ਬਟਾਲਾ:ਪੁਲਿਸ ਨਹੀਂ ਕਰ ਰਹੀ ਸੀ ਸੁਣਵਾਈ ਇਨਸਾਫ ਲੈਣ ਲਈ ਪਿਓ ਪੁੱਤ ਚੜੇ ਖੰਬੇ ਤੇ

ਬਟਾਲਾ/ਰੋਜ਼ਾਨਾਂ ਰਿਪੋਰਟਰ

ਕੀ ਹੁਣ ਲੋਕਾਂ ਨੂੰ ਇਨਸਾਫ ਲੈਣ ਲਈ ਬਿਜਲੀ ਦੇ ਖੰਭਿਆਂ ਤੇ ਚੜਨਾ ਪਵੇਗਾ ਇਹੋ ਜਿਹਾ ਹੀ ਇੱਕ ਮਾਮਲਾ ਬਟਾਲਾ ਵਿੱਚ ਪੈਂਦੇ ਥਾਣਾ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਸੈਰੋਵਾਲ ਵਿਖੇ ਇਨਸਾਫ ਦੀ ਮੰਗ ਕਰਦਿਆਂ ਪਿਓ-ਪੁੱਤ ਹਾਈ ਬਿਜਲੀ ਟਾਵਰ ‘ਤੇ ਚੜ੍ਹ ਗਏ। ਦੋਵਾਂ ਨੇ ਦੋਸ਼ ਲਗਾਇਆ ਕਿ ਬਟਾਲਾ ਪੁਲਿਸ ਉਨ੍ਹਾਂ ਦੇ ਸਕੂਲ ਪੜ੍ਹਦੇ ਪੁੱਤਰ ਨੂੰ ਘਰੋਂ ਚੁੱਕ ਕੇ ਲੈ ਗਈ ਹੈ ਅਤੇ ਉਨ੍ਹਾਂ ‘ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ।ਟਾਵਰ ‘ਤੇ ਚੜ੍ਹੇ ਹਰਦੇਵ ਸਿੰਘ ਉਰਫ ਹੀਰਾ ਸਿੰਘ ਅਤੇ ਉਸਦਾ ਪੁੱਤਰ ਹਰਮਨ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਇਕ ਹੋਰ ਪੁੱਤਰ ਦਾ ਸਕੂਲ ਦੇ ਬਾਹਰ ਕਤਲ ਹੋ ਗਿਆ ਸੀ। ਇਸ ਮਾਮਲੇ ਵਿੱਚ ਉਹ ਗਵਾਹ ਹਨ ਅਤੇ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਗਵਾਹੀ ਨਾ ਦੇਣ।ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਜਦੋਂ ਉਹ ਬਟਾਲਾ ਵਿੱਚ ਗਵਾਹੀ ਦੇਣ ਗਏ ਸਨ, ਤਾਂ ਉਨ੍ਹਾਂ ਨਾਲ ਝਗੜਾ ਅਤੇ ਕੁੱਟਮਾਰ ਕੀਤੀ ਗਈ। ਪਰ ਉਲਟਾ ਪੁਲਿਸ ਵੱਲੋਂ ਉਨ੍ਹਾਂ ‘ਤੇ ਹੀ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ।

Leave a Reply

Your email address will not be published. Required fields are marked *