TB FREE INDIA:ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਕੱਲ੍ਹ ਭਾਰਤ ਮੰਡਪਮ ਵਿੱਚ ‘ਜੋਸ਼’ (JOSH) ਟੀਮਾਂ ਦੇ ਨੈਸ਼ਨਲ ਲਾਂਚ ਦੀ ਅਗਵਾਈ ਕਰਨਗੇ

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਕੱਲ੍ਹ ਭਾਰਤ ਮੰਡਪਮ ਵਿੱਚ ‘ਜੋਸ਼’ (JOSH) ਟੀਮਾਂ ਦੇ ਨੈਸ਼ਨਲ ਲਾਂਚ ਦੀ ਅਗਵਾਈ ਕਰਨਗੇ

ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ, ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਜੋਸ਼ (JOSH) ਟੀਮਾਂ ਦੇ ਨੈਸ਼ਨਲ ਲਾਂਚ ਵਿੱਚ ਸ਼ਾਮਲ ਹੋਣਗੇ

ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਅਗਵਾਈ ਵਿੱਚ ਭਾਈਚਾਰਕ ਲਾਮਬੰਦੀ ਨੂੰ ਮਜ਼ਬੂਤ ਕਰਨ ਲਈ ਪਹਿਲੇ ਪੜਾਅ ਵਿੱਚ 11 ਰਾਜਾਂ ਦੇ 55 ਜ਼ਿਲ੍ਹਿਆਂ ਵਿੱਚ ਜੋਸ਼ (JOSH) ਟੀਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ

ਜੋਸ਼ ਟੀਮਾਂ ਟੀਬੀ ਮੁਕਤ ਭਾਰਤ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਉਣਗੀਆਂ; ਕਲਾਸ-। ਦੇ ਅਧਿਕਾਰੀ, ਮਾਈ ਭਾਰਤ (MY Bharat) ਸਵੈ-ਸੇਵਕਾਂ ਅਤੇ ਐੱਨਸੀਸੀ ਕੈਡੇਟ ਭਾਈਚਾਰਕ ਸ਼ਮੂਲੀਅਤ ਦੀ ਅਗਵਾਈ ਕਰਨਗੇ

ਜੋਸ਼ ਟੀਮਾਂ ਭਾਰਤ ਦੇ ਟੀਬੀ ਨੂੰ ਖਤਮ ਕਰਨ ਦੇ ਯਤਨਾਂ ਵਿੱਚ ਜ਼ਮੀਨੀ ਪੱਧਰ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਗੇ; ਸਾਲ 2025 ਵਿੱਚ 697 ਜ਼ਿਲ੍ਹਿਆਂ ਦੀਆਂ 67,933 ਪੰਚਾਇਤਾਂ ਨੂੰ ਟੀਬੀ ਮੁਕਤ ਵਜੋਂ ਮਾਨਤਾ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ ਜਾਵੇਗਾ

ਇਹ ਪਹਿਲਕਦਮੀ ਟੀਬੀ ਵਿਰੁੱਧ ਲੜਾਈ ਵਿੱਚ ਸਿਹਤ, ਯੁਵਾ ਅਤੇ ਰੱਖਿਆ ਨੈੱਟਵਰਕ ਨੂੰ ਇਕਜੁੱਟ ਕਰਕੇ ‘ਸੰਪੂਰਨ ਸਰਕਾਰ’ ਅਤੇ ‘ਸੰਪੂਰਨ ਸਮਾਜ’ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ

PIB Chandigarh/Rozana Reporter

ਭਾਰਤ ਵਿੱਚ ਟੀਬੀ ਵਿਰੁੱਧ ਲੜਾਈ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਹੋਰ ਮਜ਼ਬੂਤੀ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ 8 ਅਕਤੂਬਰ 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਜੋਸ਼ (JOSH -ਜੁਆਇੰਟ ਸਕੁਐਡ ਫਾਰ ਹੈਲਥ) ਟੀਮਾਂ ਲਾਂਚ ਕਰਨਗੇ। ਪਹਿਲੇ ਪੜਾਅ ਵਿੱਚ, ਨੌਜਵਾਨਾਂ ਦੀ ਅਗਵਾਈ ਵਿੱਚ ਭਾਈਚਾਰਕ ਲਾਮਬੰਦੀ ਨੂੰ ਮਜ਼ਬੂਤ ਕਰਨ ਅਤੇ ਟੀਬੀ ਮੁਕਤ ਭਾਰਤ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ 11 ਰਾਜਾਂ ਅਤੇ 55 ਜ਼ਿਲ੍ਹਿਆਂ ਵਿੱਚ ‘ਜੋਸ਼’ ਟੀਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ, ਡਾ. ਮਨਸੁਖ ਮਾਂਡਵੀਆ, ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ; ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੀ ਮੌਜੂਦਗੀ ਵਿੱਚ ‘ਜੋਸ਼’ ਟੀਮਾਂ ਦੇ ਨੈਸ਼ਨਲ ਲਾਂਚ ਦੀ ਅਗਵਾਈ ਕਰਨਗੇ। ਇਸ ਪ੍ਰੋਗਰਾਮ ਵਿੱਚ ਸਬੰਧਿਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਅਤੇ ਹਿਤਧਾਰਕਾਂ ਦੇ ਨਾਲ-ਨਾਲ ਚੁਣੇ ਹੋਏ ਨੁਮਾਇੰਦੇ, ਕਲਾਸ-। ਦੇ ਅਧਿਕਾਰੀ, ਮਾਈ ਭਾਰਤ ਵਲੰਟੀਅਰ, ਐੱਨਸੀਸੀ ਕੈਡੇਟਸ ਅਤੇ ਭਾਰਤ ਦੇ ਟੀਬੀ ਨੂੰ ਖਤਮ ਕਰਨ ਦੇ ਯਤਨਾਂ ਨਾਲ ਜੁੜੇ ਹੋਰ ਹਿਤਧਾਰਕ ਇਕੱਠੇ ਸ਼ਾਮਲ ਹੋਣਗੇ।

ਇਸ ਪ੍ਰੋਗਰਾਮ ਵਿੱਚ ਟੀਬੀ ਮੁਕਤ ਭਾਰਤ ਅਭਿਆਨ ਦੀਆਂ ਮੁੱਖ ਪ੍ਰਾਪਤੀਆਂ ਨੂੰ ਦਰਸਾਉਣ ਵਾਲੀ ਇੱਕ ਉਪਲਬਧੀ ਵੀਡੀਓ ਦੁਆਰਾ ਪ੍ਰਦਰਸ਼ਿਤ ਕੀਤੀ ਜਾਵੇਗੀ, ਜਿਸ ਤੋਂ ਬਾਅਦ ‘ਜੋਸ਼’ ਟੀਮਾਂ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਟੀਬੀ ਮੁਕਤ ਭਾਰਤ ਅਭਿਆਨ ਦੇ ਲਈ ਨਵੀਂ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਸਮੱਗਰੀ ਵੀ ਜਾਰੀ ਕੀਤੀ ਜਾਵੇਗੀ। ਇਸ ਆਯੋਜਨ ਦੌਰਾਨ ਟੀਬੀ ਦੇ ਖਾਤਮੇ ਦੇ ਰਾਸ਼ਟਰੀ ਯਤਨਾਂ ਵਿੱਚ ਜਨਤਕ ਜਾਗਰੂਕਤਾ, ਭਾਈਚਾਰਕ ਤਾਲਮੇਲ ਅਤੇ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਏਆਈ-ਅਧਾਰਿਤ ਚੈਟਬੌਟ ‘ਖੁਸ਼ੀ ਅਵਤਾਰ’ ਵੀ ਲਾਂਚ ਕੀਤੀ ਜਾਵੇਗੀ।

ਜ਼ਮੀਨੀ ਪੱਧਰ ‘ਤੇ ਟੀਬੀ ਪ੍ਰਤੀ ਜਾਗਰੂਕਤਾ ਅਤੇ ਲਾਮਬੰਦੀ ਲਈ ਨੌਜਵਾਨਾਂ ਦੀ ਯੋਜਨਾਬੱਧ ਭਾਈਵਾਲੀ

ਜੋਸ਼’ ਟੀਮਾਂ ਦੀ ਕਲਪਨਾ ਭਾਰਤ ਦੀ ਯੁਵਾ ਸ਼ਕਤੀ ਅਤੇ ਉਨ੍ਹਾਂ ਦੀ ਪਹੁੰਚ ਨੂੰ ਟੀਬੀ ਨੂੰ ਖਤਮ ਕਰਨ ਲਈ ਇੱਕ ਸੰਗਠਿਤ ਭਾਈਚਾਰਕ ਕਾਰਵਾਈ ਵਿੱਚ ਬਦਲਣ ਲਈ ਇੱਕ ਯੋਜਨਾਬੱਧ ਵਿਧੀ ਵਜੋਂ ਕੀਤੀ ਗਈ ਹੈ। ਇਹ ਟੀਮਾਂ ਪ੍ਰਸ਼ਾਸਨਿਕ ਅਗਵਾਈ ਨੂੰ ‘ਮਾਈ ਭਾਰਤ’ ਅਤੇ ਐੱਨਸੀਸੀ ਦੇ ਵਿਆਪਕ ਯੁਵਾ ਨੈੱਟਵਰਕ ਅਤੇ ਭਾਈਚਾਰਕ ਪਹੁੰਚ ਸਮਰੱਥਾਵਾਂ ਦੇ ਨਾਲ ਜੋੜਦੇ ਹੋਏ, ਕਲਾਸ-। ਅਧਿਕਾਰੀਆਂ, ਮਾਈ ਭਾਰਤ ਵਲੰਟੀਅਰਾਂ ਅਤੇ ਐੱਨਸੀਸੀ ਕੈਡੇਟਾਂ ਨੂੰ ਇਕੱਠਾ ਕਰੇਗੀ।

ਪਹਿਲੇ ਪੜਾਅ ਵਿੱਚ, ਇਹ ਪਹਿਲਕਦਮੀ ਬਲਾਕ/ਵਾਰਡ ਅਤੇ ਭਾਈਚਾਰਕ ਪੱਧਰ ‘ਤੇ ਸ਼ਮੂਲੀਅਤ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗੀ, ਜਿਸ ਨਾਲ ‘ਟੀਬੀ ਮੁਕਤ ਭਾਰਤ’ ਦਾ ਸੰਦੇਸ਼ ਸਿਹਤ ਸੁਵਿਧਾਵਾਂ ਤੋਂ ਅੱਗੇ ਵੱਧ ਕੇ ਸਿੱਧਾ ਉਨ੍ਹਾਂ ਲੋਕਾਂ ਅਤੇ ਭਾਈਚਾਰਿਆਂ ਤੱਕ ਪਹੁੰਚਾਏਗਾ ਜਿੱਥੇ ਉਹ ਰਹਿੰਦੇ ਹਨ, ਕੰਮ ਕਰਦੇ ਹਨ ਅਤੇ ਆਪਸ ਵਿੱਚ ਗੱਲਬਾਤ ਕਰਦੇ ਹਨ।

ਕਮਿਊਨਿਟੀ ਆਊਟਰੀਚ ਅਤੇ ਸ਼ਮੂਲੀਅਤ ਰਾਹੀਂ ‘ਜੋਸ਼’ ਟੀਮਾਂ ਟੀਬੀ ਦੇ ਲੱਛਣਾਂ, ਰੋਕਥਾਮ, ਸਮੇਂ ਸਿਰ ਜਾਂਚ ਅਤੇ ਇਲਾਜ ਪੂਰਾ ਕਰਨ ਨਾਲ ਸਬੰਧਿਤ ਮਹੱਤਵਪੂਰਨ ਸੰਦੇਸ਼ਾਂ ਦੇ ਪ੍ਰਸਾਰ ਵਿੱਚ ਸਹਿਯੋਗ ਕਰੇਗੀ। ਉਹ ਟੀਬੀ ਨਾਲ ਜੁੜੇ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ, ਕਲੰਕ ਨੂੰ ਘਟਾਉਣ ਅਤੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਰਾਸ਼ਟਰੀ ਟੀਬੀ ਦੇ ਖਾਤਮਾ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਵੀ ਯੋਗਦਾਨ ਦੇਣਗੀਆਂ।

ਇਸ ਪਹਿਲਕਦਮੀਆਂ ਦਾ ਉਦੇਸ਼ ਨੌਜਵਾਨਾਂ ਨੂੰ ਟੀਬੀ ਵਿਰੁੱਧ ਯਤਨਾਂ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ ਅਤੇ ਉਨ੍ਹਾਂ ਨੂੰ ਜਾਗਰੂਕਤਾ ਵਧਾਉਣ, ਸਮਾਜਿਕ ਲਾਮਬੰਦੀ ਅਤੇ ਭਾਈਚਾਰਕ ਸ਼ਮੂਲੀਅਤ ਵਿੱਚ ਯੋਗਦਾਨ ਦੇਣ ਲਈ ਇੱਕ ਨਿਰਧਾਰਿਤ ਪਲੈਟਫਾਰਮ ਪ੍ਰਦਾਨ ਕਰਨਾ ਹੈ। Class-I ਦੇ ਅਧਿਕਾਰੀਆਂ, ਮਾਈ ਭਾਰਤ ਵਲੰਟੀਅਰਾਂ ਅਤੇ ਐੱਨਸੀਸੀ ਕੈਡੇਟਾਂ ਦਾ ਤਾਲਮੇਲ ਜ਼ਮੀਨੀ ਪੱਧਰ ‘ਤੇ ਸਰਕਾਰੀ ਪ੍ਰੋਗਰਾਮਾਂ ਅਤੇ ਭਾਈਚਾਰਿਆਂ ਦਰਮਿਆਨ ਜੁੜਾਅ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।

ਜਨਤਕ ਭਾਗੀਦਾਰੀ ਦੀ ਸ਼ਕਤੀ ਨੂੰ ਅੱਗੇ ਵਧਾਉਣਾ

ਟੀਮਾਂ ਦੀ ਪਹਿਲਕਦਮੀ ਭਾਰਤ ਦੇ ਟੀਬੀ ਖਾਤਮੇ ਦੇ ਯਤਨਾਂ ਵਿੱਚ ਭਾਈਚਾਰਕ ਭਾਗੀਦਾਰੀ ਅਤੇ ਜਨ ਭਾਗੀਦਾਰੀ ਦੇ ਮਹੱਤਵਪੂਰਨ ਥੰਮ੍ਹਾਂ ਵਜੋਂ ਵਧਦੇ ਮਹੱਤਵ ‘ਤੇ ਆਧਾਰਿਤ ਹੈ। ਸਾਲ 2025 ਵਿੱਚ 697 ਜ਼ਿਲ੍ਹਿਆਂ ਵਿੱਚ 67,933 ਪੰਚਾਇਤਾਂ ਨੂੰ ਟੀਬੀ-ਮੁਕਤ ਵਜੋਂ ਮਾਨਤਾ ਦਿੱਤੀ ਗਈ, ਜੋ ਕਿ ਰਾਸ਼ਟਰੀ ਟੀਬੀ ਦੇ ਖਾਤਮੇ ਦੇ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਸਿਹਤ ਕਰਮਚਾਰੀਆਂ, ਚੁਣੇ ਹੋਏ ਜਨਤਕ ਪ੍ਰਤੀਨਿਧੀਆਂ, ਭਾਈਚਾਰਕ ਮੈਂਬਰਾਂ ਅਤੇ ਵਲੰਟੀਅਰਾਂ ਦੇ ਸਮੂਹਿਕ ਯਤਨਾਂ ਨੂੰ ਦਰਸਾਉਂਦੀ ਹੈ।

ਇਹ ਪ੍ਰਾਪਤੀ ਟੀਬੀ ਦੇ ਖਾਤਮੇ ਦੇ ਸੰਦੇਸ਼ ਨੂੰ ਆਖਰੀ ਮੀਲ ਤੱਕ ਪਹੁੰਚਾਉਣ ਵਿੱਚ ਸਥਾਨਕ ਅਗਵਾਈ, ਭਾਈਚਾਰਕ ਮਾਲਕੀ ਅਤੇ ਨਿਰੰਤਰ ਭਾਗੀਦਾਰੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ‘ਜੋਸ਼’ ਟੀਮਾਂ ਟੀਬੀ ਦੇ ਖਾਤਮੇ ਦੇ ਅਭਿਆਨ ਵਿੱਚ ਜਾਗਰੂਕਤਾ, ਲਾਮਬੰਦੀ ਅਤੇ ਭਾਈਚਾਰਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨਾਂ ਦੀ ਊਰਜਾ, ਪਹੁੰਚ ਅਤੇ ਸਮਾਜਿਕ ਨੈੱਟਵਰਕ ਦੀ ਵਰਤੋਂ ਕਰਦੇ ਹੋਏ ‘ਜਨ ਭਾਗੀਦਾਰੀ’ ਦੀ ਇਸ ਹੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਮਜ਼ਬੂਤੀ ਪ੍ਰਦਾਨ ਕਰਨਗੀਆਂ।

ਸੰਪੂਰਨ-ਸਰਕਾਰ, ਸੰਪੂਰਨ ਸਮਾਜ ਦਾ ਦ੍ਰਿਸ਼ਟੀਕੋਣ

ਜੋਸ਼’ ਟੀਮਾਂ ਸਿਹਤ, ਯੁਵਾ ਅਤੇ ਰੱਖਿਆ ਖੇਤਰਾਂ ਦੀ ਸੰਸਥਾਗਤ ਸਮਰੱਥਾਵਾਂ ਅਤੇ ਉਨ੍ਹਾਂ ਦੇ ਵਿਆਪਕ ਆਊਟਰੀਚ ਨੈੱਟਵਰਕਾਂ ਨੂੰ ਇਕੱਠੇ ਲਿਆ ਕੇ ਟੀਬੀ ਦੇ ਖਾਤਮੇ ਲਈ ਸਰਕਾਰ ਦੇ ‘ਸੰਪੂਰਨ ਸਰਕਾਰ ਅਤੇ ਸੰਪੂਰਨ ਸਮਾਜ’ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦੇ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਸਮੁੱਚੀ ਜਨਤਕ ਸਿਹਤ ਅਤੇ ਟੀਬੀ ਦੇ ਖਾਤਮੇ ਦੀ ਰੂਪਰੇਖਾ ਪ੍ਰਦਾਨ ਕਰੇਗਾ, ਜਦੋਂ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਕ੍ਰਮਵਾਰ: ‘ਮਾਈ ਭਾਰਤ’ ਸਵੈ-ਸੇਵਕਾਂ ਅਤੇ ਐੱਨਸੀਸੀ ਕੈਡਿਟਾਂ ਦੀ ਭਾਈਚਾਰਕ ਪੱਧਰ ‘ਤੇ ਜਨਤਕ ਜਾਗਰੂਕਤਾ ਅਤੇ ਸੰਪਰਕ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਸਰਲ ਬਣਾਏਗਾ।

ਇਹ ਪਹਿਲਕਦਮੀ ਸਰਕਾਰ ਦੁਆਰਾ ਵੱਖ-ਵੱਖ ਮੰਤਰਾਲਿਆਂ ਅਤੇ ਖੇਤਰਾਂ ਦਰਮਿਆਨ ਤਾਲਮੇਲ ‘ਤੇ ਦਿੱਤੇ ਜਾ ਰਹੇ ਜ਼ੋਰ ਨੂੰ ਦਰਸਾਉਂਦੀ ਹੈ, ਜਿਸ ਨਾਲ ਵੱਖ-ਵੱਖ ਸੰਸਥਾਗਤ ਅਤੇ ਭਾਈਚਾਰਕ ਨੈੱਟਵਰਕ ਇੱਕ ਸਾਂਝੇ ਰਾਸ਼ਟਰੀ ਟੀਚੇ ਪ੍ਰਤੀ ਆਪਣਾ ਯੋਗਦਾਨ ਦੇਣ ਵਿੱਚ ਸਮਰੱਥ ਹੋਵੇਗਾ।

ਜ਼ੋਸ਼’ ਟੀਮਾਂ ਦੀ ਸ਼ੁਰੂਆਤ ਟੀਬੀ ਪ੍ਰਤੀ ਜਨ-ਕੇਂਦ੍ਰਿਤ, ਸਹਿਭਾਗੀ ਵਾਲੀ ਅਤੇ ਭਾਈਚਾਰਾ-ਅਧਾਰਿਤ ਕਾਰਵਾਈ ਤਿਆਰ ਕਰਨ ਦੇ ਸਰਕਾਰ ਦੇ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਸ ਵਿੱਚ ਮੰਤਰਾਲਿਆਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਿਹਤ ਕਾਮਿਆਂ, ਚੁਣੇ ਗਏ ਪ੍ਰਤੀਨਿਧੀਆਂ, ਨੌਜਵਾਨਾਂ ਅਤੇ ਨਾਗਰਿਕਾਂ ਦੀ ਤਾਲਮੇਲ ਵਾਲੀ ਭਾਗੀਦਾਰੀ ਸ਼ਾਮਲ ਹੈ।

ਜ਼ਮੀਨੀ ਪੱਧਰ ‘ਤੇ ਮਜ਼ਬੂਤ ਭਾਗੀਦਾਰੀ ਅਤੇ ਵਿਆਪਕ ਜਨ ਭਾਗੀਦਾਰੀ ਰਾਹੀਂ, ‘ਜ਼ੋਸ਼’ ਟੀਮਾਂ ‘ਟੀਬੀ ਮੁਕਤ ਭਾਰਤ’ ਦੇ ਨਿਰਮਾਣ ਲਈ ਸਮੂਹਿਕ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ।

Leave a Reply

Your email address will not be published. Required fields are marked *