ਸਰਪੰਚ ਅਨੀਤਾ ਰਾਣੀ ਦੀ ਅਗਵਾਈ ਹੇਠ ਪਿੰਡ ਕੱਕੋ ਵਿਖ਼ੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ! 

ਸਰਪੰਚ ਅਨੀਤਾ ਰਾਣੀ ਦੀ ਅਗਵਾਈ ਹੇਠ ਪਿੰਡ ਕੱਕੋ ਵਿਖ਼ੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ! 

ਹੁਸ਼ਿਆਰਪੁਰ, 24 ਜੁਲਾਈ (ਤਰਸੇਮ ਦੀਵਾਨਾ)

ਗ੍ਰਾਮ ਪੰਚਾਇਤ ਕੱਕੋਂ ਵੱਲੋਂ ਸਰਪੰਚ ਅਨੀਤਾ ਰਾਣੀ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੀ ਸਿਹਤ ਸੁਰੱਖਿਆ, ਭਲਾਈ ਅਤੇ ਵਾਤਾਵਰਨ ਦੀ ਸੰਭਾਲ ਲਈ ਆਰੰਭ ਵੀ ਗਈ ਮੁਹਿੰਮ ਅਧੀਨ ਭਾਰਤ ਦੀ ਮਸ਼ਹੂਰ ਡਾਕਟਰ ਲਾਲ ਪਾਥ ਲੈਬ ਵੱਲੋਂ ਪਿੰਡ ਕੱਕੋ ਵਿਖੇ ਅਰਬਨ ਸਿਟੀ ਕਲੋਨੀ ਨਜ਼ਦੀਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਦੇ ਜ਼ਰੂਰੀ ਟੈਸਟ ਬਿਲਕੁੱਲ ਨਾਂਮਾਤਰ ਰੇਟਾਂ ਤੇ ਕੀਤੇ ਗਏ। ਇਸ ਵਿੱਚ ਸ਼ੂਗਰ ਟੈਸਟ, ਯੂਰਿਕ ਟੈਸਟ, ਬਲਡ ਸ਼ੂਗਰ ਟੈਸਟ ਅਤੇ ਹੋਰ ਕਈ ਟੈਸਟ ਕੀਤੇ ਗਏ। ਇਸ ਮੌਕੇ ਸਰਪੰਚ ਅਨੀਤਾ ਰਾਣੀ ਅਤੇ ਮੈਂਬਰ ਪੰਚਾਇਤ ਹਾਜ਼ਿਰ ਹੋਏ ਅਤੇ ਉਨ੍ਹਾਂ ਲਾਲ ਪੈਥ ਲੈਬ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਇਹੋ ਜਿਹੇ ਹੋਰ ਕੈਂਪ ਲਗਾਉਣ ਦੀ ਅਪੀਲ ਕੀਤੀ

Leave a Reply

Your email address will not be published. Required fields are marked *