Crime:ਇੱਕ ਕੈਪ ਡਰਾਈਵਰ ਵੱਲੋਂ 11 ਸਾਲਾਂ ਲੜਕੀ ਨਾਲ ਜਬਰ ਜਨਾਹ ਤੇ ਕ਼ਤਲ ਦੇ ਦੋਸ਼ੀ ਦਾ ਇਨਕਾਊਂਟਰ

ਨਵੀਂ ਦਿੱਲੀ, 24ਜੂਨ/ ਰੋਜ਼ਾਨਾਂ ਰਿਪੋਰਟਰ

ਸਾਰ

ਦਿੱਲੀ ਵਿੱਚ ਇੱਕ ਕੈਬ ਡਰਾਈਵਰ ਵੱਲੋਂ ਬਹੁਤ ਹੀ ਮਾੜੀ ਕਰਤੂਤ ਕੀਤੀ ਗਈ ਲੜਕੀ ਨੂੰ ਕੈਬ ਵਿੱਚ ਅਗਵਾਹ ਕਰਕੇ ਉਸਦੇ ਨਾਲ ਜਬਰ ਜਨਾਹ ਤੇ ਕ਼ਤਲ ਮਗ਼ਰੋਂ ਭਜਣ ਦੀ ਕੋਸ਼ਿਸ਼ ਨਾਕਾਮ ਜਦੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਕੈਬ ਡਰਾਈਵਰ ਪੁਲਿਸ ਵਾਲੇ ਦੀ ਪਿਸਤੌਲ ਖੋ ਕੇ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ

ਵਿਸਤਾਰ

ਦਿੱਲੀ ਵਿੱਚ ਇੱਕ ਕੈਬ ਡਰਾਈਵਰ ਵੱਲੋਂ ਬਹੁਤ ਹੀ ਮਾੜੀ ਕਰਤੂਤ ਕੀਤੀ ਗਈ ਲੜਕੀ ਨੂੰ ਕੈਬ ਵਿੱਚ ਅਗਵਾਹ ਕਰਕੇ ਉਸਦੇ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਕੈਬ ਡਰਾਈਵਰ ਪੁਲਿਸ ਵਾਲੇ ਦੀ ਪਿਸਤੌਲ ਖੋ ਕੇ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਦਰਮਿਆਨ ਕੈਬ ਡਰਾਈਵਰ ਦੀ ਲੱਤ ਵਿੱਚ ਗੋਲੀ ਲੱਗਣ ਨਾਲੋਂ ਜਖਮੀ ਹੋ ਗਿਆ ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਵਿੱਚ 11 ਸਾਲਾ ਲੜਕੀ ਨੂੰ ਅਗਵਾ ਕਰਨ, ਜਬਰ ਜਨਾਹ ਕਰਨ ਅਤੇ ਕਤਲ ਕਰਨ ਦੇ ਦੋਸ਼ੀ ਕੈਬ ਡਰਾਈਵਰ ਨੂੰ ਮੰਗਲਵਾਰ ਨੂੰ ਪੁਲੀਸ ਨਾਲ ਹੋਏ ਇੱਕ ਸੰਖੇਪ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ। ਉਸਨੇ ਕਥਿਤ ਤੌਰ ‘ਤੇ ਇੱਕ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ।ਮੁਕਾਬਲਾ ਉਦੋਂ ਹੋਇਆ ਜਦੋਂ ਪੁਲੀਸ 29 ਸਾਲਾ ਬਾਸ਼ੂ ਕੁਮਾਰ ਸਿੰਘ ਨੂੰ ਫਤਿਹਪੁਰ ਬੇਰੀ ਨੇੜੇ ਮੰਡੀ ਰੋਡ ਦੇ ਇੱਕ ਹਿੱਸੇ ਵਿੱਚ ਘਟਨਾ ਵਾਲੀ ਥਾਂ ਦਾ ਦ੍ਰਿਸ਼ ਦੁਹਰਾਉਣ (ਰੀਕ੍ਰੀਏਟ) ਲਈ ਲੈ ਕੇ ਗਈ ਸੀ।ਬਾਸ਼ੂ ਨੇ ਕਥਿਤ ਤੌਰ ‘ਤੇ ਬੱਚੀ ਦਾ ਆਪਣੀ ਕਾਰ ਦੇ ਅੰਦਰ ਜਿਨਸੀ ਸ਼ੋਸ਼ਣ ਕੀਤਾ ਅਤੇ ਫਿਰ ਉਸਨੂੰ ਫਰੀਦਾਬਾਦ-ਗੁਰੂਗ੍ਰਾਮ ਰੋਡ ਨੇੜੇ ਇੱਕ ਜੰਗਲੀ ਇਲਾਕੇ ਵਿੱਚ ਲੈ ਜਾ ਕੇ ਉਸ ਦਾ ਕਤਲ ਕਰ ਦਿੱਤਾ।ਪੁਲੀਸ ਅਨੁਸਾਰ, ਜਦੋਂ ਘਟਨਾ ਵਾਲੀ ਥਾਂ ਦਾ ਦ੍ਰਿਸ਼ ਦੁਹਰਾਇਆ ਜਾ ਰਿਹਾ ਸੀ ਤਾਂ ਬਾਸ਼ੂ ਕੁਮਾਰ ਨੇ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਪੁਲਿਸ ਮੁਲਾਜ਼ਮ ਦੀ ਸਰਵਿਸ ਪਿਸਤੌਲ ਖੋਹ ਲਈ।ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਇਸ ਤੋਂ ਬਾਅਦ ਹੋਈ ਖਿੱਚੋਤਾਣ ਵਿੱਚ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਆਪਣੀ ਸਵੈ-ਰੱਖਿਆ ਲਈ ਅਤੇ ਉਸ ਨੂੰ ਭੱਜਣ ਤੋਂ ਰੋਕਣ ਲਈ ਗੋਲੀ ਚਲਾਈ, ਜੋ ਉਸਦੀ ਲੱਤ ਵਿੱਚ ਲੱਗੀ।”ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਅਤੇ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿਥੇ ਹਾਲਤ ਸਥਿਰ ਦੱਸੀ ਜਾ ਰਹੀ ਹੈ।ਪੁਲੀਸ ਨੇ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਬਾਸ਼ੂ ਕੁਮਾਰ ਨੂੰ ਸੋਮਵਾਰ ਨੂੰ ਕਥਿਤ ਜਬਰ ਜਨਾਹ ਅਤੇ ਕਤਲ ਦੇ ਛੇ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂ ਪੁਲੀਸ ਨੇ ਉਸ ਨੂੰ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਨਿਗਰਾਨੀ ਰਾਹੀਂ ਟਰੈਕ ਕੀਤਾ ਸੀ।ਉਸ ‘ਤੇ ਦੋਸ਼ ਹੈ ਕਿ ਉਸ ਨੇ ਸੋਮਵਾਰ ਤੜਕੇ ਮਹਿਰੌਲੀ ਵਿੱਚ ਛਤਰਪੁਰ ਮੈਟਰੋ ਸਟੇਸ਼ਨ ਨੇੜੇ ਫੁੱਟਪਾਥ ‘ਤੇ ਆਪਣੇ ਪਰਿਵਾਰ ਨਾਲ ਸੌਂ ਰਹੀ ਲੜਕੀ ਨੂੰ ਅਗਵਾ ਕੀਤਾ, ਉਸ ਨਾਲ ਜਬਰ ਜਨਾਹ ਅਤੇ ਕਤਲ ਕੀਤਾ, ਅਤੇ ਉਸ ਦੀ ਲਾਸ਼ ਨੂੰ ਹਰਿਆਣਾ ਸਰਹੱਦ ਨੇੜੇ ਇੱਕ ਜੰਗਲੀ ਇਲਾਕੇ ਵਿੱਚ ਪੱਥਰਾਂ ਹੇਠ ਲੁਕਾ ਦਿੱਤਾ।ਭਾਰਤੀ ਨਿਆਂ ਸੰਹਿਤਾ ਅਤੇ ਪੋਕਸੋ (POCSO) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਉਸ ਵਿਰੁੱਧ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *