BREAKING NEWS:ਜਲੰਧਰ ਦੇ ਬੀਐਸਐਫ ਚੌਂਕ ਵਿੱਚ ਹਮਲੇ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਛਾਉਣੀ ਦੇ ਸਾਹਮਣੇ ਧਮਾਕਾ 

ਜਲੰਧਰ ਦੇ ਬੀਐਸਐਫ ਚੌਂਕ ਵਿੱਚ ਹਮਲੇ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਛਾਉਣੀ ਦੇ ਸਾਹਮਣੇ ਧਮਾਕਾ

ਚੰਡੀਗੜ੍ਹ, 6 ਮਈ/ ਰੋਜ਼ਾਨਾਂ ਰਿਪੋਰਟਰ

ਪੰਜਾਬ ਦੇ ਜਲੰਧਰ ਵਿੱਚ ਹੋਏ ਧਮਾਕੇ ਤੋਂ ਕੁਝ ਘੰਟਿਆਂ ਬਾਅਦ, ਮੰਗਲਵਾਰ ਦੇਰ ਰਾਤ ਅੰਮ੍ਰਿਤਸਰ ਦੇ ਖਾਸਾ ਦੇ ਆਰਮੀ ਛਾਉਣੀ ਖੇਤਰ ਨੇੜੇ ਇੱਕ ਹੋਰ ਧਮਾਕਾ ਹੋਇਆ।ਪੁਲਿਸ ਨੇ ਕਿਹਾ ਕਿ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਪਰ ਇੱਥੇ ਇਹ ਸਵਾਲ ਉੱਠਦਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਕਿਹੜੀਆਂ ਤਾਕਤਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਧਮਾਕਿਆਂ ਦੇ ਕਰਕੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਬੇਸ਼ੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੈ ਇਸ ਤੋਂ ਪਹਿਲਾਂ ਵੀ ਰਾਜਪੁਰਾ ਦੇ ਸ਼ੰਭੂ ਬਾਰਡਰ ਦੇ ਉੱਤੇ ਵੀ ਰੇਲ ਲਾਈਨ ਦੇ ਉੱਤੇ ਇੱਕ ਵਿਸਫੋਟ ਕੀਤਾ ਗਿਆ ਸੀ ਇਹਨਾਂ ਸਾਰੀਆਂ ਵਾਰਦਾਤਾਂ ਦੇ ਪਿੱਛੇ ਕਿਸ ਦਾ ਹੱਥ ਹੈ? ਇਹ ਇੱਕ ਜਾਂਚ ਦਾ ਵਿਸ਼ਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *