ਨਸ਼ੇ ਨਾਲ ਪੰਜਾਬ ਦੀਆਂ ਜੜ੍ਹਾਂ ਕਮਜ਼ੋਰ ਨਹੀਂ ਹੋਣ ਦਿਆਂਗੇ- ਨਿਤਿਨ ਨਬੀਨ*

➖ *ਨਸ਼ੇ ਨਾਲ ਪੰਜਾਬ ਦੀਆਂ ਜੜ੍ਹਾਂ ਕਮਜ਼ੋਰ ਨਹੀਂ ਹੋਣ ਦਿਆਂਗੇ- ਨਿਤਿਨ ਨਬੀਨ*

➖*ਯੋਗ ਦਿਵਸ ਮੌਕੇ ਵਿਦਿਆਰਥੀਆਂ ਨੂੰ ਚੁਕਾਈ ਨਸ਼ਾ ਵਿਰੋਧੀ ਸਹੁੰ- ‘ਨਸ਼ਿਆਂ ਨੂੰ ਕਹੋ ਨਾਂਹ’*

*ਜਲੰਧਰ /22 ਜੂਨ/ ਲ

ਭਾਰਕੁਮਾਰ ਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਐਤਵਾਰ ਸਵੇਰੇ ਜਲੰਧਰ ਦੀ ਲਵਲੀ ਯੂਨੀਵਰਸਿਟੀ ਵਿੱਚ ਕੌਮਾਂਤਰੀ ਯੋਗ ਦਿਵਸ ਮੌਕੇ 1200 ਵਿਦਿਆਰਥੀਆਂ ਨਾਲ ਯੋਗਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਜਪਾ ਪ੍ਰਧਾਨ ਨੇ ਕਿਹਾ ਕਿ ਯੋਗ ਨੇ ਸੰਸਾਰ ਵਿੱਚ ਭਾਰਤ ਨੂੰ ਵਿਲੱਖਣ ਅਤੇ ਅਲੱਗ ਪਛਾਣ ਦਿੱਤੀ ਹੈ।

 

ਯੋਗ ਦਿਵਸ ਮੌਕੇ ਵਧਾਈ ਦਿੰਦਿਆਂ ਨਿਤਿਨ ਨਬੀਨ ਨੇ ਕਿਹਾ, ‘‘ਮੈਂ ਯੋਗ ਦਿਵਸ ਦੀ ਸਭ ਨੂੰ ਵਧਾਈ ਦਿੰਦਾ ਹਾਂ, ਇਸ ਨੇ ਦੇਸ ਨੂੰ ਨਵੀਂ ਪਛਾਣ ਅਤੇ ਊਰਜਾ ਦਿੱਤੀ ਹੈ। ਮੈਂ ਸਮਝਦਾ ਹਾਂ ਕਿ ਇਹ ਮੌਕਾ ਹੈ ਕਿ ਪੰਜਾਬ ਨਸ਼ਿਆਂ ਦੀ ਅਲਾਮਤ ਨੂੰ ਨਾਂਹ ਕਹੇ।‘’

 

ਪੰਜਾਬ ਸਣੇ ਸਮੁੱਚੇ ਭਾਰਤ ਵਿੱਚ ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ, ‘‘ਨਸ਼ਾ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਲਈ ਸਰਾਪ ਬਣ ਗਿਆ ਹੈ। ਸਾਨੂੰ ਨਸ਼ੇ ਨੂੰ ਨਾਂਹ ਕਰਨੀ ਪਵੇਗੀ,ਨਸ਼ੇ ਸਾਡੀਆਂ ਜ਼ਿਦੰਗੀਆਂ ਲਈ ਸਰਾਪ ਬਣ ਰਿਹਾ ਹੈ, ਅਤੇ ਇਸ ਨਾਲ ਸਾਡਾ ਹਰ ਘਰ ਸਰਾਪਿਆ ਜਾ ਰਿਹਾ ਹੈ। ਆਓ ਕੌਮਾਂਤਰੀ ਯੋਗ ਦਿਵਸ ਮੌਕੇ ਇਕੱਠੇ ਹੋ ਕੇ ਪੰਜਾਬ ਅਤੇ ਦੇਸ ਵਿੱਚੋਂ ਨਸ਼ੇ ਦਾ ਕੋਹੜ ਵੱਢਣ ਦਾ ਅਹਿਦ ਕਰੀਏ। ਅਸੀਂ ਕੁਝ ਵੀ ਅਜਿਹਾ ਨਹੀਂ ਹੋਣ ਦਿਆਂਗੇ ਜਿਸ ਨਾਲ ਸਾਡੀਆਂ ਜੜ੍ਹਾਂ ਕਮਜ਼ੋਰ ਹੋਣ, ਸਾਡੇ ਸਰੀਰ ਰਾਹੀਂ ਸਮਾਜ ਵਿੱਚ ਦਾਖਲ ਹੋਵੇ।’’

 

ਨਿਤਿਨ ਨਬੀਨ ਨੇ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਸਹੁੰ ਵੀ ਚੁਕਾਈ ਅਤੇ ਸੂਬੇ ਦੀ ਨਸ਼ੇ ਦੀ ਸਮੱਸਿਆ ਦਾ ਵਾਰ-ਵਾਰ ਜ਼ਿਕਰ ਕਰਦਿਆਂ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਇੱਕ ਵਿਕਸਤ ਭਾਰਤ ਦੇ ਵਿਆਪਕ ਸੰਕਲਪ ਨਾਲ ਜੋੜਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਦੇ ਸੰਕਲਪ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਇੱਕਜੁੱਟ ਰਾਸ਼ਟਰੀ ਟੀਚੇ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ, ਸਭਕਾ ਪ੍ਰਯਾਸ” ਦੇਸ਼ ਨੂੰ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਵੱਲ ਸੇਧ ਦੇ ਰਿਹਾ ਹੈ।

 

ਇਸ ਮੌਕੇ ਨਿਤਿਨ ਨਬੀਨ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਲਵਲੀ ਯੂਨੀਵਰਸਿਟੀ ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਅਤੇ ਹੋਰ ਕਈ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *