
ਮਲੋਟ/ ਰੋਜ਼ਾਨਾ ਰਿਪੋਰਟਰ
ਮਲੋਟ ਵਿੱਚ ਕੁੱਤਿਆਂ ਨੇ ਗੁਰਦੁਆਰੇ ਜਾ ਰਹੀ ਇੱਕ ਔਰਤ ਨੂੰ ਵੱਢ ਲਿਆ ਜਾਣਕਾਰੀ ਅਨੁਸਾਰ ਰੀਟਾ ਰਾਣੀ ਵਾਸੀ ਮਲੋਟ ਗੁਰਦੁਆਰੇ ਜਾ ਰਹੀ ਸੀ ਅਚਾਨਕ ਔਰਤ ਦੇ ਪਿੱਛੇ ਪੰਜ ਛੇ ਕੁੱਤੇ ਪੈ ਗਏ ਜਿਸ ਨਾਲ ਘਬਰਾ ਕੇ ਉਹ ਡਿੱਗ ਪਈ ਕੁੱਤਿਆਂ ਨੇ ਉਸ ਔਰਤ ਨੂੰ ਇਨੀ ਬੁਰੀ ਤਰਹਾਂ ਵੱਡਿਆਂ ਕਿ ਉਹਦੇ ਸਿਰ ਵਿੱਚੋਂ ਵੀ ਮਾਸ ਲਟਕ ਰਿਹਾ ਸੀ ਮਲੋਟ ਸਿਵਲ ਹਸਪਤਾਲ ਵਿੱਚ ਜਦੋਂ ਉਸ ਔਰਤ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਉਹਨਾਂ ਨੇ ਰੈਫਰ ਕਰ ਦਿੱਤਾ ਡਾਕਟਰਾਂ ਵੱਲੋਂ ਲਗਭਗ ਛੇ ਸੱਤ ਟੀਕੇ ਉਸ ਔਰਤ ਦੇ ਲਗਾਏ ਗਏ ਹਾਲਤ ਬਹੁਤ ਜਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਹਨਾਂ ਕੁੱਤਿਆਂ ਤੋ ਲੋਕਾਂ ਨੂੰ ਛੁਟਕਾਰਾ ਦਵਾਇਆ ਜਾਵੇ ਕਿਉਂਕਿ ਕਈ ਵਾਰੀ ਬੱਚੇ ਜੋ ਸਕੂਲ ਜਾਂਦੇ ਹਨ ਉਹਨਾਂ ਨੂੰ ਵੀ ਕਈ ਵਾਰੀ ਕੁੱਤੇ ਪਏ ਹਨ।
