23 ਅਗਸਤ ਨੂੰ Punjab Youth Run 2026 — 5 ਕਿਲੋਮੀਟਰ ਮੈਰਾਥਨ, Fun Activities ਅਤੇ ਕਰੀਬ 40 Cash Prizes
23 ਅਗਸਤ ਨੂੰ ਜਲੰਧਰ ਵਿੱਚ ਦੌੜੇਗਾ ਪੰਜਾਬ — ਫਿਟਨੈੱਸ, ਜੋਸ਼ ਅਤੇ ‘ਰੰਗਲਾ ਪੰਜਾਬ’ ਦੇ ਸੰਦੇਸ਼ ਨਾਲ
ਜਲੰਧਰ/ Sunil Kumar

ਪੰਜਾਬ ਦੇ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਫਿਟਨੈੱਸ, ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ‘ਹੱਸਦਾ, ਖੇਡਦਾ ਅਤੇ ਰੰਗਲਾ ਪੰਜਾਬ’ ਮੁਹਿੰਮ ਤਹਿਤ ਹੁਣ ਜਲੰਧਰ ਵਿੱਚ Punjab Youth Run 2026 ਕਰਵਾਈ ਜਾ ਰਹੀ ਹੈ। ਮੋਹਾਲੀ ਵਿੱਚ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਇਹ ਦੌੜ 23 ਅਗਸਤ, ਐਤਵਾਰ ਨੂੰ ਜਲੰਧਰ ਵਿੱਚ ਹੋਵੇਗੀ।
ਇਸ ਸਬੰਧੀ ਅੱਜ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ Punjab Youth Run ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਸੀ, ਜਿਸ ਨੂੰ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ 5 ਸਾਲ ਦੇ ਬੱਚੇ ਤੋਂ ਲੈ ਕੇ 85 ਸਾਲ ਦੇ ਬਜ਼ੁਰਗਾਂ ਤੱਕ ਨੇ ਮੈਰਾਥਨ ਵਿੱਚ ਹਿੱਸਾ ਲਿਆ ਅਤੇ ਇਹ ਸਾਬਤ ਕੀਤਾ ਕਿ ਫਿਟਨੈੱਸ ਅਤੇ ਖੇਡਾਂ ਦੀ ਕੋਈ ਉਮਰ ਨਹੀਂ ਹੁੰਦੀ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਹੁਣ ਜਲੰਧਰ ਵਿੱਚ Punjab Youth Run 2026 ਕਰਵਾਈ ਜਾ ਰਹੀ ਹੈ। ਇਹ 5 ਕਿਲੋਮੀਟਰ ਦੀ ਮੈਰਾਥਨ ਹੋਵੇਗੀ, ਜੋ ਸਵੇਰੇ 6 ਵਜੇ ਸ਼ਿਵਾਨੀ ਪਾਰਕ, ਮਾਡਲ ਟਾਊਨ ਤੋਂ ਸ਼ੁਰੂ ਹੋਵੇਗੀ।
ਹਰ ਉਮਰ ਵਰਗ ਦੇ ਲੋਕ ਲੈ ਸਕਣਗੇ ਹਿੱਸਾ
Punjab Youth Run 2026 ਵਿੱਚ ਹਰ ਉਮਰ ਵਰਗ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਮੈਰਾਥਨ ਦੇ ਨਾਲ-ਨਾਲ ਭਾਗ ਲੈਣ ਵਾਲਿਆਂ ਲਈ ਵੱਖ-ਵੱਖ Fun Activities ਵੀ ਕਰਵਾਈਆਂ ਜਾਣਗੀਆਂ, ਤਾਂ ਜੋ ਇਹ ਸਮਾਗਮ ਸਿਰਫ਼ ਦੌੜ ਤੱਕ ਸੀਮਿਤ ਨਾ ਰਹੇ, ਸਗੋਂ ਫਿਟਨੈੱਸ ਅਤੇ ਮਨੋਰੰਜਨ ਦਾ ਇੱਕ ਸ਼ਾਨਦਾਰ ਤਜਰਬਾ ਬਣੇ।
ਇਸ ਮੌਕੇ ਕਰੀਬ 40 Cash Prizes ਵੀ ਰੱਖੇ ਗਏ ਹਨ, ਜਿਸ ਨਾਲ ਭਾਗ ਲੈਣ ਵਾਲਿਆਂ ਵਿੱਚ ਹੋਰ ਉਤਸ਼ਾਹ ਪੈਦਾ ਹੋਵੇਗਾ।
Registration ਕਿਵੇਂ ਕਰਨੀ ਹੈ?
Punjab Youth Run 2026 ਵਿੱਚ ਹਿੱਸਾ ਲੈਣ ਦੇ ਚਾਹਵਾਨ ਲੋਕ ਬੋਰਡ ’ਤੇ ਦਿੱਤੇ QR Code ਜਾਂ ਸੋਸ਼ਲ ਮੀਡੀਆ ਪੇਜ ’ਤੇ ਉਪਲਬਧ QR Code ਨੂੰ ਸਕੈਨ ਕਰਕੇ Registration ਕਰ ਸਕਦੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਪੰਜਾਬ ਨੂੰ ਸਿਹਤਮੰਦ, ਸਰਗਰਮ ਅਤੇ ਖੁਸ਼ਹਾਲ ਬਣਾਉਣ ਲਈ ਨੌਜਵਾਨਾਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਜ਼ਰੂਰੀ ਹੈ। ‘ਹੱਸਦਾ, ਖੇਡਦਾ ਅਤੇ ਰੰਗਲਾ ਪੰਜਾਬ’ ਦੀ ਸੋਚ ਨੂੰ ਜ਼ਮੀਨੀ ਪੱਧਰ ’ਤੇ ਅੱਗੇ ਵਧਾਉਣ ਲਈ Punjab Youth Run 2026 ਨੂੰ ਇੱਕ ਅਹਿਮ ਉਪਰਾਲਾ ਦੱਸਿਆ ਗਿਆ।
ਪ੍ਰੈੱਸ ਕਾਨਫਰੰਸ ਵਿੱਚ ਇਹ ਆਗੂ ਰਹੇ ਮੌਜੂਦ
ਇਸ ਮੌਕੇ ਮੇਅਰ ਵਿਨੀਤ ਧੀਰ, ਹਲਕਾ ਇੰਚਾਰਜ ਨਿਤਿਨ ਕੋਹਲੀ, ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀਜ਼ ਬੋਰਡ ਦੇ ਚੇਅਰਮੈਨ ਕਾਕੂ ਅਹਲੂਵਾਲੀਆ, ਯੂਥ ਵਿੰਗ ਸ਼ਹਿਰੀ ਪ੍ਰਧਾਨ ਰੂਬਲ ਸੰਧੂ, ਦਿਹਾਤੀ ਪ੍ਰਧਾਨ ਗਗਨਦੀਪ, ਗੁਰਪ੍ਰੀਤ ਬੈਂਸ, ਸੰਜੀਵ ਚੌਧਰੀ, ਹਰਦੀਪ ਹੈਰੀ, ਬਲਕਾਰਨ ਸਿੰਘ (ਜ਼ਿਲ੍ਹਾ ਉਪ ਪ੍ਰਧਾਨ), ਰਿਸ਼ਭ ਸਹੋਤਾ (ਹਲਕਾ ਸੈਂਟਰਲ ਕੋਆਰਡੀਨੇਟਰ), ਜਾਗਰਾਜ ਸਿੰਘ (ਹਲਕਾ ਕੈਂਟ ਕੋਆਰਡੀਨੇਟਰ), ਇੰਦਰਜੀਤ ਸਿੰਘ (ਹਲਕਾ ਨਾਰਥ ਕੋਆਰਡੀਨੇਟਰ), ਮਨਪ੍ਰੀਤ ਸਿੰਘ (ਜ਼ਿਲ੍ਹਾ ਜੁਆਇੰਟ ਸਕੱਤਰ) ਅਤੇ ਨੀਰਜ ਸ਼ੁਭ (ਜ਼ਿਲ੍ਹਾ ਜੁਆਇੰਟ ਸਕੱਤਰ) ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਵੀ ਮੌਜੂਦ ਰਹੇ।
