ਲੋਕਾਂ ਦੇ ਹੱਕਾਂ ਦੀ ਆਵਾਜ਼ ਬਣੇ ਨਿਤਿਨ ਕੋਹਲੀ: ਦਾਨਿਸ਼ ਮਨਕਤਾਲਾ

ਦਾਨਿਸ਼ ਮਨਕਤਾਲਾ ਯੂਥ ਲੀਡਰ (ਆਪ ਪਾਰਟੀ)
ਜਲੰਧਰ : 29 ਜੁਲਾਈ (ਸੁਨੀਲ ਕੁਮਾਰ)ਜਲੰਧਰ ਸੈਂਟਰਲ ਹਲਕੇ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਨਵੀਂ ਲੀਡਰਸ਼ਿਪ ਦੀ ਉਦਾਹਰਨ ਨੂੰ ਸੈੱਟ ਕਰ ਦਿੱਤਾ ਹੈ। ਪਿਛਲੇ ਕੁਝ ਹਫਤਿਆਂ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਲੋਕਾ ਨਾਲ ਸੰਪਰਕ ਕਰਨਾ, ਅਤੇ ਨੌਜਵਾਨਾਂ ਦੇ ਮੁੱਦੇ ਸੁਣਣਾ ਅਤੇ ਥਾਣਿਆਂ-ਦਫ਼ਤਰਾਂ ਦੀ ਕਾਰਗੁਜ਼ਾਰੀ ’ਚ ਸਿੱਧਾ ਹਿੱਸਾ ਲੈ ਕਿ ਲੋਕਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਦੇ ਹਨ।ਇਨ੍ਹਾਂ ਕਾਰਨਾਂ ਕਰਕੇ ਨਿਤਿਨ ਕੋਹਲੀ ਲੋਕਾਂ ਅਤੇ ਨੌਜਵਾਨਾਂ ਦੇ ਦਿਲਾ ਤੇ ਰਾਜ ਕਰਦੇ ਹਨ । ਪੱਤਰਕਾਰਾਂ ਨਾਲ ਗੱਲ ਕਰਦਿਆਂ ਦਾਨਿਸ਼ ਮਨਕਤਾਲਾ, ਨੇ ਕਿਹਾ “ਜਲੰਧਰ ਸੈਂਟਰਲ ਨੂੰ ਜਿਹੜੇ ਇਨਸਾਫ਼ ਅਤੇ ਵਿਕਾਸ ਦੀ ਲੋੜ ਸੀ, ਉਹ ਅੱਜ ਨਿਤਿਨ ਕੋਹਲੀ ਲੈ ਕੇ ਆਏ ਹਨ। ਉਹ ਸਿਰਫ ਪਾਰਟੀ ਦੇ ਇੰਚਾਰਜ ਨਹੀਂ, ਸਗੋਂ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣੇ ਹਨ। ਅਸੀਂ ਨੌਜਵਾਨ ਉਨ੍ਹਾਂ ਦੇ ਨਾਲ ਡਟ ਕੇ ਖੜੇ ਹਾਂ।”
