ਪੁਲਿਸ ਵੱਲੋ 300 ਗ੍ਰਾਮ ਅਫੀਮ,ਇੱਕ ਦੇਸੀ ਪਿਸਟਲ ਅਤੇ 2 ਲੱਖ ਡਰੱਗ ਮਨੀ ਸਮੇਤ 01 ਕਥਿਤ ਦੋਸ਼ੀ ਗ੍ਰਿਫਤਾਰ ! 

ਪੁਲਿਸ ਵੱਲੋ 300 ਗ੍ਰਾਮ ਅਫੀਮ,ਇੱਕ ਦੇਸੀ ਪਿਸਟਲ ਅਤੇ 2 ਲੱਖ ਡਰੱਗ ਮਨੀ ਸਮੇਤ 01 ਕਥਿਤ ਦੋਸ਼ੀ ਗ੍ਰਿਫਤਾਰ ! 

ਹੁਸ਼ਿਆਰਪੁਰ 1 ਮਈ ( ਤਰਸੇਮ ਦੀਵਾਨਾ ) ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ । ਜਿਸ ਤਹਿਤ ਮੁਕੇਸ਼ ਕੁਮਾਰ ਐਸ ਪੀ ਇਨਵੇਸਟੀਕੇਸ਼ਨ ਹੁਸ਼ਿਆਰਪੁਰ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਨਸ਼ਾ ਸਪਲਾਈ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ

ਉਪਰਾਲੇ ਕੀਤੇ ਜਾ ਰਹੇ ਹਨ ਇਸ ਸਬੰਧ ਵਿੱਚ ਏ.ਐਸ.ਆਈ ਮਨਿੰਦਰ ਕੌਰ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਨੇ ਪਿੰਡ ਸ਼ਹਿਬਾਜ਼ਪੁਰ ਮੋੜ ਵਿਖੇ ਇੱਕ ਨੌਜਵਾਨ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਗੁਰਮਿੰਦਰ ਸਿੰਘ ਵਾਸੀ ਲਾਚੋਵਾਲ ਥਾਣਾ ਬੁਲੋਵਾਲ ਹਾਲ ਵਾਸੀ ਨੇੜੇ ਬੱਸ ਸਟੈਡ ਟਾਂਡਾ ਥਾਣਾ ਟਾਂਡਾ ਨੂੰ ਕਾਬੂ ਕਰਕੇ ੳਸ ਪਾਸੋ 300 ਗ੍ਰਾਮ ਅਫੀਮ, ਇੱਕ ਦੇਸੀ ਪਿਸਟਲ ਸਮੇਤ ਮੈਗਜੀਨ ਅਤੇ 02 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ। ਜਿਸ ਨੂੰ ਮੋਕੇ ਤੇ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *