NRI ਵਿਅਕਤੀ ਹਰਭਜਨ ਸਿੰਘ ਪੰਛੀ ਇੱਕ ਵਪਾਰੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ ਭੱਜਾ, ਪੁਲਿਸ ਵਲੋਂ ਸ਼ਿਕਾਇਤ ਦਰਜ 

NRI ਵਿਅਕਤੀ ਹਰਭਜਨ ਸਿੰਘ ਪੰਛੀ ਇੱਕ ਵਪਾਰੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ ਭੱਜਾ, ਪੁਲਿਸ ਵਲੋਂ ਸ਼ਿਕਾਇਤ ਦਰਜ 

ਮੋਹਾਲੀ (ਬਿਊਰੋ)ਰਾਮ ਸਿੰਘ ਵਾਸੀ ਪਲਾਟ ਨ 3012 ਸੈਕਟਰ 88 ਮੁਹਾਲੀ ਪੰਜਾਬ ਦਾ ਵਸਨੀਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਝ ਸਮਾਂ ਪਹਿਲਾ ਇਕ ਐਨ ਆਰ ਆਈ ਵਿਅਕਤੀ ਹਰਭਜਨ ਸਿੰਘ ਪੰਛੀ ਪੁੱਤਰ ਲੇਟ ਰਾਮ ਪ੍ਰਕਾਸ਼ ਪੰਛੀ ਵਾਸੀ ਮਕਾਨ ਨ 401/402, ਐਸ ਏ ਐਸ ਨਗਰ, ਹਾਲ ਵਾਸੀ 3 COSTATA COURT, NARREWARAN, VICTORIA 3806, ਆਸਟ੍ਰੇਲੀਆ ਮੈਨੂੰ ਮੁਹਾਲੀ ਫੇਸ ਨ 1 ਸਥਿਤ IMPERIAL HOTEL ਵਿਖੇ ਮਿਤੀ 14.1. 2025 ਸਮਾਂ ਕਰੀਬ ਸ਼ਾਮ 7.30 ਵਜੇ ਨੂੰ ਮਿਲਿਆ ਅਤੇ ਉਸ ਨੇ ਕਿਹਾ ਕਿ ਜਲੰਧਰ ਸਥਿਤ ਕਿਸ਼ਨਪੁਰਾ ਚੋਂਕ ਨੇੜੇ ਉਸ ਦੀਆ 28-29 ਦੁਕਾਨਾਂ ਹਨ ਜੋ ਵੇਚਣੀਆਂ ਹਨ ਅਤੇ ਉਸ ਸਮੇ ਉਕਤ ਵਿਅਕਤੀ ਵਲੋਂ ਮੈਨੂੰ ਇਨ੍ਹਾਂ ਸਾਰੀਆਂ ਦੁਕਾਨਾਂ ਦੇ ਕਾਗਜਾਤ ਦਿਖਾਉਣ ਤੋਂ ਬਾਅਦ ਮੇਰਾ ਉਸ ਨਾਲ ਕਰੀਬ 95 ਲੱਖ ਰੁਪਏ ‘ਚ ਸੌਦਾ ਤਹਿ ਹੋ ਗਿਆ ਅਤੇ ਉਕਤ ਦੋਸ਼ੀ ਹਰਭਜਨ ਸਿੰਘ ਪੰਛੀ ਵਲੋਂ ਮੇਰੇ ਨਾਲ ਇਨ੍ਹਾਂ ਦੁਕਾਨਾਂ ਦਾ ਸੌਦਾ ਤਹਿ ਕਰਨ ਤੋਂ ਬਾਅਦ 5 ਲੱਖ ਰੁਪਏ ਕੈਸ਼ ਸਾਈ-ਬਿਆਨਾ ਦੇ ਤੌਰ ‘ਤੇ ਹਾਂਸਲ ਕੀਤੇ ਅਤੇ ਫਿਰ ਉਕਤ ਦੋਸ਼ੀ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ਦਾ 15-20 ਦਿਨ ਬਾਅਦ ਲਿਖਤੀ ਬਿਆਨਾ ਕਰਕੇ ਅੱਧੀ ਪੇਮੈਂਟ ਲੈ ਲੈਣਗੇ ਅਤੇ ਲਿਖਤੀ ਬਿਆਨਾ ਕਰਨ ਤੋਂ 3 ਮਹੀਨਿਆਂ ਬਾਅਦ ਰਜਿਸਟਰੀ ਕਰਵਾ ਕੇ ਦੇਣਗੇ, ਪਰ ਹੋਇਆ ਇਹ ਕਿ ਉਕਤ ਦੋਸ਼ੀ ਨੇ ਮੇਰੇ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਉਕਤ ਦੋਸ਼ੀ ਸਾਈ-ਬਿਆਨਾ ਦੇ ਦਿਤੇ ਹੋਏ 5 ਲਖ ਰੁਪਏ ਲੈ ਕੇ ਵਿਦੇਸ਼ ਆਸਟ੍ਰੇਲੀਆ ਚਲਾ ਗਿਆ, ਅਤੇ ਮੇਰੇ ਵਲੋਂ ਵਾਰ ਵਾਰ ਫੋਨ ਕਰਨ ਤੇ ਵੀ ਉਕਤ ਦੋਸ਼ੀ ਕੋਈ ਜੁਆਬ ਨਹੀਂ ਦਿੱਤਾ ਗਿਆ, ਇਸ ਵਲੋਂ ਮੇਰੇ ਨਾਲ 5 ਲਖ ਰੁਪਏ ਦੀ ਠੱਗੀ ਮਾਰੀ ਗਈ, ਮੈ ਉਕਤ ਦੋਸ਼ੀ ਖਿਲਾਫ਼ ਮੋਹਾਲੀ ਫੇਸ 1 ਪੁਲਿਸ ਸ਼ਟੇਸ਼ਨ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ. ਉਨ੍ਹਾਂ ਕਿਹਾ ਕਿ ਮੈਂ ਪੁਲਿਸ ਦੇ ਉੱਚ ਅਧਿਕਾਰੀ ਆਂ ਤੋਂ ਮੰਗ ਕਰਦਾ ਹੈ ਕਿ ਮੇਰੇ ਨਾਲ ਲੱਖਾ ਰੁਪਏ ਦਾ ਧੋਖਾ ਕਰਨ ਵਾਲੇ ਵਿਅਕਤੀ ਖਿਲਾਫ ਤੁਰੰਤ ਕਾਰਵਾਈ ਕਰਕੇ ਠੱਗੀ ਦਾ ਮਾਮਲਾ ਦਰਜ ਕੀਤਾ ਜਾਵੇ । ਜਦ ਇਸ ਸੰਬੰਧ ਚ ਹਰਭਜਨ ਸਿੰਘ ਪੰਛੀ ਨਾਲ ਸੰਪਰਕ ਕੀਤਾ ਤਾਂ ਓਨਾ ਨੇ ਫੂਨ ਦਾ ਕੋਈ ਜੁਆਬ ਨਹੀਂ ਦਿੱਤਾ.

Leave a Reply

Your email address will not be published. Required fields are marked *