ਮਾਛੀਵਾੜਾ ਥਾਣਾ ਦੇ ਅਧੀਨ ਪੈਂਦੇ ਪਿੰਡ ਗੜੀ ਸੈਣੀਆ ਦੇ ਸਰਪੰਚ ਤੇ ਹੋਣਾ ਚਾਹੀਦਾ ਹੈ (ਐਸ,ਸੀ,ਐਸ,ਟੀ) ਐਕਟ ਦੇ ਅਧੀਨ ਪਰਚਾ : ਜੱਸੀ ਤੱਲਣ
ਇੱਕ ਪੀੜਿਤ ਪਰਿਵਾਰ ਨੂੰ ਬੋਲ ਰਿਹਾ ਹੈ ਭੱਦੀ ਸ਼ਬਦਾਵਲੀ
ਜਲਦੀ ਹੀ ਇਸ ਮਾਮਲੇ ਨੂੰ ਪਹੁੰਚਾਇਆ ਜਾਵੇਗਾ ਸੀ,ਐਮ ਭਗਵੰਤ ਮਾਨ ਤੱਕ
ਐਸ,ਐਸ,ਪੀ ਖੰਨਾ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ ਜਲਦ ਹੀ ਡੀ,ਜੀ,ਪੀ ਪੰਜਾਬ ਨੂੰ ਕੀਤੀ ਜਾਵੇਗੀ ਸ਼ਿਕਾਇਤ

ਖੰਨਾ: 24 ਜੁਲਾਈ (ਬਿਊਰੋ) ਜਿਲ੍ਹਾ ਖੰਨਾ ਥਾਣਾ ਮਾਛੀਵਾੜਾ ਦੇ ਅਧੀਨ ਪੈਂਦੇ ਪਿੰਡ ਗੜ੍ਹੀ ਸੈਣੀਆਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇੱਥੇ ਦੀ ਰਹਿਣ ਵਾਲੀ (ਐਸ,ਸੀ )ਸਮਾਜ ਨਾਲ ਸਬੰਧ ਰੱਖਣ ਵਾਲੀ ਔਰਤ ਰਣਜੀਤ ਕੌਰ ਦੇ ਪਿੰਡ ਦੇ ਝੱਗੜੇ ਦਾ ਨਿਪਟਾਰਾ ਕਰਨ ਲਈ ਦੋਨੋ ਧਿਰਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੱਦਿਆ ਗਿਆ ਅਤੇ ਜਦੋਂ ਇਸ ਮਸਲੇ ਦੀ ਗੱਲ ਚੱਲੀ ਤਾਂ ਰਣਜੀਤ ਕੌਰ ਨੇ ਆਪਣੀ ਸਾਰੀ ਗੱਲ ਦੱਸਣੀ ਸ਼ੁਰੂ ਕੀਤੀ ਪਰ ਪਿੰਡ ਦੇ ਸਰਪੰਚ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਸਰਪੰਚ ਰਣਜੀਤ ਕੌਰ ਦੀ ਗੱਲ ਨੂੰ ਘੱਟ ਸੁਣਦਾ ਅਤੇ ਦੂਜੇ ਧਿਰ ਦੀ ਗੱਲ ਸੁਣਦਾ ਸੀ। ਜੋ ਕਿ ਵੀਡੀਓ ਵਿੱਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਰਣਜੀਤ ਕੌਰ ਪ੍ਰਤੀ ਭਦੀ ਸ਼ਬਦਾਵਲੀ ਵਰਤ ਰਿਹਾ ਹੈ। ਕੀ ਇਕ ਔਰਤ ਦੇ ਸਾਹਮਣੇ ਗੰਦੀ ਗਾਲ ਕਡਣਾ ਸਹੀ ਹੈ? ਫਿਰ ਬਾਅਦ ਵਿੱਚ ਸਰਪੰਚ ਦੇ ਪਤੀ ਨੇ ਕਿਹਾ ਮੈ ਚਮਾੜਲੀ ਦੇ ਮੁਹੱਲੇ ਨਹੀਂ ਜਾਂਦਾ ਚਾਹੇ ਤੁਸੀਂ ਆਪਸ ਵਿੱਚ ਦੋਨੋਂ ਧਿਰ ਡਾਂਗ ਸੋਟਾ ਹੋ ਜਾਓ। ਬਾਰ ਬਾਰ ਚਮਾੜਲੀ ਸ਼ਬਦ ਵਰਤ ਰਿਹਾ ਸੀ ਜੋਂ ਸਾਫ ਸਾਫ ਲਫਜਾ ਵਿੱਚ ਜੋ ਕਿ ਐਸੀ ਭਾਈਚਾਰੇ ਨੂੰ ਇੱਕ ਗਾਲ ਦੇ ਬਰਾਬਰ ਹੈ ਅਤੇ ਨੀਚਾ ਦਿਖਾਉਣਾ ਹੈ।ਇਸ ਉੱਪਰ ਐਸ,ਸੀ,ਐਸ,ਟੀ ਐਕਟ ਦਾ ਪਰਚਾ ਹੋਣਾ ਚਾਹੀਦਾ ਹੈ। ਜਦੋਂ ਅਸੀਂ ਇਸ ਦੀ ਸ਼ਿਕਾਇਤ ਐਸ,ਐਸ,ਪੀ ਖੰਨਾ ਮੈਡਮ ਨੂੰ ਕੀਤੀ ਅਤੇ ਮੈਸਜ ਵੀ ਕੀਤਾ ਪਰ ਉਧਰੋਂ ਵੀ ਕੋਈ ਸੁਣਵਾਈ ਨਹੀਂ ਹੋਈ। ਐਸ,ਐਸ,ਪੀ ਖੰਨਾ ਨਾ ਤਾਂ ਫੋਨ ਚੁੱਕਦੀ ਹੈ ਅਤੇ ਨਾਂ ਹੀ ਇਸ ਮਸਲੇ ਵਿੱਚ ਵੀ ਕੋਈ ਕਾਰਵਾਈ ਕਰਦੀ ਹੈ।
ਬੀਤੇ ਦਿਨੀ ਅਸੀਂ ਐਸ,ਐਸ,ਪੀ ਖੰਨਾ ਦੇ ਧਿਆਨ ਵਿੱਚ ਇੱਕ ਹੋਰ ਮਸਲਾ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮੈਸਜ ਵੀ ਕੀਤਾ ਫੋਨ ਵੀ ਕਈ ਵਾਰ ਕੀਤੇ ਪਰ ਕੋਈ ਜਵਾਬ ਨਹੀਂ ਦਿੱਤਾ। ਜਾਣਕਾਰੀ ਅਨੁਸਾਰ ਜੋ ਦੂਸਰਾ ਮਸਲਾ ਹੈ ਉਹ ਪਿੰਡ ਬਿਜਾ ਥਾਣਾ ਖੰਨਾ ਸਿਟੀ 1 ਵਿੱਚ ਇੱਕ ਦਰਖ਼ਾਸਤ ਦਾ ਹੈ।ਇਕ ਮੁੰਡੇ ਵੱਲੋਂ ਸੁਸਾਇਡ ਕੀਤਾ ਸੀ ਅਤੇ ਜੀਨਾ ਤੋਂ ਦੁਖੀ ਹੋ ਕੇ ਮੁੰਡੇ ਨੇ ਸੁਸਾਈਡ ਕੀਤਾ ਸੀ ਉਹਨਾਂ ਸਾਰਿਆ ਦਾ ਨਾਮ ਵੀ ਉਸ ਨੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਅਤੇ ਇਸ ਮਸਲੇ ਵਿੱਚ ਵੀ ਦੂਜੀ ਧਿਰ ਤੇ ਕੋਈ ਪਰਚਾ ਨਹੀਂ ਹੋਇਆ। ਦੂਸਰੀ ਪਾਰਟੀ ਨੇ ਪਰਿਵਾਰ ਨੂੰ ਡਰਾਉਣਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਨਾਂ ਨੂੰ ਫੈਸਲਾ ਕਰਨ ਲਈ ਮਜਬੂਰ ਕੀਤਾ ਗਿਆ। ਜਦੋਂ ਪੁਲਿਸ ਨੇ ਕੁਝ ਨਹੀਂ ਕੀਤਾ ਤਾਂ ਡਰਾ ਧਮਕਾ ਕੇ 9 ਲੱਖ ਵਿੱਚ ਰਾਜੀਨਾਮਾ ਕੀਤਾ ਸੀ ਜੋਂ ਪਹਿਲਾ 3 ਲੱਖ ਦਿੱਤੇ ਸੀ ਉਹ ਵਾਪਿਸ ਲੈਕੇ ਕਿਹਦੇ ਜੋਂ ਕਰਨਾ ਕਰ ਲਓ ਜਿਸ ਦੀ ਪੜਤਾਲ ਐਸ,ਪੀ,ਡੀ ਖੰਨਾ ਕਰ ਰਹੇ ਸੀ। ਓਹਨਾ ਨੇ ਕਿਹਾ ਅਸੀਂ ਪਹਿਲਾਂ ਸੁਸਾਈਡ ਨੋਟ ਲਿਖਿਆ ਹੈ ਉਸ ਦੀ ਰਿਪੋਰਟ ਲਵਾਗੇ। ਜਦ ਕਿ ਐਸ,ਐਸ,ਪੀ ਦਾ ਫਰਜ ਸੀ ਪਹਿਲਾ ਪਰਚਾ ਦਰਜ਼ ਕਰਦੇ ਰਿਪੋਰਟ ਬਾਅਦ ਵਿੱਚ ਵੀ ਲਈ ਜੱਗ ਸਕਦੀ ਸੀ।ਪਰ ਇੱਥੇ ਜੋ ਮਸਲਾ ਹੈ ਉਸ ਮਸਲੇ ਤੇ ਐਸ, ਐਸ,ਪੀ ਕਿਉ ਨਹੀਂ ਕੋਈ ਕਾਰਵਾਈ ਕਰਦੀ। ਜਦ ਕਿ ਸਰਕਾਰ ਨੇ ਇਹਨਾਂ ਦੀ ਡਿਊਟੀ ਲੋਕਾਂ ਦੀ ਸੁਣਵਾਈ ਕਰਨ ਲਈ ਲਗਾਈ ਹੈ ਨਾ ਕਿ ਉਨਾਂ ਨੂੰ ਪਰੇਸ਼ਾਨ ਕਰਨ ਲਈ। ਕੀ ਐਸਐਸਪੀ ਖੰਨਾ ਨੂੰ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਕੋਈ ਹੋਰ ਸੈਟਿੰਗ ਹੋ ਗਈ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ।ਜਿਨਾ ਦੇ ਬੱਚੇ ਨੇ ਆਪਣੀ ਜਾਨ ਗਵਾਈ ਉਸ ਦੀ ਪੈਰਵਾਈ ਜਥੇਦਾਰ ਬਾਬਾ ਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਕਰ ਰਹੇ ਸੀ ਅਸੀਂ ਦੋਨਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਦੁਆਵਾਂਗੇ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਦੁਆਵਾਂਗੇ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਅਸੀਂ ਮਿਤੀ 28/7/25 ਨੂੰ ਐਸ,ਐਸ,ਪੀ ਦਫਤਰ ਧਰਨਾ ਦੇਵਾਂਗੇ ਅਤੇ ਰੋਡ ਬੰਦ ਕੀਤਾ ਜਾਵੇਗਾ। ਐਸ, ਐਸ,ਪੀ ਖੰਨਾ ਦੇ ਮਾੜੇ ਰਵਈਏ ਨੂੰ ਡੀ ਜੀ ਪੀ ਪੰਜਾਬ ਦੇ ਧਿਆਨ ਵਿੱਚ ਲਿਆਵਾਂਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ
