ਨਸ਼ਾ ਦੇਸ਼ ਲਈ ਬਣ ਰਿਹਾ ਇੱਕ ਵੱਡੀ ਚੁਣੌਤੀ,ਸਰਹੱਦ ’ਤੇ ਡਰੋਨਾਂ ਰਾਹੀਂ ਨਸ਼ਾ ਸਪਲਾਈ ਹੋਣ ਦੇ ਮਾਮਲਿਆਂ ਵਿੱਚ 100 ਗੁਣਾ ਵਾਧਾ: ਅਮਿਤ ਸ਼ਾਹ

ਦਿੱਲੀ/ ਰੋਜ਼ਾਨਾਂ ਰਿਪੋਰਟਰ

ਸਾਰ

ਦੇਸ ਵਿੱਚ ਨਸ਼ਾ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ ਪਿਛਲੇ ਕਾਫੀ ਸਾਲਾਂ ਵਿੱਚ ਜੋ ਕਿ ਖਾਂਸੀ ਦਾ ਸਿਰਪ ਕੋਰੈਕਸ ਜੋ ਕਿ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੁਣ ਖਾਂਸੀ ਦਾ ਸਿਰਪ ਕੋਡੀਨ ਦੀ ਸ਼ੀਸ਼ਿਆਂ ਵੀ ਕਾਫੀ ਮਾਤਰਾ ਵਿੱਚ ਜਪਤ ਕਰ ਲਈਆਂ ਹਨ ਜਾਣਕਾਰੀ ਦੇ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਮੁਤਾਬਕ ਫਾਰਮਾਸਿਊਟੀਕਲ (ਮੈਡੀਕਲ) ਨਸ਼ਿਆਂ ਦੀ ਤਸਕਰੀ ਦੂਜੀ ਖ਼ਤਰਨਾਕ ਲਹਿਰ ਵਜੋਂ ਉੱਭਰੀ ਹੈ। ਦੇਸ਼ ਵਿੱਚੋਂ ਸਭ ਤੋਂ ਵੱਧ ਲਗਪਗ 9 ਲੱਖ (8,95,508) ਕੋਡੀਨ-ਆਧਾਰਿਤ ਖੰਘ ਸਿਰਪ ਦੀਆਂ ਬੋਤਲਾਂ ਇਕੱਲੇ ਪੰਜਾਬ ਵਿੱਚੋਂ ਜ਼ਬਤ ਕੀਤੀਆਂ ਗਈਆਂ ਹਨ

ਵਿਸਤਾਰ

ਪੰਜਾਬ ਵਿੱਚ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ ਦੇਖਿਆ ਜਾਵੇ ਕਿ ਮੈਡੀਕਲ ਨਸ਼ਾ ਵੀ ਆਮ ਹੀ ਕਈ ਕੈਮਿਸਟ ਤੇ ਵੇਚਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਰਕੇ ਨਸ਼ਾ ਪੰਜਾਬ ਵਿੱਚ ਵੱਧਦਾ ਜਾ ਰਿਹਾ ਹੈ। ਪਿਛਲੇ ਕਾਫੀ ਸਾਲਾਂ ਵਿੱਚ ਜੋ ਕਿ ਖਾਂਸੀ ਦਾ ਸਿਰਪ ਕੋਰੈਕਸ ਜੋ ਕਿ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੁਣ ਖਾਂਸੀ ਦਾ ਸਿਰਪ ਕੋਡੀਨ ਦੀ ਸ਼ੀਸ਼ਿਆਂ ਵੀ ਕਾਫੀ ਮਾਤਰਾ ਵਿੱਚ ਜਪਤ ਕਰ ਲਈਆਂ ਹਨ ਜਾਣਕਾਰੀ ਦੇ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਮੁਤਾਬਕ ਫਾਰਮਾਸਿਊਟੀਕਲ (ਮੈਡੀਕਲ) ਨਸ਼ਿਆਂ ਦੀ ਤਸਕਰੀ ਦੂਜੀ ਖ਼ਤਰਨਾਕ ਲਹਿਰ ਵਜੋਂ ਉੱਭਰੀ ਹੈ।

ਦੇਸ਼ ਵਿੱਚੋਂ ਸਭ ਤੋਂ ਵੱਧ ਲਗਪਗ 9 ਲੱਖ (8,95,508) ਕੋਡੀਨ-ਆਧਾਰਿਤ ਖੰਘ ਸਿਰਪ ਦੀਆਂ ਬੋਤਲਾਂ ਇਕੱਲੇ ਪੰਜਾਬ ਵਿੱਚੋਂ ਜ਼ਬਤ ਕੀਤੀਆਂ ਗਈਆਂ ਹਨ।

ਐੱਨ ਸੀ ਬੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਸਾਲ 2025 ਵਿੱਚ ਦੇਸ਼ ਭਰ ’ਚ ਡਰੋਨਾਂ ਰਾਹੀਂ ਨਸ਼ਾ ਤਸਕਰੀ ਦੇ ਕੁੱਲ 305 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 97.7 ਫ਼ੀਸਦੀ (289 ਮਾਮਲੇ) ਇਕੱਲੇ ਪੰਜਾਬ ਨਾਲ ਸਬੰਧਤ ਸਨ। ਇਸ ਦੇ ਨਾਲ ਦੇਸ਼ ਵਿੱਚ ਜ਼ਬਤ ਕੀਤੀ ਗਈ ਕੁੱਲ 3,567 ਕਿਲੋ ਹੈਰੋਇਨ ਵਿੱਚੋਂ 58 ਫ਼ੀਸਦੀ (2,085.55 ਕਿਲੋ) ਪੰਜਾਬ ਵਿੱਚੋਂ ਫੜੀ ਗਈ ਹੈ।ਐੱਨ ਸੀ ਬੀ ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੈਰੋਇਨ ਪਾਕਿਸਤਾਨ-ਅਫ਼ਗਾਨਿਸਤਾਨ-ਇਰਾਨ (ਗੋਲਡਨ ਕ੍ਰੀਸੈਂਟ) ਲਾਂਘੇ ਤੋਂ ਆਉਂਦੀ ਹੈ ਜਿਸ ਕਾਰਨ ਇਹ ਅੰਕੜੇ ਨਸ਼ਿਆਂ ਦੀ ਸਪਲਾਈ ਵਿੱਚ ਪੰਜਾਬ ਦੀ ਕੇਂਦਰੀ ਭੂਮਿਕਾ ਨੂੰ ਦਰਸਾਉਂਦੇ ਹਨ।

ਪਿਛਲੇ ਪੰਜ ਸਾਲਾਂ ਵਿੱਚ ਸਰਹੱਦ ’ਤੇ ਡਰੋਨਾਂ ਰਾਹੀਂ ਨਸ਼ਾ ਸਪਲਾਈ ਹੋਣ ਦੇ ਮਾਮਲਿਆਂ ਵਿੱਚ 100 ਗੁਣਾ ਵਾਧਾ ਹੋਇਆ ਹੈ।

ਰਿਪੋਰਟ ਮੁਤਾਬਕ ਫਾਰਮਾਸਿਊਟੀਕਲ ਦਵਾਈਆਂ ਦੀ ਤਸਕਰੀ ਅਤੇ ਦੁਰਵਰਤੋਂ ਵੱਡੀ ਚੁਣੌਤੀ ਬਣ ਗਈ ਹੈ। 180 ਸਫ਼ਿਆਂ ਦੀ ਰਿਪੋਰਟ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਕੱਤਰ ਕੀਤੇ ਗਏ ਅੰਕੜਿਆਂ ’ਤੇ ਆਧਾਰਿਤ ਹੈ ਜਿਸ ਨੂੰ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲ ਇੰਡੀਆ ਨਾਰਕੋਟਿਕਸ ਵਿਰੋਧੀ ਏਜੰਸੀਆਂ ਦੀ ਮੀਟਿੰਗ ਦੌਰਾਨ ਜਾਰੀ ਕੀਤਾਰਿਪੋਰਟ ’ਚ ਕਿਹਾ ਗਿਆ ਹੈ ਕਿ ਡਰੋਨਾਂ ਰਾਹੀਂ ਨਸ਼ਾ ਤਸਕਰੀ ਦੀਆਂ ਘਟਨਾਵਾਂ ਰਾਜਸਥਾਨ ਅਤੇ ਜੰਮੂ ਕਸ਼ਮੀਰ ’ਚ ਵੀ ਵਾਪਰੀਆਂ ਹਨ। ਰਿਪੋਰਟ ਮੁਤਾਬਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ (ਗ਼ੈਰ-ਕਾਨੂੰਨੀ) ਫਾਰਮੇਸੀਆਂ ਰਾਹੀਂ ਬੁਪ੍ਰੇਨੋਰਫਿਨ, ਟਰੈਮਾਡੋਲ ਅਤੇ ਅਲਪਰਾਜ਼ੋਲਮ ਵਰਗੀਆਂ ਸਸਤੀਆਂ ਅਤੇ ਕਾਨੂੰਨੀ ਤੌਰ ’ਤੇ ਬਣੀਆਂ ਦਵਾਈਆਂ ਦੀ ਆਸਾਨ ਉਪਲਬਧਤਾ ਕਾਰਨ ਇਸ ਦੀ ਨਸ਼ੇ ਵਜੋਂ ਵੱਧ ਵਰਤੋਂ ਹੋ ਰਹੀ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਐੱਨ ਡੀ ਪੀ ਐੱਸ ਐਕਟ ’ਚ ਸੋਧ ਕਰਨ ਬਾਰੇ ਵਿਚਾਰ ਕਰ ਰਹੀ ਹੈ ਤਾਂ ਕਿ ਉਨ੍ਹਾਂ ਖ਼ਾਮੀਆਂ ਨੂੰ ਦੂਰ ਕੀਤਾ ਜਾ ਸਕੇ ਜਿਨ੍ਹਾਂ ਦਾ ਲਾਹਾ ਨਸ਼ਾ ਤਸਕਰ ਲੈ ਰਹੇ ਹਨ। ਸ਼ਾਹ ਨੇ ਨਸ਼ਾ ਤਸਕਰਾਂ ਅਤੇ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਣ ’ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *