ਰੇੜੀਆਂ,ਹੋਟਲਾਂ ਅਤੇ ਢਾਬੇ ਵਾਲਿਆਂ ਵੱਲੋਂ ਸ਼ਰੇਆਮ ਉੜਾਈਆਂ ਜਾ ਰਹੀਆਂ ਹਨ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ

ਰੇੜੀਆਂ,ਹੋਟਲਾਂ ਅਤੇ ਢਾਬੇ ਵਾਲਿਆਂ ਵੱਲੋਂ ਸ਼ਰੇਆਮ ਉੜਾਈਆਂ ਜਾ ਰਹੀਆਂ ਹਨ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ

ਰੇੜੀਆਂ ਅਤੇ ਢਾਬਿਆਂ ਤੇ ਸ਼ਰੇਆਮ ਵਰਤੇ ਜਾ ਰਹੇ ਹਨ ਘਰੇਲ਼ੂ ਸਿਲੰਡਰ

ਸਿਲੰਡਰ ਡਿਲੀਵਰ ਕਰਨ ਵਾਲਿਆਂ ਨਾਲ ਕੀਤੀ ਜਾਂਦੀ ਹੈ ਸੈਟਿੰਗ

ਜਲੰਧਰ (ਸੁਨੀਲ ਕੁਮਾਰ) ਹਰ ਘਰ ਵਿੱਚ ਵਰਤੇ ਜਾਣ ਵਾਲੇ ਘਰੇਲੂ ਗੈਸ ਸਿਲਿੰਡਰ ਤੁਸੀਂ ਆਮ ਹੀ ਵੇਖਿਆ ਹੋਣਾ ਜੋ ਕਿ ਕਈ ਢਾਬੇ ਅਤੇ ਰੇੜੀਆਂ ਵਾਲੇ ਇਸ ਘਰੇਲੂ ਸਿਲੰਡਰ ਨੂੰ ਆਪਣੇ ਢਾਬਿਆਂ ਅਤੇ ਰੇੜੀਆਂ ਤੇ ਲਗਾ ਕੇ ਸ਼ਰੇਆਮ ਇਸ ਦੀ ਵਰਤੋਂ ਕਰ ਰਹੇ ਹਨ। ਜੋ ਕਿ ਬਹੁਤ ਗਲਤ ਹੈ ਕਿਉਂਕਿ ਜੋ ਘਰੇਲੂ ਸਿਲੰਡਰ ਹੈ ਉਸ ਦੀ ਵਰਤੋਂ ਸਿਰਫ ਘਰ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਘਰੇਲੂ ਸਿਲੰਡਰ ਦਾ ਵਜਨ ਲਗਭਗ 14.2 ਕਿਲੋਗ੍ਰਾਮ ਹੁੰਦਾ ਹੈ ਅਤੇ ਇਸ ਸਿਲੰਡਰ ਤੇ ਸਬਸਿਡੀ ਵੀ ਹੁੰਦੀ ਹੈ। ਪਰ ਜਿਹੜੇ ਕਮਰਸ਼ੀਅਲ ਸਿਲੰਡਰ ਹਨ ਉਹਨਾਂ ਦਾ ਵਜ਼ਨ ਲਗਭਗ 19 ਕਿਲੋਗ੍ਰਾਮ ਹੁੰਦਾ ਹੈ ਅਤੇ ਉਸ ਉੱਤੇ ਕੋਈ ਸਬਸਿਡੀ ਨਹੀਂ ਹੁੰਦੀ ਉਹਨਾਂ ਦਾ ਰੰਗ ਵੀ ਨੀਲਾ ਹੁੰਦਾ ਹੈ।ਪਰ ਢਾਬੇ ਵਾਲੇ ਹੋਟਲਾਂ ਵਾਲੇ ਅਤੇ ਰੇੜੀਆਂ ਵਾਲੇ ਇਸ ਕਮਰਸ਼ੀਅਲ ਸਿਲੰਡਰ ਦੀ ਬਜਾਏ ਘਰੇਲੂ ਸਿਲੰਡਰ ਦੀ ਹੀ ਵਰਤੋਂ ਕਰਦੇ ਹਨ। ਜੋ ਕਿ ਬਹੁਤ ਖਤਰਨਾਕ ਹੋ ਸਕਦਾ ਹੈ ਪਰ ਪ੍ਰਸ਼ਾਸਨ ਨੂੰ ਇਸ ਦੀ ਕੋਈ ਵੀ ਖਬਰ ਨਹੀਂ ਹੈ। ਕਈ ਰੇੜੀਆਂ ਵਾਲਿਆਂ ਵੱਲੋਂ ਤਾਂ ਛੋਟੇ ਸਿਲੰਡਰ ਜੋ ਦੋ ਢਾਈ ਕਿਲੋ ਗੈਸ ਜਿਹਨਾਂ ਵਿੱਚ ਪੈਂਦੀ ਹੈ ਉਹ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਜੋ ਕਿ ਬਹੁਤ ਹੀ ਗਲਤ ਹੈ ਕਿਸੇ ਟਾਈਮ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਉਹ ਛੋਟੇ ਸਿਲੰਡਰ ਸ਼ਰੇਆਮ ਗਲੀਆਂ ਮੁਹੱਲਿਆਂ ਵਿੱਚ ਹੀ ਭਰੇ ਜਾਂਦੇ ਹਨ ਜਿਸ ਨਾਲ ਵੀ ਵੱਡਾ ਹਾਦਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈ। ਪਰ ਪ੍ਰਸ਼ਾਸਨ ਨੂੰ ਜਾਂ ਫਿਰ ਗੈਸ ਏਜੰੰਸੀਆਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਰੇੜੀਆਂ ਵਾਲੇ ਅਤੇ ਹੋਟਲਾਂ ਵਾਲੇ ਜੋ ਸਿਲੰਡਰ ਡਿਲੀਵਰ ਕਰਨ ਵਾਲੇ ਵਰਕਰ ਹਨ ਉਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨਾਂ ਕੋਲੋਂ ਘਰੇਲੂ ਸਿਲੰਡਰ ਲੈ ਕੇ ਸ਼ਰੇਆਮ ਆਪਣੀਆਂ ਰੇੜੀਆਂ ਅਤੇ ਆਪਣੇ ਢਾਬਿਆਂ ਤੇ ਇਸਤੇਮਾਲ ਕਰ ਰਹੇ ਹਨ। ਕਈ ਹੋਟਲਾਂ ਵਿੱਚ ਜਾਂ ਢਾਬੇ ਵਿੱਚ ਤਾਂ ਚਾਰ ਤੋਂ ਪੰਜ ਸਿਲਿੰਡਰ ਵੀ ਪਏ ਨਜ਼ਰ ਆਉਂਦੇ ਹਨ ਉਹ ਵੀ ਡੀਲਰਾਂ ਨਾਲ ਸੈਟਿੰਗ ਕਰਕੇ ਹੀ ਰੱਖੇ ਜਾਂਦੇ ਹਨ। ਅਸੀਂ ਜਿੰਨੇ ਪੈਸੇ ਸਿਲੰਡਰ ਭਰਵਾਉਣ ਦੇ ਦਿੰਦੇ ਹਾਂ ਉਹਨਾਂ ਦੇ ਵਿੱਚ ਘਰ ਤੱਕ ਪਹੁੰਚ ਹੁੰਦੀ ਹੈ। ਪਰ ਇਹ ਜੋ ਰੇੜੀਆਂ ਤੇ ਸਿਲੰਡਰ ਲੈ ਕੇ ਆਉਂਦੇ ਹਨ ਉਹਨਾਂ ਦੁਆਰਾ ਕਈ ਘਰਾਂ ਦੇ ਵਿੱਚ ਸਿਲਿੰਡਰ ਪਹੁੰਚਾਉਣ ਵੇਲੇ ਗ੍ਰਾਹਕਾਂ ਕੋਲੋਂ 25 ਤੋਂ 30 ਰੁਪਏ ਵਸੂਲੇ ਜਾਂਦੇ ਹਨ। ਜੋ ਕਿ ਬਹੁਤ ਗਲਤ ਹੈ। ਪਰ ਕਿਉਂ ਲੋਕਾਂ ਦੁਆਰਾ ਇਸ ਦਾ ਵਿਰੋਧ ਨਹੀਂ ਕੀਤਾ ਜਾਂਦਾ? ਗੈਸ ਸਿਲੰਡਰ ਵਾਲੇ ਸ਼ਰੇਆਮ ਲੋਕਾਂ ਨੂੰ ਲੁੱਟ ਰਹੇ ਹਨ ਉਧਰ ਰੇੜੀਆਂ ਅਤੇ ਢਾਬੇ ਵਾਲੇ ਵੀ ਇਹਨਾਂ ਗੈਸ ਸਿਲੰਡਰ ਦੀ ਡਿਲੀਵਰੀ ਕਰਨ ਵਾਲੇ ਵਿਅਕਤੀਆਂ ਨਾਲ ਸੈਟਿੰਗ ਕਰਕੇ ਸ਼ਰੇਆਮ ਚਾਰ ਤੋਂ ਪੰਜ ਸਿਲੰਡਰ ਲੈ ਲੈਂਦੇ ਹਨ ਜੋ ਕਿ ਇੱਕ ਜਾਂਚ ਦਾ ਵਿਸ਼ਾ ਹੈ ਕਿ ਉਹ ਕਿਸ ਦੀ ਪਰਮਿਸ਼ਨ ਨਾਲ ਚਾਰ ਤੋਂ ਪੰਜ ਸਿਲੰਡਰ ਰੱਖ ਸਕਦੇ ਹਨ। ਕਈ ਲੋਕ ਜੋ ਐਮਰਜੰਸੀ ਵਿੱਚ ਗੋਦਾਮ ਤੋਂ ਸਿਲੰਡਰ ਲੈ ਕੇ ਆਉਂਦੇ ਹਨ ਉਹਨਾਂ ਕੋਲੋਂ ਵੀ ਗੁਦਾਮ ਵਾਲੇ ਪੂਰੇ ਪੈਸੇ ਵਸੂਲਦੇ ਹਨ। ਜਦ ਕਿ ਉਨਾਂ ਦੇ ਹੋਮ ਡਿਲੀਵਰੀ ਦੇ ਪੈਸੇ ਬਚਣੇ ਚਾਹੀਦੇ ਹਨ। ਇਸ ਤਰ੍ਹਾਂ ਸ਼ਰੇਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਦਾ ਇਸ ਵਿਸ਼ੇ ਵੱਲ ਕੋਈ ਧਿਆਨ ਨਹੀਂ ਹੈ।

Leave a Reply

Your email address will not be published. Required fields are marked *