ਮਾਨ ਨੇ ਉਂਕਾਰ ਨਗਰ ਵਿਖੇ ‘ਆਪ’ ਵਾਲੰਟੀਅਰਾਂ ਨਾਲ ਕੀਤੀ ਮੀਟਿੰਗ

ਮਾਨ ਨੇ ਉਂਕਾਰ ਨਗਰ ਵਿਖੇ ‘ਆਪ’ ਵਾਲੰਟੀਅਰਾਂ ਨਾਲ ਕੀਤੀ ਮੀਟਿੰਗ


ਫਗਵਾੜਾ 6 ਅਕਤੂਬਰ (ਸੁਨੀਲ ਕੁਮਾਰ) ਆਗਾਮੀ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਆਮ ਆਦਮੀ ਪਾਰਟੀ ਦੀ ਮੀਟਿੰਗ ਸਮਰ ਗੁਪਤਾ ਅਤੇ ਬਲਬੀਰ ਠਾਕੁਰ ਦੀ ਅਗਵਾਈ ਹੇਠ ਸਥਾਨਕ ਉਂਕਾਰ ਨਗਰ ਵਿਖੇ ਹੋਈ। ਜਿਸ ਵਿਚ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਫਗਵਾੜਾ ਦਾ ਸਰਵਪੱਖੀ ਵਿਕਾਸ ਉਦੋਂ ਹੀ ਸੰਭਵ ਹੋਵੇਗਾ, ਜਦੋਂ ਫਗਵਾੜਾ ਨਿਗਮ ਵੀ ਆਪ ਦੇ ਕਬਜ਼ੇ ਵਿਚ ਹੋਵੇਗਾ। ਉਨ੍ਹਾਂ ਉਂਕਾਰ ਨਗਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਜਦੋਂ ’ਆਪ’ ਦੇ ਚੁਣੇ ਹੋਏ ਕੌਂਸਲਰ ਫਗਵਾੜਾ ਨਿਗਮ ਦੀ ਵਾਗਡੋਰ ਸੰਭਾਲਣਗੇ ਤਾਂ ਇਸ ਵਾਰਡ ਨੂੰ ਮਾਡਲ ਵਾਰਡ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਦੌਰਾਨ ਸਮਰ ਗੁਪਤਾ ਅਤੇ ਬਲਬੀਰ ਠਾਕੁਰ ਨੇ ਜੋਗਿੰਦਰ ਸਿੰਘ ਮਾਨ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਨਗਰ ਨਿਗਮ ਚੋਣਾਂ ਹੋਣਗੀਆਂ ਉਂਕਾਰ ਨਗਰ ਦੇ ਲੋਕ ‘ਆਪ’ ਉਮੀਦਵਾਰ ਨੂੰ ਇੱਕਮੁੱਠ ਹੋ ਕੇ ਵੋਟਾਂ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨਗੇ। ਉਨ੍ਹਾਂ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਸਿਰਫ਼ ਉਂਕਾਰ ਨਗਰ ਵਿੱਚ ਹੀ ਨਹੀਂ ਬਲਕਿ ਫਗਵਾੜਾ ਦੇ ਹਰ ਵਾਰਡ ਵਿੱਚ ‘ਆਪ’ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾਵੇਗੀ। ਮਾਨ ਨੇ ‘ਆਪ’ ਵਲੰਟੀਅਰਾਂ ਨੂੰ ਹੁਣ ਤੋਂ ਹੀ ਚੋਣਾਂ ਦੀ ਤਿਆਰੀ ਕਰਨ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਬਨਾਰਸੀ ਦਾਸ, ਸ਼ਾਮ ਸੁੰਦਰ, ਚਮਨ ਰਾਜ, ਰਾਣਾ ਪ੍ਰਤਾਪ, ਜਤਿਨ, ਵਿਜੇ, ਨੀਰਜ ਪਾਂਡੇ, ਸੂਰਜ, ਰਾਜ ਕਿਸ਼ੋਰ, ਰਾਜੂ ਫਾਈਨਾਂਸਰ, ਅਭਿਸ਼ੇਕ, ਸੁਨੀਤਾ ਦੇਵੀ, ਸਵਿਤਾ ਦੇਵੀ, ਰੇਖਾ ਦੇਵੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *