ਬੁੱਢੇ ਦਰਿਆ ਤੇ 12 ਕਰੋੜ 83 ਲੱਖ ਦੀ ਲਾਗਤ ਨਾਲ ਬਣਾਈ ਜਾਵੇਗੀ ਰਿਟੇਨਿੰਗ ਵਾਲ 

ਬੁੱਢੇ ਦਰਿਆ ਤੇ 12 ਕਰੋੜ 83 ਲੱਖ ਦੀ ਲਾਗਤ ਨਾਲ ਬਣਾਈ ਜਾਵੇਗੀ ਰਿਟੇਨਿੰਗ ਵਾਲ 

– ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੀਤਾ ਉਦਘਾਟਨ 

ਲੁਧਿਆਣਾ:5 ਨਵੰਬਰ (ਬਿਊਰੋ)

ਵਿਧਾਨ ਸਭਾ ਹਲਕਾ ਪੂਰਵੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ 12 ਕਰੋੜ83 ਲੱਖ ਦੀ ਲਾਗਤ ਨਾਲ ਬੁੱਢੇ ਦਰਿਆ ਤੇ ਬਣਨ ਜਾ ਰਹੀ ਰਿਟੇਨਿੰਗ ਵਾਲ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਦਰਿਆ ਦੇ ਕੰਢਿਆਂ ਨੂੰ ਮਜਬੂਤੀ ਅਤੇ ਮਿੱਟੀ ਦੇ ਕਟਾ ਨੂੰ ਰੋਕਣ ਲਈ ਅੱਜ ਰਿਟੇਨਿੰਗ ਵਾਲ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ, ਇਸ ਦੇ ਮੁਕੰਮਲ ਹੋਣ ਨਾਲ ਨਾਲ ਦੇ ਲੱਗਦੇ ਇਲਾਕਿਆਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੋਵੇਗਾ, ਉਹਨਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਚ ਕਈ ਵਾਰ ਦਰਿਆ ਚ ਪਾਣੀ ਦੀ ਮਾਤਰਾ ਬਹੁਤ ਜਿਆਦਾ ਵੱਧ ਜਾਂਦੀ ਹੈ ਜਿਸ ਨੂੰ ਰੋਕਣ ਲਈ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਇਲਾਕਾ ਵਾਸੀਆਂ ਨੂੰ ਵੱਡਾ ਲਾਹਾ ਮਿਲੇਗਾ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਪਹਿਲਾਂ ਤੋਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕੰਮਾਂ ਤੇ ਤੇਜ਼ੀ ਨਾਲ ਕੰਮ ਚੱਲ ਰਹੇ ਹਨ, ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਬਣਾ ਕੇ ਰੱਖਿਓ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕੀ ਹਲਕੇ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿਆਂਗਾ । ਇਸ ਮੌਕੇ ਤੇ ਆਪ ਆਗੂ ਕੁਲਵਿੰਦਰ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ ਗੋਭੀ, ਜਤਿੰਦਰ ਸਿੰਘ ਸੋਢੀ, ਰਾਜਵੀਰ ਗਰੇਵਾਲ, ਲਵਲੀ ਮਨੋਚਾ, ਰਾਜ ਗਰੇਵਾਲ , ਸੰਜੂ ਸ਼ਰਮਾ, ਹਰਦੇਵ ਦੌਧਰ , ਜਸਪ੍ਰੀਤ ਮਿੱਠੂ, ਬਖਸ਼ੀਸ਼ ਹੀਰ , ਚੇਅਰਮੈਨ ਵਿਪਨ ਵੈਦ, ਵਿੱਕੀ, ਅਵਤਾਰ ਸਾਹਨੀ, ਦਰਸ਼ਨ ਸਿੰਘ , ਦਲਵਿੰਦਰ ਸਿੰਘ, ਮਹਿਲ ਸੰਧੂ ਬਾਜ਼ ਸਿੱਧੂ, ਸੁਖਵੰਤ ਸੁੱਖਾ , ਰਵੀ ਸ਼ਰਮਾ, ਬਿੱਟੂ , ਚਰਨਜੀਤ ਸਿੰਘ ਚੰਨੀ, ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਵਰਕਰ ਹਾਜ਼ਰ ਸਨ।

 

——–

Leave a Reply

Your email address will not be published. Required fields are marked *