70 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ ! 

70 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ ! 

ਹੁਸ਼ਿਆਰਪੁਰ 2 ਮਈ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ. ਐਸ.ਐਸ.ਪੀ.ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਮੁਕੇਸ਼ ਕੁਮਾਰ ਐਸ.ਪੀ. ਤਫਤੀਸ਼ ਅਤੇ ਦੇਵ ਦੱਤ ਸ਼ਰਮਾਂ ਡੀ.ਐਸ.ਪੀ.ਸਿਟੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ.ਆਈ ਕਿਰਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਨੂੰ ਉਸ ਸਮੇਂ ਸਫਤਲਾ ਮਿਲੀ, ਜਦੋਂ ਏ ਐਸ ਆਈ ਗਗਨ ਸਿੰਘ ਸਮੇਤ ਪੁਲਿਸ ਪਾਰਟੀ ਭੈੜੈ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਇਲਾਕੇ ਵਿੱਚ ਗਸਤ ਕਰ ਰਹੇ ਸੀ ਤਾਂ ਊਨਾ ਰੋਡ ਤੇ ਸੰਜੀਵ ਤਲਵਾੜ ਦੇ ਦਫਤਰ ਤੋਂ ਪਿੱਛੇ ਦੋ ਵਿਅਕਤੀ ਦਿਖਾਈ ਦਿੱਤੇ, ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਤੁਰੰਤ ਕਾਬੂ ਕੀਤਾ ਤੇ ਏ.ਐਸ.ਆਈ ਗਗਨ ਸਿੰਘ ਨੇ ਉਨ੍ਹਾਂ ਤੋਂ ਉਹਨਾਂ ਦਾ ਨਾਮ ਪਤਾ ਪੁੱਛਿਆ ਤਾ ਉਕਤ ਵਿਅਕਤੀਆਂ ਨੇ ਆਪਣਾ ਨਾਮ ਸੋਰਵ ਭਨੋਟ ਪੁੱਤਰ ਭੁਪਿੰਦਰ ਕੁਮਾਰ ਵਾਸੀ ਹਰੀ ਨਗਰ, ਨੇੜੇ ਸ਼ੰਭੂ ਨਾਥ ਪੰਡਤ ਥਾਣਾ ਸਿਟੀ, ਅਤੇ ਦੂਸਰੇ ਨੇ ਆਪਣਾ ਨਾਮ ਸੁਖਵੀਰ ਸਿੰਘ ਉਰਫ ਮਿੰਟੂ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬਠੁੱਲਾ ਥਾਣਾ ਚੱਬੇਵਾਲ ਦੱਸਿਆ। ਪੁਲਿਸ ਮੁਲਾਜਮਾ ਨੇ ਦੱਸਿਆ ਕਿ ਸੋਰਵ ਭਨੋਟ ਤਲਾਸ਼ੀ ਲੈਣ ਤੇ ਉਸ ਕੋਲੋਂ 30 ਨਸ਼ੀਲੀਆ ਗੋਲੀਆ ਅਤੇ ਸੁਖਵੀਰ ਸਿੰਘ ਉਰਫ ਮਿੰਟੂ ਕੋਲੋਂ 40 ਨਸ਼ੀਲੀਆ ਗੋਲੀਆ ਬਰਾਮਦ ਹੋਈਆ। ਉਹਨਾ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ! ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਸੋਰਵ ਭਨੋਟ ਅਤੇ ਸੁਖਵੀਰ ਸਿੰਘ ਉਰਫ ਮਿੰਟੂ ਕੋਲੋਂ ਹੋਰ ਪੱਛ-ਗਿੱਛ ਲਈ ਮਾਨਯੋਗ ਅਦਾਲਤ ਕੋਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *