ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਵਾਰੇ ਕੰਪਟੀਸ਼ਨ ਕਰਵਾਇਆ ।

ਹੁਸ਼ਿਆਰਪੁਰ 25 ਅਗਸਤ ( ਤਰਸੇਮ ਦੀਵਾਨਾ ) ਪ੍ਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਪੂਰੇ ਪੰਜਾਬ ਵਿੱਚ ਰਾਸ਼ਟਰ ਨਿਰਮਾਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਨੂੰ ਸਮਰਪਿਤ 16 ਵਾਂ ਕੰਪਟੀਸ਼ਨ ਕਰਵਾਇਆ ਗਿਆ ਅਤੇ ਇਸ ਦਾ ਇੱਕ ਸੈਂਟਰ ਮੁਹੱਲਾ ਅਸਲਾਮਾਬਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਅਸਲਾਮਾਬਾਦ ਬਣਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਅੰਬੇਡਕਰ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਮੁਹੱਲਾ ਅਸਲਾਮਾਬਾਦ ਦੇ ਪ੍ਰਧਾਨ ਮਾਸਟਰ ਸੁਰਜੀਤ ਰਾਜਾ , ਜਨਰਲ ਸਕੱਤਰ ਮਾਸਟਰ ਸੁਖਦੇਵ ,ਖਜਾਨਚੀ ਹਨੀ ਰਾਜਾ ,ਮੈਂਬਰ ਕੁਲਦੀਪ ਸਿੰਘ ਅਤੇ ਕੁਲਵਿੰਦਰ ਸੋਨੂ ਨੇ ਦੱਸਿਆ ਕਿ ਇਸ ਕੰਪੀਟੀਸ਼ਨ ਵਿੱਚ ਮੁਹੱਲਾ ਅਸਲਾਮਾਬਾਦ ਦੇ 29 ਬੱਚਿਆਂ ਨੇ ਭਾਗ ਲਿਆ ਅਤੇ ਇਹ ਕੰਪਟੀਸ਼ਨ ਸਵੇਰੇ 10 ਵਜੇ ਤੋਂ 11 ਵਜੇ ਤੱਕ ਕਰਵਾਇਆ ਗਿਆ ।
ਜਿਸ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਨਾਲ ਸੰਬੰਧਿਤ 100 ਵਸਤੂਨਿਸ਼ਠ ਪ੍ਰਸ਼ਨ ਬੱਚਿਆਂ ਤੋਂ ਪੁੱਛੇ ਗਏ ਬੱਚਿਆਂ ਨੇ ਬਹੁਤ ਹੀ ਉਤਸਾਹ ਨਾਲ ਇਸ ਕੰਪਟੀਸ਼ਨ ਵਿੱਚ ਹਿੱਸਾ ਲਿਆ । ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਸੁਰਜੀਤ ਰਾਜਾ ਤੇ ਮਾਸਟਰ ਸੁਖਦੇਵ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਦਾ ਮੁੱਖ ਉਦੇਸ਼ ਪੜੋ ਜੁੜੋ ਤੇ ਸੰਘਰਸ਼ ਕਰੋ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਿੱਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਸਿੱਖਿਆ ਹੀ ਸਾਨੂੰ ਅੱਜ ਦੇ ਸਮੇਂ ਦੇ ਹਾਣੀ ਬਣਾ ਸਕਦੀ ਹੈ ਤੇ ਸਿੱਖਿਆ ਦਾ ਗਿਆਨ ਹੀ ਸਾਨੂੰ ਸਹੀ ਦਿਸ਼ਾ ਵੱਲ ਲਿਜਾ ਸਕਦਾ ਹੈ ।ਇਸ ਮੌਕੇ ਲੈਕਚਰਾਰ ਪੂਰਨ ਸਿੰਘ , ਮਾਸਟਰ ਰਤਨ ਸਿੰਘ , ਹਨੀ ਰਾਜਾ ,ਮਾਸਟਰ ਸੁਖਦੇਵ , ਮਾਸਟਰ ਸੁਰਜੀਤ ਰਾਜਾ , ਕੁਲਦੀਪ ਅਤੇ ਕੁਲਵਿੰਦਰ ਸੋਨੂ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ । ਇਸ ਮੌਕੇ ਸੋਸਾਇਟੀ ਵੱਲੋਂ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ।
ਫੋਟੋ ਅਜਮੇਰ ਦੀਵਾਨਾ
