ਸ਼ੇਰੇ-ਏ-ਪੰਜਾਬ ਟੀ-20 ਕੱਪ ਲਈ ਐਚ.ਡੀ.ਸੀ.ਏ. ਦੇ 17 ਖਿਡਾਰੀਆਂ ਦੀ ਚੋਣ: ਡਾ. ਰਮਨ ਘਈ

-ਸ਼ੇਰੇ-ਏ-ਪੰਜਾਬ ਟੂਰਨਾਮੈਂਟ ਵਿੱਚ ਐਚ.ਡੀ.ਸੀ.ਏ. ਦੇ ਸਭ ਤੋਂ ਛੋਟੇ ਹਰਦੀਪ ਅਤੇ ਸੀਨੀਅਰ ਕਰਮਵੀਰ ਹੋਣਗੇ ਖਿੱਚ ਦਾ ਕੇਂਦਰ
ਹੁਸ਼ਿਆਰਪੁਰ, 7 ਅਗਸਤ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਈ.ਪੀ.ਐਲ. ਦੀ ਤਰਜ਼ ‘ਤੇ ਕਰਵਾਏ ਜਾ ਰਹੇ ਸ਼ੇਰੇ-ਏ-ਪੰਜਾਬ ਟੀ-20 ਟੂਰਨਾਮੈਂਟ ਵਿੱਚ ਸਭ ਤੋਂ ਛੋਟੇ 13 ਸਾਲ 2 ਮਹੀਨੇ ਦੇ ਹਰਦੀਪ ਅਤੇ ਟੂਰਨਾਮੈਂਟ ਦੇ ਸੀਨੀਅਰ ਐਚ.ਡੀ.ਸੀ.ਏ. ਕਪਤਾਨ ਕਰਮਵੀਰ ਖਿੱਚ ਦਾ ਕੇਂਦਰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਚ.ਸੀ.ਡੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਸ਼ੇਰੇ-ਏ-ਪੰਜਾਬ ਵਿੱਚ ਕ੍ਰਿਕਟ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਲਈ ਪੀ.ਸੀ.ਏ. ਦੁਆਰਾ ਕਰਵਾਏ ਜਾ ਰਹੇ ਟੀ-20 ਟੂਰਨਾਮੈਂਟ ਵਿੱਚ ਖਿਡਾਰੀਆਂ ਦੀ ਓਪਸ਼ਨਲਿਸਟ ਵਿੱਚ ਐਚ.ਡੀ.ਸੀ.ਏ. ਦੇ 17 ਖਿਡਾਰੀ ਚੁਣੇ ਗਏ ਹਨ। ਡਾ. ਘਈ ਨੇ ਦੱਸਿਆ ਕਿ ਇਹ ਐਚ.ਡੀ.ਸੀ.ਏ. ਅਤੇ ਹੁਸ਼ਿਆਰਪੁਰ ਦੀ ਕ੍ਰਿਕਟ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਮਹੀਨਾ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਦੀ ਨਿਲਾਮੀ ਲਈ ਹਰ ਟੀਮ ਨੂੰ ਜੂਨੀਅਰ ਅਤੇ ਸੀਨੀਅਰ ਖਿਡਾਰੀ ਅਨੁਪਾਤ ਅਨੁਸਾਰ ਚੁਣਨ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਵੱਡੇ ਪੱਧਰ ‘ਤੇ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਪੀ.ਸੀ.ਏ. ਦੇ ਮੁਲ੍ਹਾਪੁਰ ਸਟੇਡੀਅਮ ਅਤੇ ਮੋਹਾਲੀ ਦੇ ਆਈ.ਐਸ. ਬਿੰਦਰਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਸੰਪੰਨ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਸਕੱਤਰ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀ.ਸੀ.ਏ. ਦੀ ਟੀਮ ਪੰਜਾਬ ਦੀ ਕ੍ਰਿਕਟ ਲਈ ਇਹ ਟੂਰਨਾਮੈਂਟ ਇੱਕ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਦੇ ਹਰ ਕੋਨੇ ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ, ਜਿਸ ਨਾਲ ਦੇਸ਼ ਅਤੇ ਪੰਜਾਬ ਲਈ ਬਹੁਤ ਸਾਰੇ ਕ੍ਰਿਕਟਰ ਆਪਣੀ ਪ੍ਰਤਿਭਾ ਦਿਖਾ ਕੇ ਦਾਅਵੇਦਾਰੀ ਪੇਸ਼ ਕਰਨਗੇ। ਡਾ. ਘਈ ਨੇ ਦੱਸਿਆ ਕਿ ਐਚ.ਡੀ.ਸੀ.ਏ. ਦੇ ਸ਼ੇਰੇ-ਏ-ਪੰਜਾਬ ਕੱਪ ਵਿੱਚ ਨਿਲਾਮੀ ਲਿਸਟ ਵਿੱਚ ਸ਼ਾਮਲ ਕੀਤੇ ਗਏ ਖਿਡਾਰੀਆਂ ਵਿੱਚ ਕਰਮਵੀਰ, ਕੁਲਵੀਰ ਸਿੰਘ, ਆਰੀਅਨ ਅਰੋੜਾ, ਅਸੀਸਜੋਤ ਸਿੰਘ, ਚਿਰਾਗ ਕੁਮਾਰ, ਧਰੁਵ ਭੰਗਾਨੀਆ, ਹਰਦੀਪ ਸਿੰਘ, ਹਰਮਨਦੀਪ, ਹਰਸ਼ ਚੌਹਾਨ, ਕ੍ਰਿਤਿਕ, ਯੁਵਰਾਜ ਠਾਕੁਰ, ਐਸ਼ਵੀਰ ਸਿੰਘ, ਹਰਸ਼ਿਤ ਨੰਦਾ, ਕ੍ਰਿਸ਼ਨ ਵਾਲੀਆ, ਪ੍ਰਾਗੁਣ ਸ਼ਰਮਾ, ਰਚਿਤ ਸੋਨੀ, ਸਾਹਿਲ ਸਹੋਤਰਾ ਸ਼ਾਮਲ ਹਨ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਲਈ ਮਾਣ ਦੀ ਗੱਲ ਹੈ ਕਿ 17 ਖਿਡਾਰੀਆਂ ਨੂੰ ਦੇਖ ਕੇ ਹੋਰ ਖਿਡਾਰੀ ਵੀ ਅਗਲੇ ਸਾਲ ਮਿਹਨਤ ਕਰਕੇ ਸ਼ੇਰੇ-ਏ-ਪੰਜਾਬ ਕੱਪ ਅਤੇ ਪੰਜਾਬ ਦੀਆਂ ਹੋਰ ਟੀਮਾਂ ਵਿੱਚ ਖੇਡਣ ਦਾ ਸੰਕਲਪ ਲੈ ਕੇ ਅੱਗੇ ਆਉਣਗੇ। ਐਚ.ਡੀ.ਸੀ.ਏ. ਦੇ ਇਨ੍ਹਾਂ ਖਿਡਾਰੀਆਂ ਦੇ ਸ਼ੇਰੇ-ਏ-ਪੰਜਾਬ ਕੱਪ ਲਈ ਚੁਣੇ ਗਏ ਖਿਡਾਰੀਆਂ ਦੀ ਲਿਸਟ ਵਿੱਚ ਆਉਣ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਨੀ, ਠਾਕੁਰ ਯੋਗਰਾਜ, ਚੇਅਰਮੈਨ ਟੂਰਨਾਮੈਂਟ ਕਮੇਟੀ ਡਾ. ਪੰਕਜ ਸਿੰਘ, ਸੁਭਾਸ਼ ਸ਼ਰਮਾ, ਜਤਿੰਦਰ ਸੂਦ, ਸਾਬਦਿਆਲ, ਅਮਿਤ ਠਾਕੁਰ ਆਦਿ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਖਿਡਾਰੀਆਂ ਦੀ ਚੋਣ ‘ਤੇ ਐਚ.ਡੀ.ਸੀ. ਜ਼ਿਲ੍ਹਾ ਮੁੱਖ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਪੰਕਜ ਪਿੰਕਾ, ਪ੍ਰਵੀਨ ਸ਼ਿੰਟੂ, ਦਿਨੇਸ਼ ਸ਼ਰਮਾ ਅਤੇ ਐਚ.ਡੀ.ਸੀ.ਏ. ਦੇ ਮੁੱਖ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ।
ਫੋਟੋ ਅਜਮੇਰ ਦੀਵਾਨਾ
