ਲੁਧਿਆਣਾ ਆਰਤੀ ਚੌਂਕ ਵਿੱਚ ਮਿਲੀ ਬੋਰੀ ਵਿੱਚੋਂ ਮਹਿਲਾ ਦੀ ਲਾਸ਼, ਫੈਲੀ ਸਨਸਨੀ

ਲੁਧਿਆਣਾ ਆਰਤੀ ਚੌਂਕ ਵਿੱਚ ਮਿਲੀ ਬੋਰੀ ਵਿੱਚੋਂ ਮਹਿਲਾ ਦੀ ਲਾਸ਼, ਫੈਲੀ ਸਨਸਨੀ

ਲੁਧਿਆਣਾ (ਬਿਊਰੋ) ਲੁਧਿਆਣਾ ਤੋਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਇੱਕ ਸ਼ਖਸ ਵੱਲੋਂ ਬਾਈਕ ਦੇ ਉੱਤੇ ਇੱਕ ਬੋਰੇ ਨੂੰ ਜਦੋਂ ਆਰਤੀ ਚੌਂਕ ਵਿੱਚ ਰੱਖਿਆ ਗਿਆ ਤੇ ਉਸ ਵਿੱਚੋਂ ਆ ਰਹੀ ਬਦਬੂ ਨਾਲ ਲੋਕਾਂ ਨੂੰ ਸ਼ੱਕ ਪੈ ਗਈ ਅਤੇ ਜਦੋਂ ਰਾਹਗੀਰਾਂ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਇਸ ਬੋਰੇ ਵਿੱਚ ਕੀ ਹੈ ਤਾਂ ਉਸ ਸ਼ਖਸ ਵੱਲੋਂ ਦੱਸਿਆ ਗਿਆ ਕਿ ਇਸ ਵਿੱਚ ਅੰਬ ਹਨ ਉਸ ਤੋਂ ਬਾਅਦ ਉਸ ਸ਼ਖਸ ਨੇ ਦੱਸਿਆ ਕਿ ਇਸ ਵਿੱਚ ਮਰਿਆ ਹੋਇਆ ਕੁੱਤਾ ਹੈ। ਉਸ ਵਕਤ ਰਾਹਗੀਰਾਂ ਵੱਲੋਂ ਉਸ ਸ਼ਖਸ ਦੀ ਵੀਡੀਓ ਵੀ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਪਰ ਜਦੋਂ ਰਾਹਗੀਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਖੁਲਾਸਾ ਹੋਇਆ ਕਿ ਉਸ ਬੋਰੇ ਵਿੱਚ ਇੱਕ ਮਹਿਲਾ ਦੀ ਲਾਸ਼ ਸੀ। ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *