ਜਾਣੋਂ,ਸੰਤ ਨਿਰੰਜਨ ਦਾਸ ਨੂੰ ਕਿਸ ਉਪਲਬਧੀ ਲਈ ਮਿਲਣਗੇ ਪਦਮ ਪੁਰਸਕਾਰ, ਗ੍ਰਹਿ ਮੰਤਰਾਲੇ ਨੇ ਕੀਤਾ ਐਲਾਨ 

ਜਾਣੋਂ,ਸੰਤ ਨਿਰੰਜਨ ਦਾਸ ਨੂੰ ਕਿਸ ਉਪਲਬਧੀ ਲਈ ਮਿਲਣਗੇ ਪਦਮ ਪੁਰਸਕਾਰ, ਗ੍ਰਹਿ ਮੰਤਰਾਲੇ ਨੇ ਕੀਤਾ ਐਲਾਨ 

 

ਦਿੱਲੀ/ਰੋਜ਼ਾਨਾਂ ਰਿਪੋਰਟਰ


26 ਜਨਵਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ।ਇਨ੍ਹਾਂ ਵਿੱਚ ਪੰਜ ਸ਼ਖ਼ਸੀਅਤਾਂ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ ਹਨ। ਇਹ ਪੰਜ ਸ਼ਖ਼ਸੀਅਤਾਂ ਮਰਹੂਮ ਅਦਾਕਾਰ ਧਰਮਿੰਦਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਹਾਕੀ ਕੋਚ ਬਲਦੇਵ ਸਿੰਘ, ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਹਨ।ਮਰਹੂਮ ਅਦਾਕਾਰ ਧਰਮਿੰਦਰ ਨੂੰ ਪਦਮ ਵਿਭੂਸ਼ਣ ਜਦਕਿ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਕੋਚ ਬਲਦੇਵ ਸਿੰਘ, ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਦਿੱਤਾ ਜਾਵੇਗਾ।ਪਦਮ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਸਮੀ ਸਮਾਗਮਾਂ ਵਿੱਚ ਦਿੱਤੇ ਜਾਂਦੇ ਹਨ ਜੋ ਆਮ ਤੌਰ ‘ਤੇ ਹਰ ਸਾਲ ਮਾਰਚ/ਅਪ੍ਰੈਲ ਦੇ ਆਸਪਾਸ ਰਾਸ਼ਟਰਪਤੀ ਭਵਨ ਵਿੱਚ ਹੁੰਦੇ ਹਨ।

Leave a Reply

Your email address will not be published. Required fields are marked *