ਡਾ: ਰਾਜ ਦੀ ਚੋਣ ਮੁਹਿੰਮ ਨੂੰ ਸ਼ਹਿਰ ਦੇ ਹਰ ਵਾਰਡ ਤੋਂ ਭਰਵਾਂ ਸਮਰਥਨ, ਵਰਕਰ ਪੂਰੀ ਮਿਹਨਤ ਨਾਲ ਮੈਦਾਨ ਵਿਚ ਡਟੇਹੁ

ਡਾ: ਰਾਜ ਦੀ ਚੋਣ ਮੁਹਿੰਮ ਨੂੰ ਸ਼ਹਿਰ ਦੇ ਹਰ ਵਾਰਡ ਤੋਂ ਭਰਵਾਂ ਸਮਰਥਨ, ਵਰਕਰ ਪੂਰੀ ਮਿਹਨਤ ਨਾਲ ਮੈਦਾਨ ਵਿਚ ਡਟੇਹੁ

ਹੁਸ਼ਿਆਰਪੁਰ 9 ਮਈ ( ਤਰਸੇਮ ਦੀਵਾਨਾ ) ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਨੂੰ ਪਿੰਡਾਂ ‘ਚ ਭਾਰੀ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸ਼ਹਿਰੀ ਖੇਤਰਾਂ ‘ਚ ਡਾ. ਰਾਜ ਦੀ ਚੋਣ ਮੁਹਿੰਮ ਨੂੰ ਭਾਰੀ ਬਲ ਮਿਲ ਰਿਹਾ ਹੈ ਅਤੇ ਲੋਕਾਂ ਦੇ ਸਮਰਥਨ ਨਾਲ ਵਰਕਰਾਂ ਦਾ ਮਨੋਬਲ ਵਧ ਰਿਹਾ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 17 ਵਿੱਚ ਚੋਣ ਪ੍ਰਚਾਰ ਕਰਦਿਆਂ ਬਲਾਕ ਪ੍ਰਭਾਰੀ ਗੀਤਾ ਰਾਣੀ, ਬਲਾਕ ਇੰਚਾਰਜ ਵਰੁਣ ਸਾਰਦਾ, ਐਮਸੀ ਮਨਜੀਤ ਕੌਰ, ਹਲਕਾ ਕੋਆਰਡੀਨੇਟਰ ਸ਼ਸ਼ੀ ਬਾਲਾ ਤੇ ਹੋਰ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਡਾ. ਰਾਜ ਦੇ ਹਕ ਵਿਚ ਲਾਮਬੰਦ ਕੀਤਾ। ਇਸ ਦੌਰਾਨ ‘ਆਪ’ ਆਗੂਆਂ ਨੇ ਪਿਛਲੇ ਕਾਰਜਕਾਲ ਦੌਰਾਨ ਡਾ: ਰਾਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ‘ਆਪ’ ਪੰਜਾਬ ਨੂੰ ਹੋਰ ਖੁਸ਼ਹਾਲ ਬਣਾਉਣ ਲਈ ਕਈ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਏਗੀ, ਜੋ ਕਿ ਪਾਈਪਲਾਈਨ ਵਿਚ ਰੱਖੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਰਾਜ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ‘ਚ ਭੇਜਣ ਤਾਂ ਜੋ ਉਹ ਆਪਣੇ ਹਲਕੇ ਦੀ ਬਿਹਤਰੀ ਲਈ ਬੁਲੰਦ ਆਵਾਜ਼ ਬਣ ਕੇ ਸੰਸਦ ‘ਚ ਗੂੰਜ ਸਕਣ।

 

 

Leave a Reply

Your email address will not be published. Required fields are marked *