ਵੱਡੀ ਖਬਰ: ਲੁਧਿਆਣਾ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਰਾਹੁਲ ਸ਼ਰਮਾ ਦਾ ਕਤਲ

ਵੱਡੀ ਖਬਰ: ਲੁਧਿਆਣਾ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਰਾਹੁਲ ਸ਼ਰਮਾ ਦਾ ਕਤਲ,

ਜਨਮਦਿਨ ਦੀ ਪਾਰਟੀ ਦੇ ਦੌਰਾਨ ਹੋਇਆ ਰਾਹੁਲ ਦਾ ਕਤਲ’ਪਿਓ ਕਰਦਾ ਸੀ ਛੋਲੇ ਕੁਲਚੇ ਦਾ ਕੰਮ 

ਲੁਧਿਆਣਾ/ ਸੁਨੀਲ ਕੁਮਾਰ

ਪੰਜਾਬ ਵਿੱਚ ਲਾਅ ਐਂਡ ਆਰਡਰ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਸ਼ਰੇਆਮ ਕਤਲ ਚੋਰੀ ਡਕੈਤੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹਾ ਹੀ ਇੱਕ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਪੰਡਿਤ ਛੋਲੇ-ਕੁਲਚੇ ਵਾਲੇ ਕੁਲਦੀਪ ਸ਼ਰਮਾ ਦੇ 34 ਸਾਲਾ ਪੁੱਤਰ ਰਾਹੁਲ ਸ਼ਰਮਾ ਦੀ ਬੁੱਧਵਾਰ ਰਾਤ ਇੱਕ ਜਨਮਦਿਨ ਪਾਰਟੀ ਦੌਰਾਨ ਗੋ.ਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਹੁਲ ਆਪਣੀ ਸਕਾਰਪੀਓ ਗੱਡੀ ਵਿੱਚ ਦਾਦ ਇਲਾਕੇ (ਪੱਖੋਵਾਲ ਰੋਡ) ਵਿਖੇ ਆਪਣੇ ਦੋਸਤ ਅਖਿਲ ਜੋਸ਼ੀ ਦੇ ਘਰ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਉੱਥੇ ਦੋਸਤਾਂ ਵਿਚਕਾਰ ਵਿਵਾਦ ਹੋਣ ਤੋਂ ਬਾਅਦ ਉਸ ’ਤੇ ਫਾਇਰਿੰਗ ਕੀਤੀ ਗਈ। ਉਸ ਨੂੰ ਛਾਤੀ ਅਤੇ ਪਿੱਠ ਵਿੱਚ ਦੋ ਗੋ.ਲੀਆਂ ਲੱਗੀਆਂ। ਗੰਭੀਰ ਹਾਲਤ ਵਿੱਚ ਉਸ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਰਾਤ ਲਗਭਗ 11:55 ਵਜੇ ਉਸ ਦੀ ਮੌਤ ਹੋ ਗਈ। ਰਾਹੁਲ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਉਹ ਰੋਜ਼ ਇਨਕਲੇਵ, ਸਿਵਲ ਲਾਈਨਜ਼ ਦਾ ਰਹਿਣ ਵਾਲਾ ਸੀ ਅਤੇ ਪਿਤਾ ਦੇ ਛੋਲੇ-ਕੁਲਚੇ ਦੇ ਕਾਰੋਬਾਰ ਵਿੱਚ ਮਦਦ ਕਰਦਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਲੋਕਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *