31 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਵਿੱਚ ਹੁਸ਼ਿਆਰਪੁਰ ਤੋਂ ਵੱਧ ਚੜ ਕੇ ਵਰਕਰ ਹਿੱਸਾ ਲੈਣਗੇ : ਲੱਖੀ,ਬੰਟੀ ਚੱਗਰਾ,ਭੀਲੋਵਾਲ

ਹੁਸ਼ਿਆਰਪੁਰ 23 ਅਗਸਤ (ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਫਤਿਹ ਰੈਲੀ ਦੇ ਸਬੰਧ ‘ਚ ਹੁਸ਼ਿਆਰਪੁਰ ਜ਼ਿਲੇ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਬੀਸੀ ਵਿੰਗ ਦੇ ਪ੍ਰਧਾਨ ਸਤਨਾਮ ਸਿੰਘ ਬੰਟੀ ਚੱਗਰਾ
ਤੇ ਹੋਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਸ਼ਿਆਰਪੁਰ ਜ਼ਿਲੇ ਦੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ
31 ਅਗਸਤ ਨੂੰ ਮੋਗਾ ਵਿਖੇ ਹੋਣ ਜਾ ਰਹੀ ਵਿਸ਼ਾਲ ਫਤਿਹ ਰੈਲੀ ‘ਚ ਜ਼ਿਲੇ ਤੋਂ ਵਰਕਰ ਵੱਡੀ ਗਿਣਤੀ ‘ਚ ਪਹੁੰਚਣ।
ਮੀਟਿੰਗ ਦੌਰਾਨ ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ‘ਤੇ ਸਤਿਨਾਮ ਸਿੰਘ ਬੰਟੀ ਜੱਗਰਾ ਪ੍ਰਧਾਨ ਬੀਸੀ ਵਿੰਗਦੀ ਡਿਊਟੀ ਲਗਾਈ ਕਿ ਹੁਸ਼ਿਆਰਪੁਰ ਜ਼ਿਲ੍ਹੇ ਤੇ ਹਰੇਕ ਹਲਕੇ ‘ਚੋਂ ਵੱਡੀ ਗਿਣਤੀ ‘ਚ ਅਕਾਲੀ ਵਰਕਰ ਮੋਗਾ ਰੈਲੀ ‘ਚ ਪਹੁੰਚਣ। ਇਸ ਮੌਕੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਤੇ ਪ੍ਰਧਾਨ ਬੀਸੀ ਸਤਨਾਮ ਸਿੰਘ ਬੰਟੀ ਚੱਗਰਾ ਨੇ ਸੁਖਬੀਰ ਬਾਦਲ ਨੂੰ ਯਕੀਨ ਦੁਆਇਆ ਕੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ ਸਾਰੇ ਹਲਕਾ ਇੰਚਾਰਜਾਂ ਨਾਲ ਮੀਟਿੰਗਾਂ ਕਰ ਕੇ ਹੁਸ਼ਿਆਰਪੁਰ ਜ਼ਿਲੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਵੱਡਾ ਜੱਥਾ ਫਤਿਹ ਰੈਲੀ ‘ਚ ਸ਼ਾਮਿਲ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲੇ ਦੇ ਹਰੇਕ ਹਲਕੇ ‘ਚ ਹਲਕਾ ਇੰਚਾਰਜਾਂ, ਅਕਾਲੀ ਲੀਡਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਸਾਰੇ ਵਰਕਰਾਂ ਨੂੰ ਮੋਗਾ ਰੈਲੀ ‘ਚ ਵੱਡੀ ਗਿਣਤੀ ‘ਚ ਪਹੁੰਚਣ ਲਈ ਅਪੀਲ ਕੀਤੀ ਜਾਵੇਗੀ । ਇਸ ਮੌਕੇ, ਅਕਾਲੀ ਆਗੂ ਸਰਬਜੀਤ ਸਿੰਘ ਮੋਮੀ, ਨਿਰਮਲ ਸਿੰਘ ਭੀਲੋਵਾਲ, ਸਤਿਨਾਮ ਸਿੰਘ ਬੰਟੀ ਚੱਗਰਾਂ ਇਕਬਾਲ ਸਿੰਘ ਖੇੜਾ , ਮਨਜੋਤ ਸਿੰਘ, ਲੰਬੜਦਾਰ ਯੂਨੀਅਨ ਗੜਸ਼ੰਕਰ ਦੇ ਪ੍ਰਧਾਨ ਕਮਲ ਲੰਬੜ ਵੀ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ
