ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਵਿਜੇ ਮਡਾਰ ਨੇ ਫੜਿਆ ਕਾਂਗਰਸ ਪਾਰਟੀ ਦਾ ਹੱਥ

ਜਲੰਧਰ:(ਸੁਨੀਲ ਕੁਮਾਰ) ਆਮ ਆਦਮੀ ਪਾਰਟੀ ਦੀ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਵਾਰਡ ਨੰਬਰ 59 ਸੰਤੋਖਪੁਰਾ ਤੋਂ ਵਿਜੇ ਮਡਾਰ ਜੀ ਨੇ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੇ ਮਡਾਰ ਜੀ ਨੇ ਕਿਹਾ ਕਿ,ਮੈਂ ਵਿਜੇ ਮਡਾਰ ਜੁਇੰਟ ਸੈਕਟਰੀ ਐਸ ਸੀ ਵਿੰਗ ਜਿਲਾ ਜਲੰਧਰ ਜੋਇੰਟ ਸੈਕਟਰੀ ਵਾਰਡ ਨੰਬਰ 59 ਸੰਤੋਖਪੁਰਾ ਜਲੰਧਰ । ਮੈ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਤੰਗ ਹੋ ਕੇ ਪਾਰਟੀ ਦੀ ਸਮੁੱਚੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਜਿਸਨੇ 92 ਸੀਟਾਂ ਜਿੱਤ ਕੇ ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾਈ ਸੀ ਪਰ ਅੱਜ ਉਸਦੇ ਕੋਲ ਲੋਕ ਸਭਾ ਦੀ ਚੋਣ ਲੜਾਉਣ ਲਈ ਉਮੀਦਵਾਰ ਨਹੀਂ ਮਿਲ ਰਿਹਾ ਸੀ ਇਸ ਪਾਰਟੀ ਨੇ ਜਿਹੜਾ ਆਪਣਾ ਉਮੀਦਵਾਰ ਐਲਾਨੇਆ ਹੈ ਉਹ ਪਹਿਲਾਂ ਹੀ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਨਾਲ ਗੱਦਾਰੀ ਕਰਕੇ ਆਇਆ ਹੈ ਇਹ ਉਮੀਦਵਾਰ ਅਕਾਲੀ ਦਲ ਵਿਚ ਰਹਿ ਕੇ ਆਮ ਆਦਮੀ ਪਾਰਟੀ ਅਤੇ ਉਸਦੀ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦਾ ਸੀ ਇਸ ਲਈ ਮੈਂ ਅਤੇ ਮੇਰੀ ਟੀਮ ਇਸ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਤਿਆਗ ਪੱਤਰ ਦੇ ਰਹੇ ਹਾਂ।
