ਜਲੰਧਰ ਵਿੱਚ ਭਾਜਪਾ ਨੇਤਾ ਦੇ ਘਰ ਹੋਇਆ ਗਰਨੇਡ ਹਮਲਾ, ਧਮਾਕੇ ਨਾਲ ਲੋਕਾਂ ਚ ਬਣਿਆ ਦਹਿਸ਼ਤ ਦਾ ਮਾਹੌਲ

ਜਲੰਧਰ ਵਿੱਚ ਭਾਜਪਾ ਨੇਤਾ ਦੇ ਘਰ ਹੋਇਆ ਗਰਨੇਡ ਹਮਲਾ, ਧਮਾਕੇ ਨਾਲ ਲੋਕਾਂ ਚ ਬਣਿਆ ਦਹਿਸ਼ਤ ਦਾ ਮਾਹੌਲ

 

ਜਲੰਧਰ (ਸੁਨੀਲ ਕੁਮਾਰ)ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਦਿਨ ਪ੍ਰਤੀ ਦਿਨ ਗੁੰਡਾ ਗਰਦੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਹਰ ਰੋਜ਼ ਕਿਤੇ ਨਾ ਕਿਤੇ ਕੋਈ ਮਰਡਰ,ਕਤਲ,ਨਸ਼ਾ,ਡਕੈਤੀ ਫਿਰੌਤੀ ਦੀਆਂ ਖਬਰਾਂ ਆਮ ਸੋਸ਼ਲ ਮੀਡੀਆ ਤੇ ਚੱਲਦੀਆਂ ਰਹਿੰਦੀਆਂ ਹਨ। ਬਦਮਾਸ਼ਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਅੱਜ ਰਾਤ ਤਕਰੀਬਨ 1.20 ਮਿੰਟ ਤੇ ਜਿਥੇ ਸੀਨੀਅਰ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਦੇ ਘਰ ਵਿੱਚ ਜ਼ੋਰਦਾਰ ਧਮਾਕਾ ਕੀਤਾ ਗਿਆ ਹੈ ਜਿਸ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਤੇ ਲੋਕ ਘਰਾਂ ਤੋਂ ਬਾਹਰ ਆ ਗਏ ਮੋਕੇ ਤੇ ਥਾਣਾ ਤਿੰਨ ਦੇ ਡੁਉਟੀ ਅਫ਼ਸਰ ਨੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਰਾਤ ਦਾ ਸਮਾਂ ਹੋਣ ਕਾਰਨ ਨੇੜੇ ਅਵਾਜਾਈ ਘੱਟ ਸੀ। ਧਮਾਕੇ ਦੀ ਆਵਾਜ਼ ਇਨੀ ਜਿਆਦਾ ਸੀ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਗਲੀਮਤ ਰਹੀ ਕਿ ਸਮਾਂ ਰਾਤ ਦਾ ਸੀ ਜੇ ਦਿਨ ਦਾ ਸਮਾਂ ਹੁੰਦਾ ਤਾਂ ਨੁਕਸਾਨ ਜਿਆਦਾ ਹੋਣਾ ਸੀ।

Leave a Reply

Your email address will not be published. Required fields are marked *