ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਜੱਖੂ ਨੇ ਕੀਤੀਆਂ ਅਹਿਮ ਨਿਯੁਕਤੀਆਂ

ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਜੱਖੂ ਨੇ ਕੀਤੀਆਂ ਅਹਿਮ ਨਿਯੁਕਤੀਆਂ

ਬਾਬਾ ਗੁਰਦੀਪ ਸਿੰਘ ਢੁਡੀ ਰੰਘਰੇਟਾ ਅਤੇ ਪ੍ਰਿੰਸੀਪਲ ਕੇਵਲ ਸਿੰਘ ਬਣੇ ਸਰਪ੍ਰਸਤ

ਹੈਪੀ ਕੋਲ, ਕੁੰਵਰ ਜਗਬੀਰ ਸਿੰਘ ਸਹੂੰਗੜਾ ਸਟੇਟ ਕੋਆਰਡੀਨੇਟਰ ਅਤੇ ਰਤਨ ਲਾਲ ਕੈਲੇ ਨੂੰ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਫਗਵਾੜਾ 14 ਜੁਲਾਈ (Sunil Kumar) ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪੰਜਾਬ ਅੰਦਰ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਬਾਬਾ ਗੁਰਦੀਪ ਸਿੰਘ ਢੁਡੀ ਰੰਘਰੇਟਾ ਅਤੇ ਪ੍ਰਿੰਸੀਪਲ ਕੇਵਲ ਸਿੰਘ ਨੂੰ ਸਰਸਤ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਚਰਨ ਸਿੰਘ ਉੱਪਲ ਮੁੱਖ ਜਥੇਬੰਦਕ ਸਕੱਤਰ, ਹਰਵਿੰਦਰ ਸਿੰਘ ਹੀਰਾ ਤਾਲਮੇਲ ਸਕੱਤਰ, ਹੈਪੀ ਕੋਲ ਸਟੇਟ ਕੋਆਰਡੀਨੇਟਰ, ਮੋਹਨ ਮਹਿੰਦਰ ਬਠਿੰਡਾ ਸਟੇਟ ਕੋਆਰਡੀਨੇਟਰ, ਕੁੰਵਰ ਜਗਬੀਰ ਸਿੰਘ ਸਹੂੰਗੜਾ, ਸਟੇਟ ਕੋਆਰਡੀਨੇਟਰ ਤੋਂ ਇਲਾਵਾ ਰਤਨ ਲਾਲ ਕੈਲੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਸ਼ਵਨੀ ਬਘਾਣੀਆ ਸੀਨੀਅਰ ਮੀਤ ਪ੍ਰਧਾਨ ਹਲਕਾ ਇੰਚਾਰਜ ਫਗਵਾੜਾ ਦੇ ਨਾਲ ਨਾਲ ਦੋਨਾਂ ਨੂੰ ਕੇਂਦਰੀ ਕਮੇਟੀ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ਅਤੇ ਜਸਵਿੰਦਰ ਸਿੰਘ ਚੰਦਭਾਨ ਨੂੰ ਮੈਂਬਰ ਕੇਂਦਰੀ ਕਮੇਟੀ ਨਿਯੁਕਤ ਕੀਤਾ ਗਿਆ। ਡਾ. ਜੱਖੂ ਨੇ ਕਿਹਾ ਕਿ ਸੂਬੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਲਿਜਾਣ ਅਤੇ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੰਜਾਬ ਅੰਦਰ ਜਥੇਬੰਦਕ ਢਾਂਚੇ ਵਿਸਥਾਰ ਕੀਤਾ ਜਾ ਰਿਹਾ ਹੈ। ਡਾ. ਹਰਜਿੰਦਰ ਜੱਖੂ ਨੇ ਕਿਹਾ ਜਲਦੀ ਹੀ ਪੂਰੇ ਪੰਜਾਬ ਅੰਦਰ ਇਸ ਸਮਾਜਿਕ ਜਥੇਬੰਦੀ ਦੇ ਆਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਅੰਦਰ ਵੱਸਦੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਜੀ ਦੇ ਮਿਸ਼ਨ ਮੰਜ਼ਿਲ ਤੱਕ ਲਿਜਾਣ ਲਈ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨਾਲ ਜੁੜ ਕੇ ਆਪਣਾ ਵਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਹੈਪੀ ਕੋਲ ਸਟੇਟ ਕੋਆਰਡੀਨੇਟਰ,ਰਤਨ ਲਾਲ ਕੈਲੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਸ਼ਵਨੀ ਬਘਾਣੀਆ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਅਤੇ ਹਲਕਾ ਇੰਚਾਰਜ ਫਗਵਾੜਾ, ਜੱਸੀ ਕੋਟਰਾਣੀ, ਸੰਜੀਵ ਮੂਲਨਿਵਾਸੀ, ਪ੍ਰਸ਼ੋਤਮ ਖੇੜਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *