ਹਲਕਾ ਸ਼ਾਮਚੁਰਾਸੀ ‘ਚ ਵੀ ‘ਆਪ’ ਦੀ ਲੀਡ, ਲੋਕ ਡਾ: ਰਾਜ ਕੁਮਾਰ ਦੇ ਸਮਰਥਨ ‘ਚ ਖੁੱਲ੍ਹ ਕੇ ਆ ਰਹੇ ਹਨ ਅੱਗੇ

ਹਲਕਾ ਸ਼ਾਮਚੁਰਾਸੀ ‘ਚ ਵੀ ‘ਆਪ’ ਦੀ ਲੀਡ, ਲੋਕ ਡਾ: ਰਾਜ ਕੁਮਾਰ ਦੇ ਸਮਰਥਨ ‘ਚ ਖੁੱਲ੍ਹ ਕੇ ਆ ਰਹੇ ਹਨ ਅੱਗੇ

ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ )ਹਲਕਾ ਸ਼ਾਮਚੁਰਾਸੀ ਵਿੱਚ ਵੀ ਡਾ: ਰਾਜ ਕੁਮਾਰ ਦੇ ਹੱਕ ਵਿੱਚ ਹਵਾ ਤੇਜ਼ ਹੋ ਗਈ ਹੈ ਅਤੇ ਜਿੱਥੇ ਪਹਿਲਾਂ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਵਾਨ ਕਰਕੇ ਡਾ. ਰਵਜੋਤ ਨੂੰ ਵਿਧਾਇਕ ਬਣਾਇਆ ਸੀ, ਉੱਥੇ ਹੀ ਹੁਣ ਲੋਕਾਂ ਨੇ ਡਾ. ਰਾਜ ਨੂੰ ਜਿਤਾ ਕੇ ਸੰਸਦ ਭੇਜਣ ਦਾ ਮਨ ਬਣਾ ਲਿਆ ਹੈ। ਹਲਕਾ ਵਾਸੀਆਂ ਦਾ ਕਹਿਣਾ ਹੈ ਕਿ ਡਾ: ਰਵਜੋਤ ਨੂੰ ਮਿਲੀ ਜਿੱਤ ਤੋਂ ਵੱਧ ਵੋਟਾਂ ਨਾਲ ਡਾ. ਰਾਜ ਨੂੰ ਜਿਤਾਇਆ ਜਾਵੇਗਾ ਤਾਂ ਜੋ ਦੋਵੇਂ ਆਗੂ ਆਪਣੇ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ ‘ਤੇ ਲਿਜਾ ਸਕਣ। ਹਲਕਾ ਵਿਧਾਇਕ ਡਾ. ਰਵਜੋਤ ਸਿੰਘ ਦੀ ਅਗਵਾਈ ‘ਚ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਕੀਤੀਆਂ ਮੀਟਿੰਗਾਂ ‘ਚ ਲੋਕਾਂ ਨੇ ਡਾ. ਰਾਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਖੁੱਲ੍ਹ ਕੇ ਸਮਰਥਨ ਕਰਨ ਲਈ ਅੱਗੇ ਆਏ। ਇਸ ਮੌਕੇ ਡਾ: ਰਾਜ ਨੇ ਹਲਕਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਜਨਤਾ ਦੇ ਸੇਵਾਦਾਰ ਹਨ ਅਤੇ ਰਹਿਣਗੇ ਅਤੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਡਾ. ਰਵਜੋਤ ਨੂੰ ਸੂਬਾ ਸਰਕਾਰ ਤੋਂ ਮਨਜ਼ੂਰੀ ਦਿਵਾਉਣਗੇ ਅਤੇ ਉਹ ਖੁਦ ਕੇਂਦਰ ਤੋਂ ਇਸ ਖੇਤਰ ਲਈ ਵਿਕਾਸ ਪ੍ਰੋਜੈਕਟ ਮਨਜ਼ੂਰ ਕਰਵਾਉਣਗੇ ਤਾਂ ਜੋ ਇਸ ਖੇਤਰ ਵਿਚ ਪੈਂਦੇ ਹਰ ਪਿੰਡ ਅਤੇ ਕਸਬੇ ਦੇ ਨਾਲ-ਨਾਲ ਕੰਡੀ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਇਸ ਦੇ ਲਈ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਕੰਮ ਕੀਤਾ ਜਾਵੇਗਾ।

Leave a Reply

Your email address will not be published. Required fields are marked *