ਪੰਜਾਬ ਕਮੇਟੀ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਯੂ ਕੇ ਸਰਦਾਰ ਦਰਸ਼ਨ ਸਿੰਘ ਜੋਹਲ ਜੀ ਨੂੰ ਕੀਤਾ ਗਿਆ

ਪੰਜਾਬ ਕਮੇਟੀ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਯੂ ਕੇ ਸਰਦਾਰ ਦਰਸ਼ਨ ਸਿੰਘ ਜੋਹਲ ਜੀ ਨੂੰ ਕੀਤਾ ਗਿਆ


ਜਲੰਧਰ ਮਕਸੂਦਾ 28ਫਰਵਰੀ 25 (Sunil) ਅੱਜ ਪੰਜਾਬ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਿਰਨੀ ਵਾਲਾ ਜੋਹਲਾਂ ਜਿੱਲ੍ਹਾ ਜਲੰਧਰ ਵਿਖੇ ਪੰਜਾਬ ਕਮੇਟੀ ਦੇ ਮੈਂਬਰ ਸ਼ਾਮਲ ਹੋਏ ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਕਾਲਰਾ, ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ, ਪੰਜਾਬ ਕੈਸ਼ੀਅਰ ਅੰਮ੍ਰਿਤ ਪਾਲ ਸਿੰਘ ਬੈਂਕ ਮੈਨੇਜਰ,ਮੀਤ ਕੈਸ਼ੀਅਰ ਬੀਬੀ ਜਸਵਿੰਦਰ ਕੌਰ ਅੰਮ੍ਰਿਤਸਰ, ਗੁਰਦੀਪ ਸਿੰਘ ਜੋਹਲ ਮੈਂਬਰ ਜੀ ਨੇ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ ਜੀ ਨੇ ਦੱਸਿਆ ਗਿਆ ਹੈ ਕਿ 16ਫਰਵਰੀ 25ਐਤਵਾਰ ਨੂੰ ਤਪ ਅਸਥਾਨ ਨਿਰਮਲ ਕੁਟੀਆ ਜੋਹਲਾਂ ਜਲੰਧਰ ਵਿਖੇ ਮਹਾਂ ਪੁਰਖ ਸ੍ਰੀ ਮਾਨ 108ਸੰਤ ਬਾਬਾ ਜੀਤ ਸਿੰਘ ਜੀ ਨੇ ਪੰਜਾਬ ਕਮੇਟੀ ਸਮੂਹ ਸੰਗਤਾਂ ਵਲੋਂ ਬੇਨਤੀ ਕੀਤੀ ਗਈ ਸੀ ਉਸ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਸਮਾਗਮ 16ਫਰਵਰੀ 25ਐਤਵਾਰ ਨੂੰ ਤਪ ਅਸਥਾਨ ਨਿਰਮਲ ਕੁਟੀਆ ਜੋਹਲਾਂ ਜਲੰਧਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਸੀ ਮਹਾਂ ਪੁਰਖ ਬਾਬਾ ਸੰਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਸੀ ਅੱਜ ਪੰਜਾਬ ਕਮੇਟੀ ਦੇ ਮੈਂਬਰਾਂ ਵੱਲੋਂ ਮਹਾਂ ਤਪੱਸਵੀ ਸੰਤ ਬਾਬਾ ਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਕਿਹਾ ਅਤੇ ਯੂ ਕੇ ਸਰਦਾਰ ਦਰਸ਼ਨ ਸਿੰਘ ਜੋਹਲ, ਸਮੂਹ ਸੰਗਤਾਂ ਨੂੰ ਯੋਗਦਾਨ ਪਾਉਣ ਵਾਲਿਆਂ ਨੂੰ ਪੰਜਾਬ ਕਮੇਟੀ ਦੇ ਵੱਲੋਂ ਸਿਰੋਪਾਉ ਦੇ ਸਨਮਾਨਿਤ ਕੀਤਾ ਗਿਆ ਹੈ ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਦੇ ਵੱਲੋਂ ਨਿਭਾਈ ਗਈ ਆਈਆਂ ਸੰਗਤਾਂ ਦਾ ਅਤੇ ਮਹਾਂ ਪੁਰਖਾ ਦਾ ਅਤੇ ਜਿਨ੍ਹਾਂ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਗਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਜਸਵਿੰਦਰ ਸਿੰਘ,ਦਿਆਲ ਸਿੰਘ, ਸੁਰਜੀਤ ਸਿੰਘ ਨੂੰ ਪੰਜਾਬ ਕਮੇਟੀ ਦੇ ਮੈਂਬਰ ਸ਼ਾਮਲ ਕੀਤਾ ਗਿਆ ਹੈ ਪ੍ਰੀਤਮ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਗਈ

Leave a Reply

Your email address will not be published. Required fields are marked *