ਤਰਨ ਤਾਰਨ, ਆਪ ਪਾਰਟੀ ਦੇ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ, ਦਲਿਤ ਪਰਿਵਾਰ ਦੇ ਲੜਕੇ ਤੇ ਜਾਨਲੇਵਾ ਹਮਲਾ 

ਤਰਨ ਤਾਰਨ, ਆਪ ਪਾਰਟੀ ਦੇ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ, ਦਲਿਤ ਪਰਿਵਾਰ ਦੇ ਲੜਕੇ ਤੇ ਜਾਨਲੇਵਾ ਹਮਲਾ

ਤਰਨ ਤਾਰਨ /ਰੋਜ਼ਾਨਾ ਰਿਪੋਰਟਰ

ਤਰਨ ਤਾਰਨ ਦੇ ਪਿੰਡ ਢੋਟੀਆਂ ਤੋਂ ਝਾੜੂ ਸਰਕਾਰ ਦੇ ਸਰਪੰਚ ਹਰਜਿੰਦਰ ਸਿੰਘ ਵੱਲੋਂ ਦਲਿਤ ਪਰਿਵਾਰ ਦੇ ਮੁੰਡੇ ਨਾਲ ਭਿਆਨਕ ਕੁੱਟਮਾਰ ਕੀਤੀ ਗਈ। ਨੌਜਵਾਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਜਬਰਦਸਤ ਕੁੱਟਿਆ ਗਿਆ, ਲੋਹੇ ਦੀਆਂ ਰਾਡਾਂ ਸਿਰ ਵਿੱਚ ਮਾਰੀਆਂ ਗਈਆਂ।

ਸ਼ਰੇਆਮ ਗੁੰਡਾਰਾਜ ਚੱਲ ਰਿਹਾ ਹੈ, ਲਾਲਜੀਤ ਭੁੱਲਰ ਆਪ ਤਾਂ ਜੇਲ ਚਲਾ ਗਿਆ, ਇਸਦੇ ਚੇਲੇ ਵੀ ਲੋਕਾਂ ਨੂੰ ਮਾਰਨ ਤੇ ਤੁਲੇ ਹੋਏ ਹਨ।ਵੱਡੇ ਵੱਡੇ ਵਾਅਦੇ ਕਰਨ ਵਾਲੇ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਲਗਾਉਣ ਵਾਲੀ ਸਰਕਾਰ ਦੇ ਆਗੂ ਦਲਿਤ ਭਾਈਚਾਰੇ ਨਾਲ ਜਾਨਵਰਾਂ ਤੋਂ ਵੀ ਬੁਰਾ ਵਿਵਹਾਰ ਕਰ ਰਹੇ ਹਨ।

ਦਿੱਲੀ ਤੋਂ ਆਏ ਮਨੀਸ਼ ਸਿਸੋਦੀਆ ਦੀ ਸਾਮ, ਧਾਮ, ਦੰਡ, ਬੇਦ ਦੀ ਨੀਤੀ ਇਹਨਾਂ ਦੇ ਆਗੂ ਅਪਨਾ ਰਹੇ ਹਨ ਤੇ ਆਮ ਲੋਕਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *