ਗੌਰਮਿੰਟ ਟੀਚਰਜ ਯੂਨੀਅਨ ਵਲੋਂ ਡਿਪਟੀ ਡੀ.ਈ.ਓ ਐਲੀਮੈਂਟਰੀ ਨੂੰ ਚਾਰਜ ਸੰਭਾਲਣ ਤੇ ਕੀਤਾ ਸਨਮਾਨਿਤ !

ਹੁਸ਼ਿਆਰਪੁਰ 31 ਅਗਸਤ ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ।ਇਹਨਾਂ ਬਦਲੀਆਂ ਅਤੇ ਤੈਨਾਤੀਆਂ ਤਹਿਤ ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੂੰ ਉੱਪ-ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਹੁਸ਼ਿਆਰਪੁਰ ਦਾ ਚਾਰਜ ਦਿੱਤਾ ਗਿਆ।ਪ੍ਰਿੰਸੀਪਲ ਅਮਨਦੀਪ ਸ਼ਰਮਾਂ ਨੂੰ ਉਕਤ ਅਹੁਦੇ ਦਾ ਚਾਰਜ ਸੰਭਾਲਣ ਤੇ ਗੌਰਮਿੰਟ ਟੀਚਰਜ ਯੂਨੀਅਨ ਹੁਸ਼ਿਆਰਪੁਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਵਾਈਜ ਪ੍ਰਧਾਨ ਪ੍ਰਿੰਸ ਪਲਿਆਲ ਗੜਦੀਵਾਲਾ ਅਤੇ (ਸੀਨੀਅਰ ਆਗੂ) ਜਗਵਿੰਦਰ ਸਿੰਘ, ਦਵਿੰਦਰ ਹੁਸ਼ਿਆਰਪੁਰ, ਗੁਰਮੁੱਖ ਸਿੰਘ ਬਲਾਲਾ, ਪ੍ਰਿਤਪਾਲ ਸਿੰਘ ਚੌਟਾਲਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ। ਜਥੇਬੰਦਕ ਟੀਮ ਵਲੋਂ ਉੱਪ-ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਅਮਨਦੀਪ ਸ਼ਰਮਾ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਉਪਰੋਕਤ ਆਗੂਆਂ ਵਲੋਂ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਉਹਨਾ ਦੀ ਧਰਮ ਪਤਨੀ ਮੈਡਮ ਪਵਨ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਆਗੂ ਚਰਨਜੀਤ ਸਿੰਘ ਹੁਸ਼ਿਆਰਪੁਰ , ਅਰਵਿੰਦ ਪਠਾਣੀਆਂ , ਕਰਨਵੀਰ ਸ਼ਰਮਾ , ਜਗਮੋਹਨ ਸਿੰਘ , ਬਲਜੀਤ ਸਿੰਘ ,ਗੁਰਪ੍ਰੀਤ ਸਿੰਘ ਲੈਕਚਰਾਰ ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਗੜਦੀਵਾਲਾਸੁਖਦੇਵ ਨਸਰਾਲਾ, ਸੰਜੀਵ ਸਿੰਘ ਆਦਮਵਾਲ,ਸੰਦੀਪ ਬਾਗਪੁਰ,ਦੀਪਕ ਸ਼ਰਮਾ,ਗੁਲਸ਼ਨ ਕੁਮਾਰ,ਨੀਰਜ,ਹਰੀਸ਼ ਪੁਰੀ, ਸਚਿਨ ਨਲੋਈਆਂ,ਮਨਪ੍ਰੀਤ ਸਿੰਘ,ਜਤਿੰਦਰ,ਹੇਮੰਤ ਮਹਿਤਾ ਮੈਡਮ ਅਮਿਤਾ ਸ਼ਰਮਾ,ਮੈਡਮ ਰਮਨਦੀਪ ਸੈਣੀ , ਦੀਪਕ ਕੌਂਡਲ, ਮਾਸਟਰ ਜਗਮੋਹਨ ਸਿੰਘ, ਹਰਪਾਲ ਸਿੰਘ, ਬਹਾਦਰ ਜਗਦੀਸ਼ ਸਿੰਘ , ਅਨਿਲ ਕੁਮਾਰ, ਨਵਤੇਜ ਸਿੰਘ, ਬਚਿੱਤਰ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ ਅਤੇ ਜਗਵਿੰਦਰ ਸਿੰਘ ਹਾਜ਼ਰ ਸਨ।
