਾਬਾ ਹਰਜੀਤ ਸਿੰਘ ਮੁਹਾਵੇ ਵਾਲਿਆਂ ਦਾ ਜਥਾ, ਨਾਮਧਾਰੀ ਨੌਜਵਾਨ ਜਥਾ ਜਿਸ ਵਿੱਚ ਸੁਰੈਣ ਸਿੰਘ ਨਾਮਧਾਰੀ, ਸੁਰਿੰਦਰ ਸਿੰਘ ਕਲਾਨੌਰ, ਪ੍ਰਿੰਸ, ਸੰਤਾਂ ਸਿੰਘ ਆਦਿ ਦੀ ਅਗਵਾਈ ਵਿੱਚ ਨਾਮਧਾਰੀ ਸੰਗਤ ਸੇਵਾ ਦੇ ਕਾਰਜ ਕਰ ਰਹੀ ਹੈ।ਸੂਬਾ ਭਗਤ ਸਿੰਘ ਜੀ ਮਹੱਦੀਪੁਰ ਵਾਲੇ ਆਪਣੇ ਆਲੇ ਦੁਆਲੇ ਇਲਾਕੇ ਵਿੱਚ ਜਿੱਥੇ ਪੀੜਿਤ ਸੰਗਤ ਦੀ ਸੇਵਾ ਵਿੱਚ ਲੱਗੇ ਹਨ ਉੱਥੇ ਹੀ ਪਸ਼ੂਆਂ ਦੇ ਚਾਰੇ ਦਾ ਵੀ ਪ੍ਰਬੰਧ ਅਤੇ ਡਾਕਟਰੀ ਸੇਵਾ ਦਾ ਵੀ ਪ੍ਰਬੰਧ ਕਰਵਾ ਰਹੇ ਹਨ। ਸਤਿਗੁਰੂ ਜੀ ਕਿਰਪਾ ਮਿਹਰ ਕਰਨ ਪੰਜਾਬ ਨੂੰ ਇਸ ਔਖੀ ਘੜੀ ਤੋਂ ਜਲਦੀ ਨਿਜਾਤ ਦਿਵਾਉਣ।
