ਜਾਲੀ ਸਕੂਲ ਸਰਟੀਫਿਕੇਟ ਬਨਾਉਣ ਵਾਲੇ ਅਜੰਟ ਦਾ ਲਾਇਸੰਸ ਰੱਦ ਕਰਨ ਦੀ ਕੀਤੀ ਮੰਗ ਸ਼ਿਵਸੈਨਾ ਲੋਇਨ ਨੇ

ਜਲੰਧਰ : (sunil) ਬੱਸ ਸਟੈਂਡ ਦੇ ਨਜ਼ਦੀਕ ਹੀ ਏਜੰਟੀ ਦੀ ਆੜ ਹੇਠਾਂ ਜਾਲੀ ਸਰਟੀਫਿਕੇਟ ਬਨਾਉਣ ਵਾਲੇ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਦਫਤਰ ਦਾ ਪਰਦਾਫਾਸ਼ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਲਈ ਪਹਿਲਾਂ ਕਮਿਸ਼ਨਰ ਪੁਲਿਸ ਧੰਨਪੀ੍ਤ ਕੋਰ ਜੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਤੇ ਹੁਣ ਅੱਜ ਉਸਦਾ ਲਾਇਸੰਸ ਕੈਸਲ ਕਰਵਾਉਣ ਲਈ ਸ਼ਿਵਸੈਨਾ ਲੋਇਨ ਦੇ ਰਾਸ਼ਟਰੀ ਸੁਪਰੀਮੋ ਅਮਿਤ ਅਰੋੜਾ ਜੀ ਦੇ ਆਦੇਸ਼ਾਂ ਅਨੁਸਾਰ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸਾਹਿਬ ਦੀ ਗੈਰ ਮੋਜੂਦਗੀ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਅਮਰਿੰਦਰ ਕੌਰ ਬਰਾੜ ਨੂੰ ਦਿੱਤਾ
ਇਸ ਮੌਕੇ ਸ਼ਿਵਸੈਨਾ ਲੋਇੰਨ ਦੇ ਕੌਮੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ ਅਤੇ ਕੌਮੀ ਯੁਵਾ ਪ੍ਧਾਨ ਸੁਨੀਲ ਕੁਮਾਰ ਬੰਟੀ ਆਦਿ ਨੇ ਦੱਸਿਆ ਕਿ ਸੋਸਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਈਰਲ ਹੋ ਰਹੀ ਹੈ ਜੋ ਕਿ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਇੱਕ ਟਰੈਵਲ ਏਜੰਟ ਦੇ ਦਫਤਰ ਵੀਜਾ 24 ਦੀ ਹੈ। ਜਿੱਥੇ ਇੱਕ ਲੜਕੀ ਵਲੋਂ ਸਰੇਆਮ ਕਿਹਾ ਜਾ ਰਿਹਾ ਹੈ ਇੱਕ ਲੱਖ ਰੁਪਏ ਵਿੱਚ +2 ਦਾ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ ਤੇ ਨਾਲ ਕਹਿ ਰਹੀ ਹੈ ਕਿ ਇਹ ਸਰਟੀਫਿਕੇਟ, 3-4 ਸਾਲ ਆਨਲਾਈਨ ਬੋਲਦਾ ਰਹੇਗਾ ਤੇ ਉਸ ਤੋਂ ਬਾਦ ਕੋਈ ਜਿੰਮੇਵਾਰੀ ਨਹੀਂ। ਜਿਸ ਤੋਂ ਸਾਫ ਲੱਗਦਾ ਹੈ ਕਿ ਜਾ ਤਾਂ ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਵੈਬਸਾਈਟ ਹੈਂਗ ਕੀਤੀ ਹੈ ਜਾ ਫਿਰ ਉਸ ਦੀ ਕੋਈ ਵੱਡੀ ਮਿਲੀਭੁਗਤ ਹੈ।
ਇਸ ਮੌਕੇ ਰਾਜ ਕੁਮਾਰ ਅਰੋੜਾ ਅਤੇ ਸੁਨੀਲ ਕੁਮਾਰ ਬੰਟੀ ਦੇ ਨਾਲ-ਨਾਲ ਜਿਲਾਂ ਚੇਅਰਮੈਨ ਸੁਨੀਲ ਆਹੀਰ, ਮਨੀ ਕੁਮਾਰ ਅਰੋੜਾ ਪੰਜਾਬ ਯੁਵਾ ਉਪ-ਪ੍ਭਾਰੀ, ਸੰਦੀਪ ਸਰੋਆ ਜੈਤੇਵਾਲੀ, ਜਿਲਾ ਮੁਸਲਿਮ ਸੈਲ ਦੇ ਪੁਧਾਨ ਜਾਵੇਦ ਖਾਨ, ਸੋਨੂੰ ਅਕਬਰ ਖਾਨ ਸਿਟੀ ਪੁਧਾਨ ਮੁਸਲਿਮ ਸੈਲ, ਰਾਹੁਲ, ਸੋਨੂੰ, ਰਮਨ, ਰਾਜਬੀਰ, ਅੰਕਿਤ, ਰਾਜ ਕੁਮਾਰੀ ਸ਼ਰਮਾਂ, ਪਿ੍ਆ ਤੱਲਣ, ਰਮਨ ਫਿਲੋਰ ਆਦਿ ਨੇ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਜੇਕਰ ਜਲਦੀ ਹੀ ਇਸ ਠੱਗੀ ਦੀ ਦੁਕਾਨ ਦੇ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸਿਵਸੈਨਾ ਲੋਇੰਨ ਧਰਨਾ ਪ੍ਦਰਸ਼ਨ ਕਰਨ ਲਈ ਮਜ਼ਬੂਰ ਹੋਵੇਗੀ।
