ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਵੱਡਾ ਜਥਾ “ਬੇਗਮਪੁਰਾ ਪੰਥਕ ਇਕੱਠ” ਚ ਹੋਇਆ ਸ਼ਾਮਿਲ

ਹੁਸ਼ਿਆਰਪੁਰ 12 ਜੂਨ (ਤਰਸੇਮ ਦੀਵਾਨਾ ) – ਗੁਰੂ ਸਾਹਿਬ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਕੁਝ ਫਿਰਕਾਪ੍ਰਸਤ ਤਾਕਤਾਂ ਵੱਲੋਂ ਸਿੱਖ ਸਮਾਜ ਅਤੇ ਐਸਸੀ ਸਮਾਜ ਵਿੱਚ ਵੰਡੀਆਂ ਪਾ ਕੇ ਇੱਕ ਦੂਜੇ ਤੋਂ ਦੂਰ ਕਰਨ ਲਈ ਬਹੁਤ ਗੰਭੀਰ ਸਾਜਿਸ਼ਾਂ ਹੋ ਰਹੀਆਂ ਹਨ ਜਿਨਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਰੋਕਣ ਲਈ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਦਾਣਾ ਮੰਡੀ ਵਿਖੇ ਬੇਗਮਪੁਰਾ ਪੰਥਕ ਇਕੱਠ ਹੋਇਆ ਜਿਸ ਵਿੱਚ ਸ਼ਾਮਿਲ ਹੋਣ ਲਈ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸੰਦੀਪ ਸਿੰਘ ਖਾਲਸਾ ਟਾਂਡਾ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਪਰਮਜੀਤ ਸਿੰਘ ਮੇਗੋਵਾਲ ਤੇ ਜਗਦੀਸ਼ ਸਿੰਘ ਚੱਬੇਵਾਲ ਦੀ ਅਗਵਾਈ ਹੇਠ ਵੱਡਾ ਜਥਾ ਇਕੱਠ ਵਿੱਚ ਸ਼ਾਮਿਲ ਹੋਇਆ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਖੁਣ ਖੁਣ ਤੇ ਸੰਦੀਪ ਸਿੰਘ ਖਾਲਸਾ ਟਾਂਡਾ ਨੇ ਕਿਹਾ ਕਿ ਅੱਜ ਦਾ ਇਤਿਹਾਸਿਕ ਇਕੱਠ ਸਮਾਜ ਵਿੱਚ ਵੱਡੀ ਤਬਦੀਲੀ ਲਿਆਵੇਗਾ ਤੇ ਟੁੱਟ ਰਹੀਆਂ ਸਾਂਝਾ ਨੂੰ ਮੁੜ ਗੰਡਣਾ ਇੱਕ ਮਾਨਵਤਾਵਾਦੀ ਅਤੇ ਸਰਬੱਤ ਦੇ ਭਲੇ ਦਾ ਕਾਰਜ ਹੈ ਇਸ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਇਸ ਸਮੇਂ ਹਰਪ੍ਰੀਤ ਸਿੰਘ ਲਾਲੀ ਪੰਡੋਰੀ ਖਜੂਰ, ਅਕਬਰ ਸਿੰਘ ਬੂਰੇ ਜੱਟਾਂ, ਸੁਖਜਿੰਦਰ ਸਿੰਘ ਸਾਬੀ, ਇੰਦਰਜੀਤ ਸਿੰਘ ਬਸੀ ਮਰੂਫ, ਲੰਬੜਦਾਰ ਮਨਜੀਤ ਸਿੰਘ, ਸੁਖਦੇਵ ਸਿੰਘ ਖੁਣਖੁਣ, ਹਰਭਜਨ ਸਿੰਘ ਜੌਹਲ, ਅਵਤਾਰ ਸਿੰਘ ਝੀਗੜ, ਬਘੇਲ ਸਿੰਘ ਟਾਂਡਾ, ਗੁਰਨਾਮ ਸਿੰਘ ਫੱਤਣ ਚੱਕ, ਸੁਖਦੇਵ ਸਿੰਘ ਮਿਰਚਾਂ ਵਾਲੇ, ਸੰਤੋਖ ਸਿੰਘ ਡਾਲੋਵਾਲ, ਨਿਹੰਗ ਸੁਰਜਣ ਸਿੰਘ, ਜਸਬੀਰ ਸਿੰਘ ਚੱਕੋਵਾਲ, ਸੁਖਦੇਵ ਸਿੰਘ ਕਾਹਰੀ, ਚਰਨ ਬਰਿੰਦਰ ਸਿੰਘ, ਸਤਨਾਮ ਸਿੰਘ ਧਾਮੀਆਂ, ਗੁਰਪ੍ਰੀਤ ਸਿੰਘ ਲਾਡੀ, ਰਚਨ ਸਿੰਘ ਟਾਂਡਾ ਚੂੜੀਆਂ, ਬਚਨ ਸਿੰਘ ਟਾਂਡਾ ਚੂੜੀਆਂ, ਅਮਰਜੀਤ ਸਿੰਘ ਗੋਕਲ ਨਗਰ, ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਮੋਨਾ ਕਲਾਂ, ਸੁਰਿੰਦਰ ਸਿੰਘ ਨਸਰਾਲਾ, ਲਾਭ ਸਿੰਘ ਨਸਰਾਲਾ, ਮਦਨ ਸਿੰਘ, ਗੁਰਦੀਪ ਸਿੰਘ ਝੱਜ, ਪ੍ਰੀਤ ਸਿੰਘ ਝੱਜ, ਬੂਟਾ ਸਿੰਘ ਸਿੰਗੜੀਵਾਲਾ, ਬਲਵਿੰਦਰ ਸਿੰਘ ਗ੍ਰੰਥੀ ਸਿੰਘ, ਦਵਿੰਦਰ ਸਿੰਘ ਸ਼ੇਰਪੁਰ, ਅਮਰਦਾਸ ਲਾਡੀ ਜਸਵੀਰ ਸਿੰਘ ਤਨੂਲੀ, ਸੁਖਦੇਵ ਸਿੰਘ ਫੌਜੀ ਬੋਦਲਾਂ, ਮੁਕੇਸ਼ ਕੁਮਾਰ, ਪਾਰਸ ਸਿੰਘ, ਸਾਹਿਲ ਬੈਂਸ, ਜਿਸਰਾਜ ਸਿੰਘ ਆਦਿ ਹਾਜ਼ਰ ਸਨ !
