Encounter:ਜਮਸ਼ੇਰ ਪੁਲਿਸ ਵੱਲੋਂ ਬਦਮਾਸ਼ਾਂ ਦਾ ਕੀਤਾ ਇਨਕਾਊਂਟਰ, ਬੀਤੇ ਦਿਨੀ ਕਿਸ਼ਨਪੁਰਾ ਕੱਪੜੇ ਦੇ ਸ਼ੋਰੂਮ ਬਾਹਰ ਚਲਾਈਆਂ ਸੀ ਗੋਲੀਆਂ

ਜਲੰਧਰ/ਡੇਵਿਡ

ਸਾਰ

ਜਲੰਧਰ ਦੇ ਕਿਸ਼ਨਪੁਰਾ ਦੇ ਚੌਂਕ ਕੋਲ ਮਸ਼ਹੂਰ ਬੀ,ਐਮ,ਐਸ ਫੈਸ਼ਨ ਸ਼ੋਰੂਮ ਦੇ ਬਾਹਰ ਬਾਈਕ ਸਵਾਰ ਲੜਕਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਾਣਕਾਰੀ ਅਨੁਸਾਰ ਜਦੋਂ ਪੁਲੀਸ ਗੁਪਤ ਸੂਚਨਾ ਦੇ ਆਧਾਰ ‘ਤੇ ਜਮਸ਼ੇਰ ਨੇੜੇ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਸ ਨੇ ਪੁਲੀਸ ਉੱਪਰ ਗੋਲੀ ਚਲਾ ਦਿੱਤੀ।

ਵਿਸਤਾਰ

ਬੀਤੇ ਦਿਨੀ ਜਲੰਧਰ ਦੇ ਕਿਸ਼ਨਪੁਰਾ ਦੇ ਚੌਂਕ ਕੋਲ ਮਸ਼ਹੂਰ ਬੀ,ਐਮ,ਐਸ ਫੈਸ਼ਨ ਸ਼ੋਰੂਮ ਦੇ ਬਾਹਰ ਬਾਈਕ ਸਵਾਰ ਲੜਕਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਾਣਕਾਰੀ ਅਨੁਸਾਰ ਜਦੋਂ ਪੁਲੀਸ ਗੁਪਤ ਸੂਚਨਾ ਦੇ ਆਧਾਰ ‘ਤੇ ਜਮਸ਼ੇਰ ਨੇੜੇ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਸ ਨੇ ਪੁਲੀਸ ਉੱਪਰ ਗੋਲੀ ਚਲਾ ਦਿੱਤੀ।

ਬਦਮਾਸ਼ਾਂ ਨੇ ਪੁਲਿਸ ਉੱਪਰ ਚਲਾਈ ਗੋਲੀ ਜਵਾਬੀ ਕਾਰਵਾਈ ਵਿੱਚ ਬਦਮਾਸ਼ ਦੇ ਲੱਤ ਚ ਲੱਗੀ ਗੋਲੀ 

ਪੁਲੀਸ ਵੱਲੋਂ ਆਤਮ-ਰੱਖਿਆ ਵਿੱਚ ਚਲਾਈ ਜਵਾਬੀ ਗੋਲੀ ਲੱਤ ਵਿੱਚ ਲੱਗਣ ਕਾਰਨ ਬਦਮਾਸ਼ ਜ਼ਖਮੀ ਹੋ ਗਿਆ, ਜਿਸ ਨੂੰ ਪੁਲੀਸ ਨੇ ਵਾਰਦਾਤ ਲਈ ਵਰਤੇ ਗਏ ਨਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।ਪੁਲੀਸ ਰਿਕਾਰਡ ਅਨੁਸਾਰ ਫੜੇ ਗਏ ਇਸ ਬਦਮਾਸ਼ ਦੀ ਪਛਾਣ ਨਵਲ ਉਰਫ਼ ਬਿੱਲਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਜਬਰਨ ਵਸੂਲੀ (ਫਿਰੌਤੀ) ਅਤੇ ਗੋਲੀਆਂ ਚਲਾਉਣ ਦੇ ਇਸ ਮਾਮਲੇ ਵਿੱਚ ਪੁਲੀਸ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਦੀ ਪਛਾਣ ਕੁਸ਼ (ਵਾਸੀ ਘਾਹ ਮੰਡੀ, ਸ਼ੇਖਾਂ) ਵਜੋਂ ਹੋਈ ਸੀ ਅਤੇ ਉਸ ਨੂੰ ਕਾਜ਼ੀ ਮੰਡੀ ਦੇ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ ਸੀ।ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜਿਆ ਗਿਆ ਕੁਸ਼ ਵਿਦੇਸ਼ ਵਿੱਚ ਬੈਠੇ ਗੈਂਗਸਟਰ ਟੋਨੀ ਬਲ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ਦੇ ਕਹਿਣ ‘ਤੇ ਹੀ ਇਹ ਬਦਮਾਸ਼ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *