ਸੰਤ ਧਿਆਨ ਦਾਸ ਦੇ 30ਵੇਂ ਬਰਸੀ ਸਮਾਗਮ 31 ਜੁਲਾਈ ਨੂੰ ਸਲੇਮਟਾਵਰੀ ‘ਚ ਮਨਾਏ ਜਾਣਗੇ – ਸੰਤ ਸਰਵਣ ਦਾਸ
ਹੁਸ਼ਿਆਰਪੁਰ 29 ਜੁਲਾਈ (ਤਰਸੇਮ ਦੀਵਾਨਾ )

ਬ੍ਰਹਮਲੀਨ, ਨਾਮ ਦੇ ਰਸੀਏ ਸੰਤ ਧਿਆਨ ਦਾਸ ਜੀ ਦੇ 30ਵੇਂ ਬਰਸੀ ਸਮਾਗਮ 31 ਜੁਲਾਈ 2025 ਦਿਨ ਵੀਰਵਾਰ ਨੂੰ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ ਵਿਖੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀਅਰ ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ , ਸੇਵਾਦਾਰ ਸੰਤ ਹਰਜੀਤ ਸਿੰਘ, ਭਾਈ ਹਰਦੀਪ ਸਿੰਘ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ। ਬਰਸੀ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਸਰਵਣ ਦਾਸ ਨੇ ਦੱਸਿਆ ਕਿ 31 ਜੁਲਾਈ ਦਿਨ ਵੀਰਵਾਰ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰੀ ਜਥੇ, ਕਥਾ ਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਵੱਖ ਵੱਖ ਡੇਰਿਆਂ, ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਨਗੇ। ਉਨਾਂ ਸਮੂਹ ਸੰਗਤਾਂ ਨੂੰ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ। ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ।
