ਜਲੰਧਰ ਰੇਲਵੇ ਸਟੇਸ਼ਨ ਤੇ ਨਿਹੰਗ ਬਾਣੇ ਵਿੱਚ ਆਏ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ 

ਜਲੰਧਰ ਰੇਲਵੇ ਸਟੇਸ਼ਨ ਤੇ ਨਿਹੰਗ ਬਾਣੇ ਵਿੱਚ ਆਏ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ 

ਆਰ,ਪੀ,ਐਫ ਪੋਸਟ ਤੇ ਕੀਤਾ ਹਮਲਾ 

ਜਲੰਧਰ:17 ਜੁਲਾਈ (ਸੁਨੀਲ)ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਨਿਹੰਗ ਬਾਣੇ ਦੇ ਵਿੱਚ ਆਏ ਕੁਝ ਨੌਜਵਾਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਾਣਕਾਰੀ ਅਨੁਸਾਰ ਜੰਮੂ ਤਵੀ ਐਕਸਪ੍ਰੈਸ ਦੇ (ਏ,ਸੀ) ਕੋਚ ਦੇ ਡੱਬੇ ਵਿੱਚ ਕੁੱਛ ਨਿਹੰਗ ਸਿੰਘਾਂ ਨੂੰ ਦੇਖਿਆ ਗਿਆ ਉਹ ਨਿਹੰਗ ਸਿੰਘ ਡੱਬੇ ਵਿੱਚੋਂ ਬਾਹਰ ਆਏ ਤਾਂ ਬਾਣੇ ਚ ਆਏ ਤਾਂ ਆਰ,ਪੀ,ਐਫ ਦੇ ਜਵਾਨਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਦੇ ਵੱਲੋਂ ਟਿਕਟ ਮੰਗੀ ਗਈ ਪਰ ਟਿਕਟ ਦਿਖਾਉਣ ਦੀ ਬਜਾਏ ਨਿਹੰਗ ਸਿੰਘਾਂ ਦੇ ਵੱਲੋਂ ਗਾਲੀ ਗਲੋਚ ਕੀਤੀ ਗਈ ਤੇ ਹੱਥੋਂ ਪਾਈ ਵੀ ਕੀਤੀ ਗਈ।ਜਿਸ ਤੋਂ ਬਾਅਦ ਆਰ,ਪੀ,ਐਫ ਦੇ ਜਵਾਨਾਂ ਦੇ ਵੱਲੋਂ ਇਹਨਾਂ ਮੁੰਡਿਆਂ ਦੇ ਵਿੱਚੋਂ ਦੋ ਜਣਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਪਰ ਇਸੇ ਤੋਂ ਕੁਝ ਮਿੰਟ ਬਾਅਦ ਹੀ ਲਗਭਗ ਛੇ ਤੋਂ ਅੱਠ ਨੌਜਵਾਨ ਹਥਿਆਰਾਂ ਦੇ ਨਾਲ ਸਟੇਸ਼ਨ ਤੇ ਪਹੁੰਚ ਗਏ ਅਤੇ ਰੇਲਵੇ ਸਟੇਸ਼ਨ ਤੇ ਉਹਨਾਂ ਦੇ ਵੱਲੋਂ ਆਰ,ਪੀ,ਐਫ ਦੀ ਪੋਸਟ ਦੇ ਉੱਪਰ ਹਮਲਾ ਕਰਕੇ ਭੰਨ ਤੋੜ ਵੀ ਕੀਤੀ ਗਈ। ਇਹ ਪੂਰੀ ਘਟਨਾ ਸਟੇਸ਼ਨ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਪੂਰੀ ਘਟਨਾ ਰੇਲਵੇ ਸਟੇਸ਼ਨ ਤੇ ਲੱਗੇ (ਸੀ,ਸੀ,ਟੀ,ਵੀ) ਕੈਮਰੇ ਦੇ ਵਿੱਚ ਕੈਦ ਹੋ ਗਈ ਗਈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ (ਸੀ,ਸੀ,ਟੀ,ਵੀ) ਦੇ ਵਿੱਚ ਕੈਦ ਹੋਏ ਨੌਜਵਾਨ ਫਰਾਰ ਹੋ ਗਏ। ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *