ਪਿੰਡ ਧਲੇਤਾ ਵਿਖੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜ਼ਮੀਨ ਤੇ ਕੀਤਾ ਕਬਜ਼ਾ

ਜਲੰਧਰ : 22 ਅਗਸਤ (ਸੁਨੀਲ ਕੁਮਾਰ)ਜਲੰਧਰ ਦਿਹਾਤੀ ਥਾਣਾ ਗੁਰਾਇਆ ਦੇ ਅਧੀਨ ਪੈਂਦੇ ਪਿੰਡ ਧਲੇਤਾ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਵਿਦਾਸੀਆ ਸਮਾਜ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਨਾਲ ਲੱਗਦੀ ਜਮੀਨ ਜਿਸ ਉੱਤੇ ਹਾਲ ਬਣਾਉਣਾ ਸੀ ਉਸ ਉੱਤੇ ਕਬਜ਼ਾ ਕਰ ਲਿਆ ਹੈ । ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਇਸ ਘਟੀਆ ਕਰਤੂਤ ਨਾਲ ਰਵਿਦਾਸੀਆ ਸਮਾਜ ਵਿੱਚ ਭਾਰੀ ਰੋਸ਼ ਹੈ। ਜਾਣਕਾਰੀ ਅਨੁਸਾਰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਮਿਤੀ 10,4,2025 ਨੂੰ ਇੱਕ ਬਹੁਤ ਸਹਿਮਤੀ ਨਾਲ ਇਸ ਜਮੀਨ ਉੱਤੇ ਹਾਲ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਸੀ। ਉਸ ਹਾਲ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਣਾ ਸੀ ਅਤੇ ਜਿਸ ਦਾ ਖਸਰਾ ਨੰਬਰ 5743 ਹੈ। ਪਰ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਨੇ ਧੱਕੇ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਗਾ ਤੇ ਕਬਜਾ ਕਰ ਲਿਆ ਹੈ ਅਤੇ ਜਗਾ ਢਾਹ ਦਿੱਤੀ ਜਿਸ ਨਾਲ ਸਮਾਜ ਵਿੱਚ ਬਹੁਤ ਰੋਸ਼ ਪਾਇਆ ਜਾ ਰਿਹਾ ਇਸ ਲਈ ਸਿਵਿਲ ਪ੍ਰਸ਼ਾਸਨ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਾਰੀ ਕਰਤਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ
