ਪਿੰਡ ਧੁਲੇਤਾ ਵਿਖ਼ੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਾਹੁਣਾ ਵੱਡੀ ਮੂਰਖਤਾ ਹੈ : ਬੇਗਮਪੁਰਾ ਟਾਈਗਰ ਫੋਰਸ

ਪਿੰਡ ਧੁਲੇਤਾ ਵਿਖ਼ੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਾਹੁਣਾ ਵੱਡੀ ਮੂਰਖਤਾ ਹੈ : ਬੇਗਮਪੁਰਾ ਟਾਈਗਰ ਫੋਰਸ

ਆਪ ਦੀ ਸਰਕਾਰ ਨੂੰ ਇਸ ਦੀ ਸਜ਼ਾ 2027 ਵਿੱਚ ਲੋਕ ਪੰਜਾਬ ਵਿੱਚੋ ਆਓ ਦਾ ਸਫਾਇਆ ਕਰਕੇ ਦੇਣਗੇ : ਬੀਰਪਾਲ, ਹੈਪੀ, ਬੰਟੀ

ਹੁਸ਼ਿਆਰਪੁਰ 31 ਅਗਸਤ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜਿਲ੍ਹਾ ਇੰਚਾਰਜ ਚਰਨਜੀਤ ਡਾਡਾ, ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਅਤੇ ਹਲਕਾ ਚੱਬੇਵਾਲ ਤੋ ਉੱਪ ਪ੍ਰਧਾਨ ਵਿਪਨ ਬਿਹਾਲਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਧੁਲੇਤਾ ਵਿੱਚ ਸਰਪੰਚ ਦੇ ਕਹਿਣ ਤੇ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਆਪ ਸਰਕਾਰ ਨੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਢਾਇਆ ਹੈ ਜੋ ਕਿ ਇਹ ਇੱਕ ਬਹੁਤ ਵੱਡੀ ਮੂਰਖਤਾ ਹੈ । ਕਿਉਂਕਿ ਗੁਰੂ ਘਰ ਸਭ ਦੇ ਸਾਂਝੇ ਅਤੇ ਬਰਾਬਰ ਹੁੰਦੇ ਹਨ । ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਸਮਿਆਂ ਦੌਰਾਨ ਪੰਜਾਬ ਅੰਦਰ ਹੋਈਆਂ ਬੇਅਦਬੀਆਂ ਅਤੇ ਸੰਗਤਾਂ ਦੀਆਂ ਸਮਾਜਿਕ, ਧਾਰਮਿਕ ਭਾਵਨਾਵਾਂ ਨੂੰ ਪਹੁੰਚੀ ਠੇਸ ਦੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਜਿਸ ਕਰਕੇ ਆਪ ਪਾਰਟੀ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨਾਂ ਨੂੰ ਤੋੜਨ ਦੀਆਂ ਘਟਨਾਵਾਂ ਕਾਰਨ ਗੁਰੂ ਰਵਿਦਾਸ ਜੀ ਨਾਮਲੇਵਾ ਸੰਗਤਾਂ ਨੂੰ ਜਾਤੀ ਤੇ ਸਮਾਜਿਕ ਤੌਰ ਤੇ ਜ਼ਲੀਲ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਗੁਰੂ ਰਵਿਦਾਸ ਮੰਦਿਰ ਧੁਲੇਤਾ ਦੀ ਚਾਰਦੀਵਾਰੀ ਢਾਹ ਕੇ ਗੁਰੂਘਰ ਦਾ ਅਪਮਾਨ ਕਰਨਾ ਅਤੇ ਸੰਗਤਾਂ ਨੂੰ ਥਾਣਿਆਂ ਵਿਚ ਜ਼ਲੀਲ ਕਰਨਾ, ਪਟਿਆਲੇ ਦੇ ਪਿੰਡ ਬਠੋਈ ਕਲਾਂ ‘ਚ ਦਲਿਤਾਂ ਵਲੋੰ ਪੰਚਾਇਤੀ ਜਮੀਨ ਦੀ ਬੋਲੀ ਦੇਕੇ 11 ਲੱਖ 50 ਹਜਾਰ ਰੁਪਏ ਜਮਾਂ ਕਰਾਉਣ ਦੇ ਬਾਵਜੂਦ 35 ਏਕੜ ਜ਼ਮੀਨ ਦਾ ਕਬਜ਼ਾ ਨਾ ਦੇਣਾ ਅਤੇ ਐਸਸੀ ਸਮਾਜ ਨੂੰ ਕੁੱਟਮਾਰ ਕਰਕੇ ਠਾਣੇ ਡੱਕਣਾ, ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਸੁਖਵੀਰ ਸਿੰਘ ਵਲੋੰ ਸ਼ੋਸ਼ਲ ਮੀਡੀਏ ਤੇ ਭਗਵਾਨ ਸ੍ਰੀ ਵਾਲਮੀਕਿ ਜੀ ਬਾਰੇ ਗਲਤ ਸ਼ਬਦਾਵਲੀ ਵਰਤਣਾ, ਪਿੰਡ ਚਾਂਗ ਬਛੋਆ ਥਾਣਾ ਗੜ੍ਹਦੀਵਾਲਾ ਵਿਖ਼ੇ ਗੁਰੂ ਰਵਿਦਾਸ ਜੀ ਧਰਮਸ਼ਾਲਾ ਵਿਚੋਂ ਸਤਿਗੁਰੂ ਰਵਿਦਾਸ ਜੀ ਅਤੇ ਡਾ. ਅੰਬੇਡਕਰ ਦੇ ਸਰੂਪ ਬਾਹਰ ਸੁੱਟਣ ਵਰਗੇ ਮਾਮਲੇ ਐਸਸੀ ਸਮਾਜ ਨੂੰ ਅਪਮਾਨਿਤ ਕਰਨ ਦੀਆਂ ਸੋਚੀਆਂ ਸਮਝੀਆਂ ਅਤੇ ਜਾਣਬੁੱਝ ਕੇ ਕੀਤੀਆਂ ਕਾਰਵਾਈਆਂ ਹਨ। ਜਿਸ ਤੇ ਪੰਜਾਬ ਦੀ ਆਪ ਸਰਕਾਰ ਨੇ ਅੱਜ ਤੱਕ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ।

ਉਹਨਾਂ ਕਿਹਾ ਯੁੱਧ ਨਸ਼ਿਆਂ ਵਿਰੁੱਧ ਦਾ ਮਖੌਟਾ ਪਾ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਖੁਰਾਲਗੜ ਸਾਹਿਬ ਅੰਦਰ ਸ਼ਰਾਬ ਦੇ ਠੇਕੇ ਅਤੇ ਨਜਾਇਜ਼ ਬਰਾਂਚਾਂ ਖੋਹਲ ਕੇ ਸਤਿਗੁਰੂ ਰਵਿਦਾਸ ਜੀ ਨਾਮਲੇਵਾ ਸੰਗਤਾਂ ਦਾ ਵੱਡਾ ਨਿਰਾਦਰ , ਬੇਅਦਬੀ ਕੀਤੀ ਹੈ ਅਤੇ ਕਰ ਰਹੀ ਹੈ ਜਿਸਦੀ ਵੱਡੀ ਸਜਾ ਆਪ ਸਰਕਾਰ ਨੂੰ 2027 ਵਿੱਚ ਪੰਜਾਬ ਦੇ ਲੋਕ ਪੰਜਾਬ ਵਿੱਚੋ ਸਫਾਇਆ ਕਰਕੇ ਦੇਣਗੇ। ਉਹਨਾਂ ਕਿਹਾ ਕਿ ਪਿੰਡਾਂ ਵਿਚ ਲੋਕਾਂ ਤੇ ਸਰਕਾਰੀ ਜਬਰ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਜਬਰ ਦੇ ਸ਼ਿਕਾਰ ਲੋਕਾਂ ਦੀ ਪਿੱਠ ਤੇ ਨਿਰੰਤਰ ਖੜੀ ਹੈ।

 

 

 

 

Leave a Reply

Your email address will not be published. Required fields are marked *