ਸ੍ਰੀ ਖੁਰਾਲਗੜ ਸਾਹਿਬ ‘ਚ ਹੋਵੇਗਾ ਸੰਗਤਾਂ ਦਾ ਵੱਡਾ ਇਕੱਠ”
ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਦਿ ਧਰਮ ਮਿਸ਼ਨ ਵਲੋੰ ਸ੍ਰੀ ਖੁਰਾਲਗੜ ਸਾਹਿਬ ਨੂੰ ਇਤਿਹਾਸਕ ਤੀਰਥ ਅਸਥਾਨ ਬਣਾਉਣ ਲਈ ਪ੍ਰੋਗਰਾਮ ਉਲੀਕਿਆ

ਹੁਸ਼ਿਆਰਪੁਰ 26 ਅਗਸਤ ( ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਇਤਿਹਾਸਕ ਅਸਥਾਨ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਅਤੇ ਸ੍ਰੀ ਚਰਨਛੋਹ ਗੰਗਾ ਨੂੰ ਇਤਿਹਾਸਕ ਤੀਰਥ ਅਸਥਾਨ ਬਣਾਉਣ ਅਤੇ ਸਾਰੇ ਕਾਰਜਾਂ ਨੂੰ ਸੰਗਤਾਂ ਦੀ ਰਹਿਨੁਮਾਈ ਹੇਠ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਉਸਾਰੂ ਪ੍ਰੋਗਰਾਮ ਉਲੀਕੇ ਗਏ ਹਨ। ਇਸ ਮੌਕੇ ਹਾਜਰ ਸੰਤਾਂ ਮਹਾਂਪੁਰਸ਼ਾਂ ਵਲੋੰ ਇਨਾਂ ਪ੍ਰੋਗਰਾਮਾਂ ਦੇ ਸ਼ੁਭਾਰੰਭ ਅਤੇ ਨੇਪਰੇ ਚਾੜਨ ਲਈ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਦੱਸਿਆ ਕਿ ਬਹੁਤ ਜਲਦ ਹੀ ਸ੍ਰੀ ਖੁਰਾਲਗੜ ਸਾਹਿਬ ਵਿਖੇ ਪੰਜਾਬ ਅਤੇ ਵੱਖ ਵੱਖ ਰਾਜਾਂ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਇਕ ਵਿਸ਼ਾਲ ਇਕੱਠ ਹੋਵੇਗਾ ਜਿਸ ਵਿਚ ਸੰਤ ਸਮਾਜ ਵਲੋੰ ਨਵੇਂ ਪ੍ਰੋਗਰਾਮ ਐਲਾਨ ਕੀਤੇ ਜਾਣਗੇ। ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ,ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਤੋਂ ਇਲਾਵਾ ਕੌਮ ਦੇ ਪ੍ਰਚਾਰਕ, ਬੁੱਧੀਜੀਵੀ ਸਖਸ਼ੀਅਤਾਂ ਵੀ ਹਾਜਰ ਸਨ। ਇਸ ਮੌਕੇ ਹਾਜਰ ਸੰਤ ਸਮਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਦਿ ਧਰਮ ਮਿਸ਼ਨ ਵਲੋੰ ਕੌਮ ਦੇ ਸੰਯੋਜਕਾਂ , ਪੈਰੋਕਾਰਾਂ, ਮਿਸ਼ਨਰੀਆਂ, ਬੁੱਧੀਜੀਵੀਆਂ ਦੀ ਰਾਇ ਨਾਲ ਸ੍ਰੀ ਖੁਰਾਲਗੜ ਸਾਹਿਬ ਨੂੰ ਦੁਨੀਆਂ ਦੇ ਨਕਸ਼ੇ ਤੇ ਵਿਕਸਿਤ ਕਰਨ, ਨਵ-ਉਸਾਰੀ ਅਤੇ ਕੌਮ ਲਈ ਚੈਰੀਟੇਬਲ ਸਕੂਲ, ਹਸਪਤਾਲ ਅਤੇ ਟੈਕਨੀਕਲ ਕਾਲਿਜ ਖੋਹਲਣ ਲਈ ਸਾਂਝੇ ਪ੍ਰੋਗਰਾਮ ਉਲੀਕੇ ਗਏ ਹਨ ਜੋ ਜਲਦ ਹੀ ਸੰਗਤਾਂ ਸਾਹਮਣੇ ਰੱਖੇ ਜਾਣਗੇ।
ਫੋਟੋ ਅਜਮੇਰ ਦੀ
ਵਾਨਾ
