NHRC, ਭਾਰਤ ਨੇ ਹਰਿਆਣਾ ਦੇ ਪਲਵਲ ਵਿੱਚ ਆਪਣੇ ਘਰ ਨੇੜੇ ਇੱਕ ਖੁੱਲ੍ਹੇ ਮੇਨਹੋਲ ਵਿੱਚ ਡਿੱਗਣ ਕਾਰਨ ਚਾਰ ਵਰ੍ਹਿਆਂ ਦੀ ਬੱਚੀ ਦੀ ਮੌਤ ਦੀ ਕਥਿਤ ਘਟਨਾ ਦਾ ਖੁਦ ਨੋਟਿਸ (suo motu ) ਲਿਆ
ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ, ਪਲਵਲ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਮਾਮਲੇ ‘ਤੇ ਵਿਸਤ੍ਰਿਤ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ
PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC), ਭਾਰਤ ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ (suo motu) ਲਿਆ ਹੈ ਕਿ 14 ਸਤੰਬਰ, 2026 ਨੂੰ ਹਰਿਆਣਾ ਦੇ ਪਲਵਲ ਵਿੱਚ ਆਪਣੇ ਘਰ ਨੇੜੇ ਖੇਡਦੇ ਸਮੇਂ ਇੱਕ ਖੁੱਲ੍ਹੇ ਮੇਨਹੋਲ ਵਿੱਚ ਡਿੱਗਣ ਕਾਰਨ 4 ਵਰ੍ਹਿਆਂ ਦੀ ਬੱਚੀ ਦੀ ਮੌਤ ਹੋ ਗਈ। ਕਥਿਤ ਤੌਰ ‘ਤੇ ਸਥਾਨਕ ਨਿਵਾਸੀਆਂ ਦੁਆਰਾ ਸਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ, ਮੇਨਹੋਲ ਖੁੱਲ੍ਹਾ ਰਿਹਾ।
ਕਮਿਸ਼ਨ ਨੇ ਕਿਹਾ ਹੈ ਕਿ ਮੀਡੀਆ ਰਿਪੋਰਟ ਦੀ ਸਮੱਗਰੀ, ਜੇਕਰ ਸੱਚ ਹੈ, ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇੱਕ ਗੰਭੀਰ ਮਾਮਲਾ ਹੈ। ਇਸ ਲਈ, ਉਸ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ, ਪਲਵਲ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਇਸ ਮਾਮਲੇ ‘ਤੇ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਰਿਪੋਰਟ ਵਿੱਚ ਜਾਂਚ ਦੀ ਸਥਿਤੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਾਨ ਕੀਤਾ ਗਿਆ ਮੁਆਵਜ਼ਾ, ਜੇਕਰ ਕੋਈ ਹੋਵੇ, ਸ਼ਾਮਲ ਹੋਣ ਦੀ ਉਮੀਦ ਹੈ।
16 ਸਤੰਬਰ 2026 ਨੂੰ ਦਿੱਤੀ ਗਈ ਮੀਡੀਆ ਰਿਪੋਰਟ ਦੇ ਅਨੁਸਾਰ, ਪੀੜ੍ਹਤ ਕੁੜੀ ਦੇ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਨੇ ਉਸ ਨੂੰ ਖੁੱਲ੍ਹੇ ਮੇਨਹੋਲ ਦੇ ਅੰਦਰ ਪਾਇਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਸਿਵਿਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
