ਸਵੱਛਤਾ ਮਿਸ਼ਨ ਤਹਿਤ ਵਾਰਡ ਨੰਬਰ 37 ਖੇੜਾ ਰੋਡ ਤੋਂ ਕੱਢੀ ਸਵੱਛਤਾ ਰੈਲੀ

ਸਵੱਛਤਾ ਮਿਸ਼ਨ ਤਹਿਤ ਵਾਰਡ ਨੰਬਰ 37 ਖੇੜਾ ਰੋਡ ਤੋਂ ਕੱਢੀ ਸਵੱਛਤਾ ਰੈਲੀ

ਫਗਵਾੜਾ 6 ਅਕਤੂਬਰ (ਸੁਨੀਲ ਕੁਮਾਰ) ਸਵੱਛ ਭਾਰਤ ਮਿਸ਼ਨ ਦੇ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਰੈਲੀ ਦਾ ਆਯੋਜਨ ਸ਼ਹਿਰ ਦੇ ਵਾਰਡ ਨੰਬਰ 37 ਖੇੜਾ ਰੋਡ ਦੀ ਗਲੀ ਨੰਬਰ 6 ਤੋਂ ਕੀਤਾ ਗਿਆ। ਸ੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਉਨ ਫਗਵਾੜਾ ਦੇ ਪਿ੍ਰੰਸੀਪਲ ਤਾਜਪ੍ਰੀਤ ਕੌਰ ਦੀ ਦੇਖਰੇਖ ਹੇਠ ਰੈਲੀ ਵਿਚ ਸ਼ਾਮਲ ਹੋਏ ਸਕੂਲੀ ਵਿਦਿਆਰਥੀਆਂ ਦੀ ਅਗਵਾਈ ਨਾਰੀ ਸ਼ਕਤੀ ਵਜੋਂ ਸਵੱਛ ਭਾਰਤ ਮੁਹਿਮ ਦੀ ਪ੍ਰਤੀਨਿਧ ਮਿਸੇਜ ਪੂਜਾ, ਮਹਿਲਾ ਆਪ ਆਗੂ ਪਿ੍ਰਤਪਾਲ ਕੌਰ ਤੁਲੀ ਅਤੇ ਸਮਾਜ ਸੇਵਿਕਾ ਵੰਦਨਾ ਸ਼ਰਮਾ ਨੇ ਕੀਤੀ। ਇਹ ਰੈਲੀ ਖੇੜਾ ਰੋਡ ਤੋਂ ਜੀਟੀ ਰੋਡ, ਗੁਰੂ ਨਾਨਕ ਪੁਰਾ, ਅਤੇ ਮਾਸਟਰ ਸਾਧੂ ਰਾਮ ਨਗਰ ਤੋਂ ਹੁੰਦਿਆਂ ਸਵੱਛਤਾ ਅਪਨਾਓ ਅਤੇ ਪਲਾਸਟਿਕ ਭਜਾਓ ਦਾ ਸੁਨੇਹਾ ਦਿੰਦੇ ਹੋਏ ਸਮਾਪਤ ਹੋਈ। ਮਿਸੇਜ ਪੂਜਾ ਨੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਇਕੱਠਾ ਕਰਨ ਅਤੇ ਪਲਾਸਟਿਕ ਦੇ ਲਿਫਾਫੇ ਅਤੇ ਸਿੰਗਲ ਯੂਜ ਪਦਾਰਥ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ। ਇਸ ਰੈਲੀ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਫਗਵਾੜਾ ਸਵੱਛ ਭਾਰਤ ਮਿਸ਼ਨ ਦੇ ਪ੍ਰਤੀਨਿਧ ਮੈਡਮ ਪੂਜਾ, ਸਨੀ ਗੁਪਤਾ, ਪਿ੍ਰੰਸੀਪਲ ਤਾਜਪ੍ਰੀਤ ਕੌਰ ਅਤੇ ਹੋਰਨਾਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਰੈਲੀ ਤੋਂ ਪਹਿਲਾਂ ਵਾਰਡ ਨੰਬਰ 37 ਦੇ ਮੁਹੱਲਿਆਂ ਦੀ ਸਫਾਈ ਵੀ ਕੀਤੀ ਗਈ। ਸਵੱਛਤਾ ਸਬੰਧੀ ਪਰਚੇ ਵੀ ਵੰਡੇ ਗਏ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਵਿਸ਼ਵਾ ਮਿੱਤਰ ਸ਼ਰਮਾ, ਟੀ.ਐਸ. ਬੇਦੀ, ਐਸ.ਸੀ. ਚਾਵਲਾ, ਮੋਹਨ ਲਾਲ ਤਨੇਜਾ, ਰਾਜਕੁਮਾਰ ਕਨੌਜੀਆ, ਬਿ੍ਰਜ ਭੂਸ਼ਨ, ਅਵਤਾਰ ਸਿੰਘ, ਰਾਮ ਰਤਨ ਵਾਲੀਆ, ਕ੍ਰਿਸ਼ਨ ਕੁਮਾਰ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ, ਸੁਧਾ ਬੇਦੀ, ਜਸਬੀਰ ਕੌਰ, ਗੁਰਦੀਪ ਸਿੰਘ ਤੁਲੀ ਆਦਿ ਹਾਜਰ ਸਨ

Leave a Reply

Your email address will not be published. Required fields are marked *