ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ ) ਦੀ ਅਹਿਮ ਮੀਟਿੰਗ ਅੱਜ    

ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ ) ਦੀ ਅਹਿਮ ਮੀਟਿੰਗ ਅੱਜ 

  

ਜਲੰਧਰ ਮਕਸੂਦਾ 11 ਜੁਲਾਈ 25( ਸੁਨੀਲ )ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ ) ਵਲੋਂ ਆਉਂਦੇ ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਮਨਾਏ ਰਾਸ਼ਟਰੀ ਖੇਡ ਦਿਵਸ ਮੌਕੇ 9ਵਾਂ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ।

ਕਲੱਬ ਦੇ ਚੇਅਰਮੈਨ ਓਲੰਪੀਅਨ ਸੁੱਚਾ ਸਿੰਘ ਲਾਈਫ ਟਾਈਮ ਅਰਜੁਨਾ ਅਵਾਰਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਬ ਦੇ ਫਾਉਂਡਰ ਕੌਮੀ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੀ ਅਗਵਾਈ ਵਿੱਚ ਉੱਕਤ ਸਮਾਰੋਹ ਦੇ ਸੱਫਲ ਅਯੋਜਨ ਲਈ ਅਹਿਮ ਮੀਟਿੰਗ ਜਲੰਧਰ ਵਿਖੇ ਕੀਤੀ ਜਾ ਰਹੀ ਹੈ।ਉਕਤ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀ.ਆਰ.ਓ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੇ ਦੱਸਣ ਮੁਤਾਬਿਕ ਇਹ ਅਹਿਮ ਮੀਟਿੰਗ ਜਲੰਧਰ ਦੇ ਪਠਾਨਕੋਟ ਚੌਕ ਨਜਦੀਕ ਹੋਟਲ ਰਣਬੀਰ ਕਲਾਸਿਕ ਦੇ ਹਾਲ ਵਿਚ ਮਿਤੀ 12/07/25 ਦਿਨ ਸ਼ਨੀਵਾਰ ਸ਼ਾਮ 5.30 ਵਜੇ ਹੋਵੇਗੀ ।

ਇਸ ਮੌਕੇ ਕਲਬ ਦੀ ਰਾਸ਼ਟਰੀ ਕਾਰਜਕਾਰਣੀ ਤੋਂ ਉਪ ਚੇਅਰਮੈਨ ਭਗਵੰਤ ਸਿੰਘ, ਸੀ.ਮੀਤ ਪ੍ਰਧਾਨ ਕੁਲਦੀਪ ਸਿੰਘ ਚਾਹਲ, ਸਕੱਤਰ ਰਾਜੀਵ ਕੁਮਾਰ, ਪੰਜਾਬ ਬਾਡੀ ਉਪ ਚੇਅਰਮੈਨ ਕਮਲਜੀਤ ਸਿੰਘ ਰੇਲਵੇ,ਪ੍ਰਧਾਨ ਇਕਬਾਲ ਸਿੰਘ ਰੰਧਾਵਾ, ਸੀ.ਮੀਤ.ਪ੍ਰਧਾਨ ਬਲਦੀਪ ਸਿੰਘ,ਮੀਤ ਪ੍ਰਧਾਨ ਬਲਜਿੰਦਰ ਕੌਰ, ਜਾਇੰਟ ਸਕੱਤਰ ਗੁਰਚਰਨ ਸਿੰਘ , ਕੌਚ ਹੀਰਾ ਲਾਲ ਤੇ ਹੋਰ ਅਹੁਦੇਦਾਰ ਹਾਜਰ ਹੋਣਗੇ। ਕਲੱਬ ਦੀ ਰਾਸ਼ਟਰੀ ਬਾਡੀ ਦੇ ਪ੍ਰੈਸ ਸਕੱਤਰ ਸਿੱਧੂ ਵਲੋਂ ਜਾਣਕਾਰੀ ਦਿੰਦਿਆਂ ਕਲੱਬ ਨਾਲ ਜੁੜੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੂੰ ਸਮੇਂ ਸਿਰ ਪੁੱਜਣ ਦੀ ਗੁਜਾਰਿਸ਼ ਕੀਤੀ।

ਉਨ੍ਹਾਂ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਕਲੱਬ ਦੇ ਉਲੀਕੇ ਪ੍ਰੋਗਰਾਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਵੀ ਜੁਮੇਵਾਰੀ ਦਿੱਤੀ ਜਾਵੇਗੀ।

ਕਲੱਬ ਦੇ ਫਾਉਂਡਰ ਰਾਸ਼ਟਰੀ ਪ੍ਰਧਾਨ ਸਹੋਤਾ ਜੀ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਸੂਬੇ ਦੇ ਵੱਖ ਵੱਖ ਜਿਲ੍ਹਾ ਯੂਨਿਟਾਂ ਦਾ ਪ੍ਰਸਾਰ ਕਰਨ ਦੇ ਨਾਲ -ਨਾਲ ਦੂਸਰੇ ਸੂਬਿਆਂ ਦੇ ਯੂਨਿਟ ਵੀ ਹੋਂਦ ਵਿੱਚ ਲਿਆਂਦੇ ਜਾ ਰਹੇ ਹਨ।

Leave a Reply

Your email address will not be published. Required fields are marked *