ਗਊ ਮਾਸ ਦੀ ਤੱਸਕਰੀ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨ ਬਣਾਇਆ ਜਾਵੇ-ਸ਼ਿਵਸੈਨਾ ਲੋਇੰਨ

ਗਊ ਮਾਸ ਦੀ ਤੱਸਕਰੀ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨ ਬਣਾਇਆ ਜਾਵੇ-ਸ਼ਿਵਸੈਨਾ ਲੋਇੰਨ

16 ਜੁਲਾਈ ਨੂੰ ਭਾਰੀ ਗਿਣਤੀ ਵਿੱਚ ਪਹੁੰਚਾਗੇ ਅਮਿ੍ਤਸਰ ਕਿਹਾ ਅਰੋੜਾ ਤੇ ਬੰਟੀ ਨੇ

ਜਲੰਧਰ 16 ਜੁਲਾਈ (Sunil) ਗਊ ਮਾਤਾ ਦੀ ਤੱਸਕਰੀ ਕਰਨ ਵਾਲਿਆਂ ਖਿਲਾਫ਼ ਬੇਅੱਦਬੀ ਅਤੇ ਹੱਤਿਆ ਕਰਕੇ ਮਾਸ ਦੀ ਤੱਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨ ਬਨਾਉਣ ਲਈ ਦੇਵਾਂਗੇ ਮੰਗ ਪੱਤਰ ਤੇ ਕਰਾਂਗੇ ਧਰਨਾ ਪ੍ਦਰਸ਼ਨ, ਇਹ ਸਬਦ ਸਿਵਸੈਨਾ ਲੋਇੰਨ ਦੇ ਰਾਸ਼ਟਰੀ ਯੁਵਾ ਪ੍ਧਾਨ ਸੁਨੀਲ ਕੁਮਾਰ ਬੰਟੀ ਅਤੇ ਰਾਸ਼ਟਰੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ ਨੇ ਸ਼ਿਵਸੈਨਾ ਲੋਇੰਨ ਦੀ ਅਗਵਾਈ ਹੇਠ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਪਹਿਲਾਂ ਗਊ ਮਾਤਾ ਦੀ ਹੱਤਿਆ ਕਰਨ ਸਬੰਧੀ ਬਰੇਲੀ ਜਾਂ ਯੂਪੀ ਵਿੱਚ ਕਦੇ-ਕਦੇ ਸੁਨਣ ਨੂੰ ਮਿਲਦੀ ਸੀ ਪਰ ਹੁਣ ਗੁਰੂਆਂ-ਪੀਰਾ ਦੀ ਧਰਤੀ ਪੰਜਾਬ ਵਿੱਚ ਤਾ ਇੱਕ ਤੋ ਬਾਦ ਇੱਕ ਵੱਡੀ ਕਤਲਗਾਹ ਸਾਹਮਣੇ ਆ ਰਹੀ ਹੈ, ਜਿੱਥੇ ਮਸ਼ੀਨਾਂ ਨਾਲ ਸਨਾਤਨੀ ਧਰਮ ਦੀ ਗਊ ਮਾਤਾ ਦਾ ਕਤਲ ਤੜਫਾ-ਤੜਫਾ ਕੇ ਕੀਤਾ ਜਾ ਰਿਹਾ ਹੈ।

ਇਸ ਮੌਕ ਸੁਨੀਲ ਕੁਮਾਰ ਬੰਟੀ ਅਤੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਪਹਿਲਾਂ ਧੋਗੜੀ ਵਿੱਚ ਕਤਲਗਾਹ ਫੜੀ ਤੇ ਫਿਰ ਆਦਮਪੁਰ ਦੇ ਚੋਮੋ ਵਿੱਚ ਘਰ-ਘਰ ਕੱਚਾ ਮਾਸ ਤੇ ਬਣਾ ਕੇ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਤੋਂ ਬਾਦ ਫਿਲੋਰ ਤੇ ਫ਼ਿਰ ਫਗਵਾੜੇ ਵਿੱਚ ਚੱਲ ਵੈਸ਼ਨੋ ਢਾਬੇ ਦੇ ਪਿੱਛੇ ਚੱਲ ਰਹੇ ਇਸ ਮਾਮਲੇ ਦੇ ਹੰਝੂ ਵੀ ਨਹੀਂ ਸੁੱਕੇ ਸੀ ਕਿ ਹੁਣ ਸਿਫਤੀ ਦੇ ਘਰ ਅਤੇ ਗੁਰੂ ਰਾਮਦਾਸ ਜੀ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ੀ੍ ਅਮ੍ਰਿਤਸਰ ਯਾਹਿਬ ਵਿੱਚ ਤਾਂ ਬਹੁਤ ਹੀ ਰੂਹ ਕੰਬਾਊ ਤਸਵੀਰਾਂ ਸਾਹਮਣੇ ਆਈਆਂ ਹਨ, ਜਿੰਨਾ ਨੂੰ ਦੇਖਕੇ ਚੰਗਾ-ਭਲਾ ਇੱਕ ਵਾਰ ਹਿੱਲ ਜਾਂਦਾ ਹੈ।

ਇਸ ਮੌਕੇ ਹਾਜਿਰ ਅਰੋੜਾ ਜੀ ਬੰਟੀ ਜੀ ਨੇ ਦੱਸਿਆ ਕਿ ਸਾਡੇ ਸੁਪਰੀਮੋ ਅਮਿਤ ਅਰੋੜਾ ਜੀ ਦੀ ਅਗਵਾਈ ਹੇਠ ਇੱਕ ਭਾਰੀ ਜਥਾ ਅਮਿ੍ਤਸਰ ਦੀ ਧਰਤੀ ਤੇ 16 ਜੁਲਾਈ ਨੂੰ ਪਹੁੰਚ ਕੇ ਹਿੰਦੂ ਸੰਗਠਨਾਂ ਦੇ ਨਾਲ ਗਊ ਹੱਤਿਆ ਨੂੰ ਲੈ ਕੇ ਰੋਸ ਮਾਰਚ ਵਿੱਚ ਸ਼ਾਮਿਲ ਹੋਣਗੇ ਅਤੇ ਜਿਸ ਜਗ੍ਹਾ ਵਿੱਚ ਗਊ ਹੱਤਿਆ ਹੋਈ ਹੈ ਉਸ ਜਗਹਾ ਤੇ ਪਹੁੰਚ ਕਰ ਰੋਸ ਪ੍ਰਗਟ ਕਰੇਗਾ ਅਤੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਕੇ ਸਖਤ ਸਜਾਵਾਂ ਦੀ ਮੰਗ ਕਰੇਗਾ।

Leave a Reply

Your email address will not be published. Required fields are marked *