ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਵਾਈਆਂ, ਮੈਡੀਕਲ ਡਿਵਾਇਸਿਸ ਅਤੇ ਕੌਸਮੈਟਿਕਸ ਲਈ ਆਥੋਰਾਈਜ਼ਡ ਇਮਪੋਰਟ ਗੇਟਵੇਅ ਦੇ ਵਿਸਥਾਰ ਦਾ ਪ੍ਰਸਤਾਵ ਰੱਖਿਆ

ਡਰੱਗਸ ਰੂਲਜ਼ 1945’ ਵਿੱਚ ਪ੍ਰਸਤਾਵਿਤ ਸੋਧ ਵਿੱਚ ਸਿਹਤ ਸੰਭਾਲ ਉਤਪਾਦਾਂ ਦੇ ਆਯਾਤ ਅਤੇ ਨਿਕਾਸੀ ਨੂੰ ਪਹੁੰਚਯੋਗ ਬਣਾਉਣ ਲਈ ਇਨਲੈਂਡ ਕੰਟੇਨਰ ਡਿੱਪੂ, ਵਿਸ਼ੇਸ਼ ਆਰਥਿਕ ਖੇਤਰ ਅਤੇ ਇੱਕ ਇੰਟਰਨੈਸ਼ਨਲ ਏਅਰਪੋਰਟ ਨੂੰ ਸ਼ਾਮਲ ਕਰਨ ਦੀ ਮੰਗ ਦਾ ਪ੍ਰਸਤਾਵ ਹੈ
Posted On: 03 NOV 2026 9:54AM by PIB Chandigarh/ Sunil Kumar
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਡਰੱਗਸ ਰੂਲਜ਼, 1945’ ਦੇ ਨਿਯਮ 43ਏ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ ਹੈ। ਇਸ ਦਾ ਉਦੇਸ਼ ਦੇਸ਼ ਵਿੱਚ ਦਵਾਈਆਂ, ਮੈਡੀਕਲ ਡਿਵਾਈਸਿਸ ਅਤੇ ਕੌਸਮੈਟਿਕਸ ਦੇ ਆਯਾਤ ਲਈ ਆਥੋਰਾਈਜ਼ਡ ਗੇਟਵੇਅ (ਵਿਦੇਸ਼ਾਂ ਤੋਂ ਸਮਾਨ ਮੰਗਵਾਉਣ ਦੇ ਡਿਜੀਟਲ/ਭੌਤਿਕ ਚੈਨਲਾਂ) ਦੇ ਨੈੱਟਵਰਕ ਦਾ ਵਿਸਥਾਰ ਕਰਨਾ ਹੈ। ਇਸ ਪ੍ਰਸਤਾਵਿਤ ਸੋਧ ਦਾ ਟੀਚਾ ਆਯਾਤ ਪ੍ਰਕਿਰਿਆ ਨੂੰ ਅਸਾਨ ਬਣਾਉਣਾ, ਲੌਜਿਸਟਿਕਸ ਦੀ ਕਾਰਜ ਸਮਰੱਥਾ ਵਿੱਚ ਸੁਧਾਰ ਕਰਨਾ ਅਤੇ ਸਿਹਤ ਸੰਭਾਲ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਹੈ।
‘ਡਰੱਗਸ ਰੂਲਜ਼, 1945’ ਦੇ ਨਿਯਮ 43ਏ ਵਿੱਚ ਉਨ੍ਹਾਂ ਆਥੋਰਾਈਜ਼ਡ ਬੰਦਰਗਾਹਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਸੜਕ ਮਾਰਗਾਂ ਅਤੇ ਹੋਰ ਐਂਟਰੀ ਪੁਆਇੰਟਸ ਨੂੰ ਨਿਰਧਾਰਿਤ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਭਾਰਤ ਵਿੱਚ ਦਵਾਈਆਂ ਦਾ ਆਯਾਤ ਕੀਤਾ ਜਾ ਸਕਦਾ ਹੈ। ਵਪਾਰ ਨੂੰ ਸੁਵਿਧਾਜਨਕ ਬਣਾਉਣ ਅਤੇ ਆਯਾਤ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਪਹੁੰਚਯੋਗ ਬਣਾਉਣ ਲਈ ਮੰਤਰਾਲੇ ਨੇ ਆਥੋਰਾਈਜ਼ਡ ਸਥਾਨਾਂ ਦੀ ਸੂਚੀ ਵਿੱਚ ਕੁਝ ਹੋਰ ‘ਇਨਲੈਂਡ ਕੰਟੇਨਰ ਡਿੱਪੂਆਂ’ (ਆਈਸੀਡੀ), ਇੱਕ ਵਿਸ਼ੇਸ਼ ਆਰਥਿਕ ਖੇਤਰ’ (ਐੱਸਈਜ਼ੈੱਡ) ਅਤੇ ਇੱਕ ਇੰਟਰਨੈਸ਼ਨਲ ਏਅਰਪੋਰਟ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਇਨ੍ਹਾਂ ਨਵੇਂ ਪ੍ਰਸਤਾਵਿਤ ਸਥਾਨਾਂ ਵਿੱਚ ਹਰਿਆਣਾ ਵਿੱਚ ਆਈਸੀਡੀ ਸੋਨੀਪਤ, ਪਿਆਲਾ ਅਤੇ ਹਰਸਾਰੂ; ਉੱਤਰ ਪ੍ਰਦੇਸ਼ ਵਿੱਚ ਆਈਸੀਡੀ ਦਾਦਰੀ; ਗੁਜਰਾਤ ਵਿਖੇ ਆਈਸੀਡੀ ਗਾਂਧੀਧਾਮ/ਮੁੰਦਰਾ; ਤੇਲੰਗਾਨਾ (ਹੈਦਰਾਬਾਦ) ਵਿੱਚ ਆਈਸੀਡੀ ਸਨਤ ਨਗਰ ਅਤੇ ਥਿੰਮਾਪੁਰ; ਕਰਨਾਟਕ (ਬੰਗਲੁਰੂ) ਵਿਖੇ ਆਈਸੀਡੀ ਵ੍ਹਾਈਟਫੀਲਡ; ਕਰਨਾਟਕ ਵਿੱਚ ਐੱਸਈਜ਼ੈੱਡ ਬੋਂਮਾਸਾਂਦ੍ਰਾ; ਅਤੇ ਹਵਾਈ ਮਾਰਗਾਂ ਰਾਹੀਂ ਦਵਾਈਆਂ ਦੇ ਆਯਾਤ ਦੇ ਲਈ ਉੱਤਰ ਪ੍ਰਦੇਸ਼ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਸ਼ਾਮਲ ਹਨ।
ਇਨ੍ਹਾਂ ਥਾਵਾਂ ਨੂੰ ਆਯਾਤ ਲਈ ਪਹਿਲਾਂ ਤੋਂ ਮੌਜੂਦ ਆਥੋਰਾਈਜ਼ਡ ਨੈੱਟਵਰਕ ਵਿੱਚ ਜੋੜਿਆ ਜਾਵੇਗਾ। ਇਸ ਮੌਜੂਦਾ ਨੈੱਟਵਰਕ ਵਿੱਚ ਪਹਿਲਾਂ ਤੋਂ ਹੀ ਮੱਧ ਪ੍ਰਦੇਸ਼ (ਇੰਦੌਰ) ਦੇ ਧਨਨਾਦ ਅਤੇ ਤਿਹੀ ਵਿਖੇ ਸਥਿਤ ਆਈਸੀਡੀ ਅਤੇ ਦਵਾਈਆਂ ਦੇ ਆਯਾਤ ਲਈ ਨੋਟੀਫਾਈਡ ਏਅਰਪੋਰਟ ਸ਼ਾਮਲ ਹਨ।
ਇਸ ਵਿਸਥਾਰ ਨਾਲ ਆਯਾਤਕਾਂ ਨੂੰ ਆਪਣੇ ਨਿਰਮਾਣ ਕੇਂਦਰਾਂ, ਗੋਦਾਮਾਂ ਅਤੇ ਵੰਡ ਕੇਂਦਰਾਂ ਦੇ ਨੇੜੇ ਹੀ ਆਪਣੇ ਆਯਾਤ ਕੀਤੇ ਸਮਾਨ ਨੂੰ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ। ਇਸ ਨਾਲ ਦੇਸ਼ ਅੰਦਰ ਆਵਾਜਾਈ ਦੀ ਦੂਰੀ ਘੱਟ ਹੋਣ, ਲੌਜਿਸਟਿਕਸ ਲਾਗਤ ਵਿੱਚ ਕਮੀ ਆਉਣ ਅਤੇ ਆਯਾਤ ਕੀਤੇ ਸਮਾਨ ਦੀ ਆਵਾਜਾਈ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਨਾਲ ਹੀ, ਇਸ ਨਾਲ ਆਯਾਤਕਾਂ ਲਈ ਕੰਮਕਾਰ ਦੀ ਸਹੂਲਤ ਵਧੇਗੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਵਾਈਆਂ, ਮੈਡੀਕਲ ਉਪਕਰਣਾਂ ਅਤੇ ਕੌਸਮੈਟਿਕਸ ਨੂੰ ਭੇਜਣ ਦਾ ਕੰਮ ਵਧੇਰੇ ਕੁਸ਼ਲਤਾ ਨਾਲ ਹੋ ਸਕੇਗਾ।
ਇਸ ਪ੍ਰਸਾਤਵਿਤ ਸੋਧ ਰਾਹੀਂ, ਮੰਤਰਾਲਾ ਸਿਹਤ ਸੇਵਾ ਉਤਪਾਦਾਂ ਦੇ ਆਯਾਤ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਈਜ਼ ਆਫ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣਾ ਅਤੇ ਇੱਕ ਵਧੇਰੇ ਕੁਸ਼ਲ ਅਤੇ ਜਵਾਬਦੇਹ ਸਪਲਾਈ ਚੇਨ ਬਣਾਉਣ ਵਿੱਚ ਯੋਗਦਾਨਾ ਦੇਣਾ ਚਾਹੁੰਦਾ ਹੈ, ਤਾਂ ਜੋ ਜ਼ਰੂਰੀ ਸਿਹਤ ਸੰਭਾਲ ਉਤਪਾਦ ਸਮੇਂ ਸਿਰ ਉਪਲਬਧ ਹੋ ਸਕਣ।
ਪ੍ਰਸਾਵਿਤ ਸੋਧ ‘ਤੇ ਜੇ ਕੋਈ ਇਤਰਾਜ਼ ਜਾਂ ਸੁਝਾਅ ਹੋਵੇ, ਤਾਂ ਉਸ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਡਰ ਸੈਕਟਰੀ (ਡਰੱਗਸ ਰੈਗੂਲੇਸ਼ਨ) ਨੂੰ ਹੇਠਾਂ ਦਿੱਤੇ ਗਏ ਪਤੇ ‘ਤੇ ਭੇਜਿਆ ਜਾ ਸਕਦਾ ਹੈ: ਯੂ-6, ਵਰਕ ਹਾਲ, ਸੀ ਵਿੰਗ, ਫਸਟ ਫਲੋਰ, ਕਰਤਵਯ ਭਵਨ-1, ਨਵੀਂ ਦਿੱਲੀ-110001 । ਇਸ ਤੋਂ ਇਲਾਵਾ, ਤੁਸੀਂ drugsdiv-mohfw[at]gov[dot]in ‘ਤੇ ਈਮੇਲ ਵੀ ਕਰ ਸਕਦੇ ਹੋ।
‘ਡਰੱਗਸ ਰੂਲਜ਼ 1945’ ਵਿੱਚ ਪ੍ਰਸਤਾਵਿਤ ਸੋਧ ਨਾਲ ਜੁੜੀ ਡਰਾਫਟ ਨੋਟੀਫਿਕੇਸ਼ਨ ਨੂੰ ਅਧਿਕਾਰਤ ਗਜਟ ਵਿੱਚ ਹੇਠਾਂ ਦਿੱਤੇ ਗਏ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ:
