ਬਰਨਾਲ਼ਾ/ ਰੋਜ਼ਾਨਾ ਰਿਪੋਰਟਰ

ਸਾਰ
ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਰਨਾਲਾ ਪੁਲਿਸ ਦੌਰਾਨ ਭਾਰਤੀ ਵਾਯੂ ਸੈਨਾ ਜਵਾਨ ਦੀ ਚੈਕਿੰਗ ਕਰਦੇ ਸਮੇਂ ਉਸ ਕੋਲੋਂ ਭਾਰੀ ਮਾਤਰਾ ਵਿੱਚ ਅਫੀਮ ਫੜੀ ਗਈ ਜੋ ਕਿ ਉਹ ਬੱਸ ਵਿੱਚ ਸਫਰ ਕਰਕੇ ਇਹ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਸੀ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਥਾਣਾ ਭਦੌੜ ਦੀ ਪੁਲੀਸ ਨੇ ਹਵਾਈ ਫ਼ੌਜ ਦੇ ਜਵਾਨ ਲੀਡਿੰਗ ਏਅਰਕ੍ਰਾਫਟਮੈਨ (LAC) ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਸਤਾਰ

ਪੁਲੀਸ ਨੇ ਜੰਗੀਆਣਾ ਪਿੰਡ ਦੇ ਬੱਸ ਸਟੈਂਡ ਨੇੜੇ ਉਸ ਦੇ ਕਬਜ਼ੇ ਵਿੱਚੋਂ ਕਥਿਤ ਤੌਰ ‘ਤੇ 3.015 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ।
ਫੜੇ ਗਏ ਮੁਲਜ਼ਮ ਕੋਲੋਂ ਮਿਲੇ ਪਛਾਣ ਪੱਤਰ (ਆਈ ਡੀ ਕਾਰਡ) ਅਨੁਸਾਰ ਉਸਦੀ ਪਛਾਣ ਐੱਲ ਏ ਸੀ (LAC) ਸਿਮਰਤਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਪਿੰਡ ਬੂਟਾਲਾ ਦਾ ਰਹਿਣ ਵਾਲਾ ਹੈ। ਪੁਲੀਸ ਮੁਤਾਬਕ ਉਹ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਬੱਸ ਰਾਹੀਂ ਇਸ ਇਲਾਕੇ ਵਿੱਚ ਪਹੁੰਚਿਆ ਸੀ, ਜਿੱਥੇ ਉਸ ਨੂੰ ਕਾਬੂ ਕਰ ਲਿਆ ਗਿਆਭਦੌੜ ਥਾਣੇ ਦੇ ਐੱਸ ਐੱਚ ਓ ਹਰਸਿਮਰਨਜੀਤ ਸਿੰਘ ਨੇ ਦੱਸਿਆ, “ਮੁਲਜ਼ਮ ਇਸ ਵੇਲੇ ਸਾਡੇ ਕੋਲ ਦੋ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਹੈ। ਉਹ ਪਿਛਲੇ ਲਗਪਗ 15 ਸਾਲਾਂ ਤੋਂ ਹਵਾਈ ਫ਼ੌਜ ਵਿੱਚ ਸੇਵਾ ਨਿਭਾ ਰਿਹਾ ਹੈ।”ਪੁਲੀਸ ਨੇ ਐੱਨ ਡੀ ਪੀ ਐੱਸ (NDPS) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਨਸ਼ੀਲੇ ਪਦਾਰਥਾਂ ਦੇ ਸਰੋਤ ਦੇ ਨਾਲ-ਨਾਲ ਕਿਸੇ ਵੱਡੇ ਡਰੱਗ ਨੈੱਟਵਰਕ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।ਉੱਥੇ ਹੀ ਬਰਨਾਲਾ ਦੇ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਉਹ ਮੁਲਜ਼ਮ ਕੋਲੋਂ ਬਰਾਮਦ ਹੋਏ ਪਛਾਣ ਪੱਤਰ ਦੀ ਅਸਲੀਅਤ ਦੀ ਜਾਂਚ (ਵੈਰੀਫਾਈ) ਕਰ ਰਹੇ ਹਨ ਅਤੇ ਪੁਲਿਸ ਨੇ ਪਹਿਲ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ