ਪੰਜਾਬ ਵਿੱਚ ਅੱਜ ਤੋਂ SIR ਦੀ ਪ੍ਰਕਰਿਆ ਸ਼ੁਰੂ BLO ਘਰ ਘਰ ਜਾ ਕੇ ਕਰਨਗੇ ਵੋਟਾਂ ਦੀ ਤਸਦੀਕ

ਚੰਡੀਗੜ੍ਹ/ ਰੋਜ਼ਾਨਾਂ ਰਿਪੋਰਟਰ

ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਅੱਜ ਤੋ SIR ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਵੇਗੀ ਅਤੇ ਪਹਿਲੀ ਅਕਤੂਬਰ ਤੱਕ ਚੱਲੇਗੀ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਪਹਿਲੀ ਅਕਤੂਬਰ ਨੂੰ ਹੋਵੇਗੀ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵਿਸ਼ੇਸ਼ ਸੁਧਾਈ ਬਾਰੇ ਸ਼ੰਕੇ ਤਾਂ ਖੜ੍ਹੇ ਕੀਤੇ ਹਨ ਪਰ ਪੱਛਮੀ ਬੰਗਾਲ ਵਾਂਗ ਕੋਈ ਵੱਡਾ ਰਾਜਸੀ ਹੰਗਾਮਾ ਪੰਜਾਬ ’ਚ ਕਿਧਰੇ ਨਹੀਂ ਹੈ। ਵੋਟਰ ਸੂਚੀਆਂ ਦੀ ਮੈਪਿੰਗ ਦਾ ਕੰਮ 86 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ।ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ ਜਾਰੀ ਪ੍ਰੋਗਰਾਮ ਅਨੁਸਾਰ ਭਲਕੇ 15 ਜੂਨ ਤੋਂ 24 ਜੂਨ ਤੱਕ ਪੰਜਾਬ ਭਰ ’ਚ ਟਰੇਨਿੰਗ, ਤਿਆਰੀ ਅਤੇ ਸੁਧਾਈ ਤੋਂ ਪਹਿਲਾਂ ਵਾਲੇ ਰਸਮੀ ਕੰਮਕਾਰ ਚੱਲਣਗੇ

25 ਜੂਨ ਤੋਂ ਬੂਥ ਲੈਵਲ ਅਫਸਰ (ਬੀ ਐੱਲ ਓ’ਜ਼) ਘਰੋ-ਘਰੀ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ

ਜਾਂਚ ਦਾ ਕੰਮ 24 ਜੁਲਾਈ ਨੂੰ ਸਮਾਪਤ ਹੋਵੇਗਾ, 31 ਜੁਲਾਈ ਨੂੰ ਡਰਾਫ਼ਟ ਵੋਟਰ ਸੂਚੀ ਜਾਰੀ ਹੋਵੇਗੀ ਅਤੇ 28 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਸੁਣ ਕੇ ਨਿਬੇੜਾ ਕੀਤਾ ਜਾਵੇਗਾ। ਪਹਿਲੀ ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ। ਕਰੀਬ 22 ਸਾਲ ਮਗਰੋਂ ਵਿਸ਼ੇਸ਼ ਸੁਧਾਈ ਹੋ ਰਹੀ ਹੈ।

ਪੰਜਾਬ ਵਿੱਚ 24,453 ਬੀ ਐੱਲ ਓ’ਜ਼ ਨੂੰ ਵਿਸ਼ੇਸ਼ ਸੁਧਾਈ ਲਈ ਤਾਇਨਾਤ ਕੀਤਾ ਗਿਆ ਹੈ ਅਤੇ 8547 ਬਲਾਕ ਲੈਵਲ ਏਜੰਟ ਲਗਾਏ ਜਾਣਗੇ। ਸਿਆਸੀ ਧਿਰਾਂ ਖ਼ਾਸ ਕਰ ਕੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਬਸਪਾ ਆਦਿ ਵੱਲੋਂ ਬਲਾਕ ਲੈਵਲ ਏਜੰਟ ਤਾਇਨਾਤ ਕੀਤੇ ਜਾਣਗੇ। ਪੰਜਾਬ ਦੇ 2,14,56,297 ਵੋਟਰਾਂ ਦੀ ਵਿਸ਼ੇਸ਼ ਸੁਧਾਈ ਲਈ 2500 ਸੁਪਰਵਾਈਜ਼ਰ ਤਾਇਨਾਤ ਹੋਣਗੇ ਅਤੇ 936 ਚੋਣ ਅਫਸਰ 117 ਅਸੈਂਬਲੀ ਹਲਕਿਆਂ ’ਚ ਲੱਗਣਗੇ।

Leave a Reply

Your email address will not be published. Required fields are marked *